ਕਨੇਡੀਅਨ ਡਾਲਰ ਹੋਇਆ ਸਸਤਾ, ਜਾਣੋ ਹੋਰ ਕਿੰਨੀ ਆ ਸਕਦੀ ਹੈ ਗਿਰਾਵਟ

ਅੱਜ ਕੱਲ੍ਹ ਕੈਨੇਡੀਅਨ ਡਾਲਰ ਦੀ ਕੀਮਤ ਬਹੁਤ ਜ਼ਿਆਦਾ ਘਟ ਗਈ ਹੈ। ਹਾਲਾਂਕਿ ਇਸ ਦੀ ਉਮੀਦ ਨਹੀਂ ਸੀ। ਸਾਲ 2020 ਤੋਂ ਬਾਅਦ ਇਹ ਪਹਿਲੀ ਵਾਰ ਦੇਖਿਆ ਗਿਆ ਹੈ, ਜਦੋਂ ਕੈਨੇਡੀਅਨ ਡਾਲਰ ਦੀ ਕੀਮਤ ਇੰਨੀ ਜ਼ਿਆਦਾ ਘਟੀ ਹੋਵੇ। ਕੈਨੇਡੀਅਨ ਡਾਲਰ ਦੀ ਕੀਮਤ ਵਿਚ ਕਮੀ ਨੂੰ ਅਮਰੀਕੀ ਡਾਲਰ ਦੀ ਕੀਮਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਜੇ ਤਾਂ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਦੇ ਅਖੀਰ ਤਕ ਕੈਨੇਡੀਅਨ ਡਾਲਰ ਦੀ ਕੀਮਤ ਵਿੱਚ ਹੋਰ

ਜ਼ਿਆਦਾ ਕਮੀ ਦੇਖਣ ਨੂੰ ਮਿਲੇਗੀ। ਅਮਰੀਕਾ ਵਿੱਚ ਵਧ ਰਹੀ ਮਹਿੰਗਾਈ ਦਾ ਅਸਰ ਕੈਨੇਡੀਅਨ ਡਾਲਰ ਤੇ ਪਿਆ ਹੈ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਦੋਂ ਅਗਲੇ ਹਫ਼ਤੇ ਅਮਰੀਕਾ ਦੇ ਕੇਂਦਰੀ ਬੈਂਕ ਦੁਆਰਾ ਨਵੀਆਂ ਵਿਆਜ ਦਰਾਂ ਦਾ ਐਲਾਨ ਕੀਤਾ ਜਾਣਾ ਹੈ ਤਾਂ ਕੇਂਦਰੀ ਬੈਂਕ ਦੁਆਰਾ ਵਿਆਜ ਦਰਾਂ ਵਿੱਚ ਵਾਧਾ ਕੀਤਾ ਜਾਵੇਗਾ ਕਿਉਂਕਿ ਅਮਰੀਕਾ ਵਿਚ ਮਹਿੰਗਾਈ ਹੋਰ ਵਧਦੀ ਜਾ ਰਹੀ ਹੈ। ਇਸ ਦਾ ਸਿੱਧਾ ਅਸਰ ਕੈਨੇਡੀਅਨ ਡਾਲਰ ਦੀ ਕੀਮਤ ਤੇ ਪਵੇਗਾ।

ਜੇਕਰ ਬੈਂਕ ਆਫ ਕੈਨੇਡਾ ਵੀ ਵਿਆਜ ਦਰਾਂ ਵਿਚ ਵਾਧੇ ਦਾ ਐਲਾਨ ਕਰਦਾ ਹੈ ਤਾਂ ਇਸ ਦਾ ਅਸਰ ਕੈਨੇਡਾ ਦੀ ਜਨਤਾ ਤੇ ਦੇਖਣ ਨੂੰ ਮਿਲੇਗਾ। ਨਿਵੇਸ਼ਕ ਮੰਨ ਰਹੇ ਹਨ ਕਿ ਯੂ.ਐੱਸ ਵਿੱਚ ਵਿਆਜ ਦਰਾਂ 4 ਤੋਂ 5 ਫ਼ੀਸਦੀ ਤੇ ਪਹੁੰਚ ਸਕਦੀਆਂ ਹਨ। ਇਹ ਅੰਦਾਜ਼ੇ ਕਿੱਥੋਂ ਤਕ ਸਹੀ ਹੁੰਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ।

Leave a Reply

Your email address will not be published.