ਟਿਊਸ਼ਨ ਪੜ੍ਹਨ ਜਾ ਰਹੀ ਸੀ 14 ਸਾਲਾ ਕੁੜੀ, ਟਰੱਕ ਵਾਲੇ ਨੇ ਲੈ ਲਈ ਜਾਨ

ਹਰ ਰੋਜ਼ ਹੀ ਸੜਕ ਹਾ ਦ ਸਿ ਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਜਿੱਥੇ ਤੇਜ਼ ਰਫ਼ਤਾਰੀ ਹਾਦਸਿਆਂ ਦਾ ਕਾਰਨ ਬਣਦੀ ਹੈ, ਉਥੇ ਹੀ ਕਈ ਮਾਮਲੇ ਅਮਲ ਦੀ ਲੋਰ ਵਿੱਚ ਡਰਾਈਵਿੰਗ ਕਰਨ ਦੇ ਸਾਹਮਣੇ ਆਉਂਦੇ ਹਨ। ਹਾਲਾਂਕਿ ਟ੍ਰੈਫਿਕ ਪੁਲਿਸ ਦੁਆਰਾ ਵਾਰ ਵਾਰ ਕਿਹਾ ਜਾਂਦਾ ਹੈ ਕਿ ਅਮਲ ਅਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ। ਇਸ ਲਈ ਅਮਲ ਦੀ ਲੋਰ ਵਿੱਚ ਡਰਾਈਵਿੰਗ ਨਾ ਕੀਤੀ ਜਾਵੇ। ਸੰਗਰੂਰ ਦੇ ਮੂਨਕ ਵਿੱਚ ਇੱਕ ਈ.ਬਾਈਕ ਸਕੂਟੀ ਨੂੰ ਟਰੱਕ ਦੀ ਫੇਟ ਵੱਜਣ ਨਾਲ ਇੱਕ ਲੜਕੀ

ਰੀਤਿੰਦਰ ਕੌਰ ਦੀ ਜਾਨ ਚਲੀ ਗਈ ਹੈ। ਉਸ ਦੀ ਭੈਣ ਦੀ ਜਾਨ ਬਚ ਗਈ ਹੈ। ਮ੍ਰਿਤਕਾ ਦੀ ਉਮਰ 14 ਸਾਲ ਸੀ। ਮਿਲੀ ਜਾਣਕਾਰੀ ਮੁਤਾਬਕ ਰੀਤਿੰਦਰ ਕੌਰ ਅਤੇ ਉਸਦੀ ਭੈਣ ਦੋਵੇਂ ਈ.ਬਾਈਕ ਸਕੂਟੀ ਤੇ ਸਵਾਰ ਹੋ ਕੇ ਪਿੰਡ ਬੱਲਰਾ ਤੋਂ ਮੂਨਕ ਟਿਊਸ਼ਨ ਪੜ੍ਹਨ ਲਈ ਜਾ ਰਹੀਆਂ ਸਨ। ਰਸਤੇ ਵਿੱਚ ਇਨ੍ਹਾਂ ਨੂੰ ਇੱਕ ਟਰੱਕ ਦੀ ਫੇਟ ਵੱਜ ਗਈ। ਜਿਸ ਨਾਲ ਮ੍ਰਿਤਕਾ ਦੀ ਭੈਣ ਸਕੂਟੀ ਸਮੇਤ ਖੇਤ ਵਿੱਚ ਜਾ ਡਿੱਗੀ ਅਤੇ ਮਿ੍ਤਕਾ ਸੜਕ ਤੇ ਹੀ ਡਿੱਗ ਪਈ। ਟਰੱਕ ਦਾ ਟਾਇਰ ਉਸ ਦੇ ਸਿਰ ਦੇ

ਉੱਤੋਂ ਦੀ ਲੰਘ ਗਿਆ। ਲੜਕੀ ਨੇ ਘਟਨਾ ਸਥਾਨ ਤੇ ਹੀ ਅੱਖਾਂ ਮੀਟ ਲਈਆਂ। ਹਾਦਸਾ ਵਾਪਰ ਜਾਣ ਤੇ ਤੁਰੰਤ ਇਕੱਠ ਹੋ ਗਿਆ ਅਤੇ ਟਰੱਕ ਡਰਾਈਵਰ ਨੂੰ ਫੜ ਲਿਆ ਗਿਆ। ਪੁਲਿਸ ਅਤੇ ਮ੍ਰਿਤਕ ਲੜਕੀ ਦੇ ਪਰਿਵਾਰ ਵਾਲੇ ਵੀ ਮੌਕੇ ਤੇ ਪਹੁੰਚ ਗਏ। ਪੁਲਿਸ ਨੇ ਟਰੱਕ ਡਰਾਈਵਰ ਨੂੰ ਫੜ ਲਿਆ ਅਤੇ ਟਰੱਕ ਆਪਣੇ ਕਬਜ਼ੇ ਵਿਚ ਲੈ ਲਿਆ। ਟਰੱਕ ਚਾਲਕ ਤੇ ਅਮਲ ਦੀ ਲੋਰ ਵਿੱਚ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published.