84 ਸਾਲਾਂ ਤੋਂ ਇਸ ਗੁਰਦੁਆਰਾ ਸਾਹਿਬ ਚ ਸੰਭਾਲੀ ਹੋਈ ਸੀ ਹੱਥ ਲਿਖਤ ਪਵਿੱਤਰ ਕੁਰਾਨ

ਸਾਰੇ ਹੀ ਧਰਮ ਇਹ ਮੰਨਦੇ ਹਨ ਕਿ ਰੱਬ ਇੱਕ ਹੈ। ਸਾਰੇ ਉਸ ਨੂੰ ਸਰਬ ਸ਼ਕਤੀਮਾਨ ਮੰਨਦੇ ਹਨ ਅਤੇ ਜਨਤਾ ਨੂੰ ਉਸ ਸਰਬ ਸ਼ਕਤੀਮਾਨ ਦੀ ਰਜ਼ਾ ਵਿੱਚ ਚੱਲਣ ਦੀ ਸਿੱਖਿਆ ਦਿੰਦੇ ਹਨ। ਇਸ ਦੇ ਨਾਲ ਹੀ ਹਰ ਧਰਮ ਆਪਣੇ ਸ਼ਰਧਾਲੂਆਂ ਨੂੰ ਦੂਜੇ ਧਰਮ ਦਾ ਸਤਿਕਾਰ ਕਰਨ ਦੀ ਵੀ ਸਿੱਖਿਆ ਦਿੰਦਾ ਹੈ। ਇਕ ਅਜਿਹੀ ਉਦਾਹਰਨ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਸੰਭਾਲੀ ਲ ਰਹੀ ਹੈ, ਜਿਸ ਵਿੱਚ ਇਕ ਗੁਰਦੁਆਰਾ ਸਾਹਿਬ ਵਿਚ 84 ਸਾਲ ਪੁਰਾਣਾ ਕੁਰਾਨ ਸ਼ਰੀਫ ਦਾ ਸਰੂਪ ਸਤਿਕਾਰ ਸਹਿਤ ਸੰਭਾਲ ਕੇ ਰੱਖਿਆ ਹੋਇਆ ਹੈ।

ਜਲੰਧਰ ਮਸਜਿਦ ਤੋਂ ਮੁਸਲਮਾਨ ਭਾਈਚਾਰੇ ਦੇ ਆਗੂਆਂ ਨੂੰ ਬੁਲਾ ਕੇ ਇਸ ਕੁਰਾਨ ਸ਼ਰੀਫ ਦੀ ਸੇਵਾ ਸੰਭਾਲ ਉਨ੍ਹਾਂ ਨੂੰ ਸੌਂਪੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ 1947 ਵਿੱਚ ਭਾਰਤ ਦੀ ਵੰਡ ਹੋਈ ਅਤੇ ਪਾਕਿਸਤਾਨ ਹੋਂਦ ਵਿੱਚ ਆਇਆ ਤਾਂ ਮੁਸਲਮਾਨ ਭਾਈਚਾਰੇ ਦੇ ਲੋਕ ਪੰਜਾਬ ਛੱਡ ਕੇ ਪਾਕਿਸਤਾਨ ਚਲੇ ਗਏ। ਉਸ ਸਮੇਂ ਤੋਂ ਹੀ ਇਸ ਕੁਰਾਨ ਸ਼ਰੀਫ ਨੂੰ ਸਤਿਕਾਰ ਸਹਿਤ ਪਿੰਡ ਬੁੱਟਰਾਂ ਦੇ ਗੁਰਦੁਆਰਾ ਸਾਹਿਬ ਵਿਚ ਰੱਖਿਆ ਹੋਇਆ ਸੀ। ਇਸ ਕੁਰਾਨ ਸ਼ਰੀਫ ਦੀ ਸਾਂਭ ਸੰਭਾਲ ਤਾਂ ਕੀਤੀ ਜਾਂਦੀ ਸੀ

ਪਰ ਇਸ ਨੂੰ ਕੋਈ ਪੜ੍ਹ ਨਹੀਂ ਸੀ ਸਕਦਾ। ਜਿਸ ਕਰਕੇ ਫੈਸਲਾ ਕੀਤਾ ਗਿਆ ਕਿ ਕਿਉਂ ਨਾ ਇਸ ਦੀ ਸਾਂਭ ਸੰਭਾਲ ਮੁਸਲਮਾਨ ਭਾਈਚਾਰੇ ਦੇ ਧਾਰਮਿਕ ਆਗੂਆਂ ਨੂੰ ਸੌਂਪ ਦਿੱਤੀ ਜਾਵੇ। ਜਿਸ ਕਰਕੇ ਜਲੰਧਰ ਮਸਜਿਦ ਤੋਂ ਉਨ੍ਹਾਂ ਨੂੰ ਬੁਲਾ ਕੇ ਇਹ ਸੇਵਾ ਉਨ੍ਹਾਂ ਨੂੰ ਸੌਂਪੀ ਗਈ ਹੈ। ਇਨ੍ਹਾਂ ਮੁਸਲਮਾਨਾਂ ਨੇ ਇਸ ਦੇ ਬਦਲੇ ਵਿਚ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਕੁਰਾਨ ਸ਼ਰੀਫ ਦੀ ਸਤਿਕਾਰ ਸਹਿਤ ਸੇਵਾ ਸੰਭਾਲ ਕੀਤੀ ਜਾਵੇਗੀ।

Leave a Reply

Your email address will not be published.