ਮਹਾਰਾਣੀ ਐਲਿਜ਼ਾਬੈਥ ਦੀ ਸ਼ਾਹੀ ਅੰਦਾਜ ਚ ਹੋਈ ਅੰਤਿਮ ਵਿਦਾਇਗੀ

ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ-2 ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਅੰਤਮ ਵਿਦਾਇਗੀ ਦੇਣ ਲਈ ਜਿੱਥੇ ਸ਼ਾਹੀ ਪਰਿਵਾਰ ਦੇ ਜੀਅ ਮੌਜੂਦ ਸਨ ਉਥੇ ਹੀ ਦੁਨੀਆ ਭਰ ਦੇ ਲਗਭਗ 500 ਨੇਤਾ ਪਹੁੰਚੇ ਹੋਏ ਸਨ। ਉਨ੍ਹਾਂ ਦਾ ਅੰਤਮ ਸਸਕਾਰ ਵੈਸਟ ਮਿੰਸਟਰ ਐਬੇ ਵਿਖੇ ਕੀਤਾ ਗਿਆ ਹੈ। ਉਨ੍ਹਾਂ ਦੇ ਤਾਬੂਤ ਨੂੰ ਇੱਕ ਜਲੂਸ ਦੇ ਰੂਪ ਵਿੱਚ ਵੈਸਟ ਮਿੰਸਟਰ ਹਾਲ ਤੋਂ ਐਬੇ ਤੱਕ ਲਿਜਾਇਆ ਗਿਆ। ਇਸ ਰਸਤੇ ਵਿਚ ਰਾਇਲ ਨੇਵੀ ਅਤੇ ਰਾਇਲ ਮਰੀਨ ਦੇ ਸਿਪਾਹੀ ਤਾਇਨਾਤ ਕੀਤੇ ਗਏ ਸਨ।

ਇੱਥੇ ਦੱਸਣਾ ਬਣਦਾ ਹੈ ਕਿ ਮਹਾਰਾਣੀ ਐਲਿਜ਼ਾਬੈੱਥ ਦੀ ਉਮਰ 94 ਸਾਲ ਸੀ। ਉਨ੍ਹਾਂ ਦਾ ਜਨਮ 21 ਅਪ੍ਰੈਲ 1926 ਨੂੰ ਹੋਇਆ ਸੀ ਅਤੇ 8 ਸਤੰਬਰ 2022 ਨੂੰ ਉਨ੍ਹਾਂ ਨੇ ਆਖ਼ਰੀ ਸਾਹ ਲਏ। ਉੱਥੋਂ ਦੀਆਂ ਪਰੰਪਰਾਵਾਂ ਮੁਤਾਬਕ 10 ਦਿਨਾਂ ਬਾਅਦ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ ਹੈ। ਉਨ੍ਹਾਂ ਨੇ ਲਗਾਤਾਰ 70 ਸਾਲ ਰਾਜ ਕੀਤਾ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ 15 ਪ੍ਰਧਾਨ ਮੰਤਰੀ ਬਣੇ। ਕਿੰਗ ਜਾਰਜ ਪਹਿਲੇ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੇ ਰਾਜ ਗੱਦੀ ਸੰਭਾਲੀ ਸੀ। 94 ਵਰ੍ਹੇ ਦੀ ਉਮਰ ਬਿਤਾਉਣ ਮਗਰੋਂ ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਅੱਜ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕਰ ਦਿੱਤਾ ਗਿਆ।

Leave a Reply

Your email address will not be published.