ਕੁੜੀ ਨਾਲ ਦੋਸਤੀ ਕਰਨੀ ਪਈ ਮੁੰਡੇ ਨੂੰ ਮਹਿੰਗੀ, ਦੂਜੇ ਮੁੰਡੇ ਨੇ ਹੱਥ ਕਰ ਦਿੱਤੇ ਅਲੱਗ

ਜਲੰਧਰ ਨਕੋਦਰ ਹਾਈਵੇਅ ਤੇ ਪੈਂਦੇ ਪਿੰਡ ਕੰਗ ਸਾਬੂ ਦੇ ਖੇਤਾਂ ਵਿਚੋਂ ਇਕ ਨੌਜਵਾਨ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਜੋ ਪੂਰੀ ਤਰ੍ਹਾਂ ਗਲ ਸੜ ਚੁੱਕੀ ਸੀ ਅਤੇ ਉਸ ਵਿਚ ਕੀੜੇ ਪੈ ਚੁੱਕੇ ਸਨ। ਪੁਲਿਸ ਨੇ ਮਾਮਲਾ ਟ੍ਰੇਸ ਕਰ ਲਿਆ ਹੈ। ਇਸ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਮ੍ਰਿਤਕ ਦੀ ਉਮਰ 22 ਸਾਲ ਸੀ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਪਹਿਲਾਂ ਨੌਜਵਾਨ ਲੈਬ ਟੈਕਨੀਸ਼ੀਅਨ ਵਜੋਂ ਮੋਗਾ ਦੇ ਕਿਸੇ ਹਸਪਤਾਲ ਵਿੱਚ ਕੰਮ ਕਰਦਾ ਸੀ।

ਉੱਥੇ ਉਸ ਦਾ ਆਪਣੇ ਨਾਲ ਕੰਮ ਕਰਦੀ ਲੜਕੀ ਨਾਲ ਸੰਪਰਕ ਬਣ ਗਿਆ ਪਰ ਇਸ ਲੜਕੀ ਦਾ ਮੁਕੇਸ਼ ਯਾਦਵ ਨਾਮ ਦੇ ਲੜਕੇ ਨਾਲ ਵੀ ਪ੍ਰੇਮ ਚੱਕਰ ਚੱਲ ਰਿਹਾ ਸੀ। ਜਦੋਂ ਮੁਕੇਸ਼ ਯਾਦਵ ਨੂੰ ਪਤਾ ਲੱਗਾ ਕਿ ਮਨਪ੍ਰੀਤ ਸਿੰਘ ਨੇ ਉਸ ਦੀ ਪ੍ਰੇਮਿਕਾ ਨੂੰ ਹੱਥ ਨਾਲ ਛੂਹਿਆ ਹੈ ਤਾਂ ਉਸ ਨੇ ਮਨਪ੍ਰੀਤ ਨੂੰ ਕਿਹਾ ਕਿ ਉਹ ਉਸ ਦੇ ਦੋਵੇਂ ਹੱਥ ਅਲੱਗ ਕਰ ਦੇਵੇਗਾ। ਮੁਕੇਸ਼ ਯਾਦਵ ਜਦੋਂ ਮਨਪ੍ਰੀਤ ਨੂੰ ਘੇਰਨ ਲੱਗਾ ਤਾਂ ਮਨਪ੍ਰੀਤ ਨੇ ਮੋਗੇ ਤੋਂ ਨੌਕਰੀ ਛੱਡ ਦਿੱਤੀ ਅਤੇ ਜਲੰਧਰ ਆ ਕੇ ਇਕ ਨਿਜੀ ਹਸਪਤਾਲ ਵਿੱਚ ਨੌਕਰੀ ਕਰਨ ਲੱਗਾ।

ਇਹ ਲੜਕੀ ਵੀ ਮੋਗੇ ਤੋਂ ਨੌਕਰੀ ਛੱਡ ਕੇ ਮਨਪ੍ਰੀਤ ਦੇ ਨਾਲ ਹੀ ਉਸੇ ਹਸਪਤਾਲ ਵਿੱਚ ਆ ਲੱਗੀ। 6 ਸਤੰਬਰ ਨੂੰ ਮਨਪ੍ਰੀਤ ਸਿੰਘ ਨੇ ਆਪਣੇ ਘਰ ਫੋਨ ਕੀਤਾ ਕਿ ਉਹ ਘਰ ਨੂੰ ਆ ਰਿਹਾ ਹੈ। ਜਦੋਂ ਉਹ 9 ਤਰੀਕ ਤੱਕ ਘਰ ਨਹੀਂ ਪਹੁੰਚਿਆ ਅਤੇ ਉਸ ਦਾ ਮੋਬਾਈਲ ਵੀ ਬੰਦ ਹੋ ਗਿਆ ਤਾਂ ਪਰਿਵਾਰ ਨੇ ਜਲੰਧਰ ਆ ਕੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਹਸਪਤਾਲ ਤੋਂ ਪਤਾ ਲੱਗਾ ਕਿ ਮਨਪ੍ਰੀਤ ਅਤੇ ਲੜਕੀ ਦੋਵੇਂ ਗੈਰ ਹਾਜ਼ਰ ਹਨ। ਜਿਸ ਤੋਂ ਬਾਅਦ ਮਨਪ੍ਰੀਤ ਦੇ ਮੋਬਾਈਲ ਦੀ ਲੋਕੇਸ਼ਨ ਦੇ ਆਧਾਰ ਤੇ ਜਾਂਚ ਕੀਤੀ ਗਈ।

ਜਾਂਚ ਵਿੱਚ ਸਾਹਮਣੇ ਆਇਆ ਕਿ ਮੋਬਾਈਲ ਦੀ ਲੋਕੇਸ਼ਨ ਜਲੰਧਰ ਨਕੋਦਰ ਹਾਈਵੇ ਤੇ ਪੈਂਦੇ ਪਿੰਡ ਕੰਗ ਸਾਬੂ ਵਿੱਚ ਖ਼ਤਮ ਹੁੰਦੀ ਹੈ। ਪੁਲਿਸ ਨੇ ਉਥੇ ਪਹੁੰਚ ਕੇ ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਜੋ ਬੁਰੀ ਹਾਲਤ ਵਿੱਚ ਸੀ। ਘਟਨਾ ਨੂੰ ਲਗਭਗ 10 ਦਿਨ ਬੀਤ ਚੁੱਕੇ ਸਨ। ਮ੍ਰਿਤਕ ਦੇ ਦੋਵੇਂ ਗੁੱਟ ਅਲੱਗ ਕੀਤੇ ਗਏ ਸਨ ਅਤੇ ਗਲਾ ਘੁੱਟਿਆ ਗਿਆ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਘਟਨਾ ਪਿੱਛੇ ਮੁਕੇਸ਼ ਯਾਦਵ, ਲੜਕੀ ਦੇ ਰਿਸ਼ਤੇ ਵਿੱਚੋਂ ਲੱਗਦੇ ਇੱਕ ਭਰਾ ਅਤੇ ਇਕ ਹੋਰ ਰਿਸ਼ਤੇਦਾਰ ਦਾ ਹੱਥ ਹੈ। ਲੜਕੀ ਨੂੰ ਹੱਥ ਲਾਉਣ ਤੇ ਇਸ ਨੌਜਵਾਨ ਨੂੰ ਵੱਡਾ ਖਮਿਆਜ਼ਾ ਭੁਗਤਣਾ ਪੈ ਗਿਆ।

Leave a Reply

Your email address will not be published. Required fields are marked *