ਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ, ਮਾਂ ਧੀ ਸਣੇ 3 ਪੰਜਾਬੀਆਂ ਦੀ ਹੋਈ ਮੋਤ

ਵਿਦੇਸ਼ਾਂ ਤੋਂ ਪੰਜਾਬੀਆਂ ਨਾਲ ਮੰ ਦ ਭਾ ਗੀ ਆਂ ਘਟਨਾਵਾਂ ਵਾਪਰਨ ਦੀਆਂ ਲਗਾਤਾਰ ਖ਼ਬਰਾਂ ਆ ਰਹੀਆਂ ਹਨ। ਜਦੋਂ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਮੁੱਚੇ ਪੰਜਾਬੀ ਭਾਈਚਾਰੇ ਵਿਚ ਸੋ ਗ ਦੀ ਲਹਿਰ ਫੈਲ ਜਾਂਦੀ ਹੈ। ਇਹ ਵਿਅਕਤੀ ਆਪਣੇ ਵਤਨ ਤੋਂ ਕਈ ਹਜ਼ਾਰ ਮੀਲ ਦੂਰ ਬੈਠੇ ਵੀ ਆਪਣੇ ਮੁਲਕ ਲਈ ਦੁਆਵਾਂ ਮੰਗਦੇ ਹਨ। ਭਾਰਤ ਵਿੱਚ ਵਾਪਰਦੀ ਕੋਈ ਵੀ ਘਟਨਾ ਉਨ੍ਹਾਂ ਨੂੰ ਪ੍ਰਭਾਵਿਤ ਕਰਦੀ ਹੈ। ਅਮਰੀਕਾ ਦੇ ਸ਼ਹਿਰ ਫਰਿਜ਼ਨੋ ਤੋਂ ਇਕ ਮੰ ਦ ਭਾ ਗੀ ਖ਼ਬਰ ਸਾਹਮਣੇ ਆਈ ਹੈ।

ਜਿੱਥੇ ਇੱਕ ਸੜਕ ਹਾਦਸੇ ਦੌਰਾਨ 3 ਪੰਜਾਬੀਆਂ ਦੀ ਜਾਨ ਚਲੀ ਗਈ ਹੈ। ਇਨ੍ਹਾਂ ਵਿੱਚ 2 ਔਰਤਾਂ ਅਤੇ ਇਕ ਮਰਦ ਹੈ। ਇਹ ਤਿੰਨੇ ਹੀ ਆਪਸ ਵਿੱਚ ਰਿਸ਼ਤੇਦਾਰ ਹਨ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਮਿ੍ਤਕਾਂ ਵਿੱਚ ਇੱਕ ਦਾ ਨਾਮ ਬਲਬੀਰ ਕੌਰ ਵਾਸੀ ਪਿੰਡ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਹੈ। ਬਲਵੀਰ ਕੌਰ ਦੇ ਪਤੀ ਸਾਬਕਾ ਤਹਿਸੀਲਦਾਰ ਹਨ ਜਦਕਿ ਬਲਬੀਰ ਕੌਰ ਇੱਥੇ ਬਲਾਕ ਸੰਮਤੀ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧੀ ਪ੍ਰੀਤਜੀਤ ਕੌਰ ਦੀ ਵੀ ਜਾਨ ਗਈ ਹੈ।

ਜਿਨ੍ਹਾਂ ਦੀ ਉਮਰ 55 ਸਾਲ ਸੀ। ਤੀਜੇ ਮ੍ਰਿਤਕ ਅਜੀਤ ਸਿੰਘ ਰਾਣਾ ਵਾਸੀ ਜੱਸੋਮਾਜਰਾ ਦੱਸੇ ਜਾਂਦੇ ਹਨ। ਜੋ ਕਿ ਪ੍ਰੀਤਜੀਤ ਕੌਰ ਦਾ ਸਹੁਰਾ ਹੈ। ਜਦੋਂ ਇਹ ਖ਼ਬਰ ਜਲੰਧਰ ਦੇ ਰੁੜਕਾ ਕਲਾਂ ਪਹੁੰਚੀ ਤਾਂ ਮ੍ਰਿਤਕਾਂ ਦੇ ਸਬੰਧੀਆਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਉਨ੍ਹਾਂ ਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ। ਜਲਦੀ ਹੀ ਇਹ ਖ਼ਬਰ ਸਾਰੇ ਪਿੰਡ ਵਿਚ ਫੈਲ ਗਈ ਅਤੇ ਪਿੰਡ ਵਿਚ ਸੋਗ ਛਾ ਗਿਆ। ਹਰ ਪਿੰਡ ਵਾਸੀ ਸਾਬਕਾ ਤਹਿਸੀਲਦਾਰ ਬਲਜੀਤ ਸਿੰਘ ਦੇ ਘਰ ਵੱਲ ਦੌੜਿਆ।

Leave a Reply

Your email address will not be published. Required fields are marked *