ਡਿਊਟੀ ਤੋਂ ਘਰ ਜਾਂਦੇ ਪੁਲਿਸ ਵਾਲੇ ਨਾਲ ਮੁੰਡਿਆਂ ਕੀਤਾ ਵੱਡਾ ਕਾਂਡ, ਛੇਤੀ ਛੇਤੀ ਕਰਵਾਇਆ ਹਸਪਤਾਲ ਚ ਭਰਤੀ

ਸੂਬੇ ਵਿੱਚ ਵਾਪਰਨ ਵਾਲੀਆਂ ਗਲਤ ਘਟਨਾਵਾਂ ਦੀ ਗਿਣਤੀ ਘਟਣ ਦਾ ਨਾਮ ਨਹੀਂ ਲੈਂਦੀ। ਕਈ ਵਿਅਕਤੀ ਤਾਂ ਮਾਮੂਲੀ ਗੱਲ ਪਿੱਛੇ ਇੱਕ ਦੂਜੇ ਦੀ ਜਾਨ ਲੈਣ ਤੇ ਉਤਾਰੂ ਹੋ ਜਾਂਦੇ ਹਨ। ਉਹ ਖ਼ੁਦ ਨੂੰ ਕਾ ਨੂੰ ਨ ਤੋਂ ਉਪਰ ਸਮਝਦੇ ਹਨ। ਨਾਭਾ ਦੇ ਬੌੜਾਂ ਗੇਟ ਵਿਖੇ 3 ਨੌਜਵਾਨਾਂ ਦੁਆਰਾ ਇਕ ਪੁਲਿਸ ਮੁਲਾਜ਼ਮ ਅਨਿਲ ਪਾਲ ਪੁੱਤਰ ਧਰਮਪਾਲ ਵਾਸੀ ਬੌੜਾਂ ਗੇਟ ਨਾਭਾ ਤੇ ਤਿੱਖੀਆਂ ਚੀਜ਼ਾਂ ਨਾਲ ਵਾਰ ਕਰਨ ਦੀ ਘਟਨਾ ਪੁਲਿਸ ਦੇ ਧਿਆਨ ਵਿੱਚ ਆਈ ਹੈ।

ਇਹ ਮੁਲਾਜ਼ਮ ਹਸਪਤਾਲ ਵਿਚ ਭਰਤੀ ਹੈ। ਅਨਿਲ ਪਾਲ ਦੇ ਭਰਾ ਨੇ ਦੱਸਿਆ ਹੈ ਕਿ ਅਨਿਲ ਪਾਲ ਪੁਲਿਸ ਮੁਲਾਜ਼ਮ ਹੈ ਅਤੇ ਉਸ ਦੀ ਡਿਊਟੀ ਪਟਿਆਲਾ ਵਿੱਚ ਹੈ। ਜਦੋਂ ਅਨਿਲ ਪਾਲ ਡਿਊਟੀ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ ਤਾਂ ਬੌੜਾਂ ਗੇਟ ਵਿਖੇ ਉਨ੍ਹਾਂ ਦੇ ਮੁਹੱਲੇ ਦੇ ਹੀ ਪਿਯੂਸ਼, ਨਾਹਣੀ ਅਤੇ ਇਕ ਹੋਰ ਵਿਅਕਤੀ ਬੀ ਅ ਰ ਪੀ ਰਹੇ ਸਨ। ਇਨ੍ਹਾਂ ਨੇ ਮੋਟਰਸਾਈਕਲ ਰਸਤੇ ਵਿਚ ਖੜ੍ਹੇ ਕੀਤੇ ਸਨ। ਅਨਿਲ ਪਾਲ ਦੇ ਭਰਾ ਦਾ ਕਹਿਣਾ ਹੈ ਕਿ ਅਨਿਲ ਪਾਲ ਨੇ ਇਨ੍ਹਾਂ ਨੂੰ ਮੋਟਰਸਾਈਕਲ ਇਕ ਸਾਈਡ ਤੇ ਕਰਨ ਲਈ ਕਿਹਾ।

ਇਨ੍ਹਾਂ ਨੇ ਅਨਿਲ ਪਾਲ ਤੇ ਤਿੱਖੀਆਂ ਚੀਜ਼ਾਂ ਨਾਲ ਸਿਰ ਵਿੱਚ ਵਾਰ ਕਰ ਦਿੱਤਾ। ਉਨ੍ਹਾਂ ਨੇ ਇਹ ਸਮਾਨ ਇਨ੍ਹਾਂ ਵਿਅਕਤੀਆਂ ਤੋਂ ਝਪਟ ਲਿਆ ਹੈ ਅਤੇ ਅਨਿਲ ਪਾਲ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਇਹ ਦੋਵੇਂ ਧਿਰਾਂ ਇੱਕ ਹੀ ਮੁਹੱਲੇ ਦੀਆਂ ਰਹਿਣ ਵਾਲੀਆਂ ਹਨ। ਅਨਿਲ ਪਾਲ ਦੇ ਪਿਤਾ ਧਰਮਪਾਲ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੇ ਘਰ ਬੈਠੇ ਸਨ। ਉਨ੍ਹਾਂ ਦਾ ਪੁੱਤਰ ਪਟਿਆਲੇ ਡਿਊਟੀ ਕਰ ਕੇ ਘਰ ਨੂੰ ਆ ਰਿਹਾ ਸੀ

ਉਸ ਨਾਲ ਘਟਨਾ ਵਾਪਰੀ ਹੈ। ਮਹਿਲਾ ਡਾਕਟਰ ਦੇ ਦੱਸਣ ਮੁਤਾਬਕ ਅਨਿਲ ਪਾਲ ਪੁੱਤਰ ਧਰਮਪਾਲ ਨੂੰ ਉਨ੍ਹਾਂ ਕੋਲ ਲਿਆਂਦਾ ਗਿਆ ਹੈ। ਜਿਸ ਦੇ ਸਿਰ ਵਿਚ ਸੱ ਟਾਂ ਹਨ। ਉਨ੍ਹਾਂ ਵੱਲੋਂ ਟਾਂਕੇ ਲਗਾਏ ਗਏ ਹਨ। ਅਨਿਲ ਪਾਲ ਦੀ ਉਮਰ 35 ਸਾਲ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਘਟਨਾ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਘਟਨਾ ਦੌਰਾਨ ਜੋ ਸਾਮਾਨ ਵਰਤਿਆ ਹੈ, ਉਹ ਬਰਾਮਦ ਕਰ ਲਿਆ ਗਿਆ ਹੈ। ਅਨਿਲ ਪਾਲ ਨੇ ਅਜੇ ਆਪਣੇ ਬਿਆਨ ਨਹੀਂ ਦਿੱਤੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.