ਵਿਅਕਤੀਆ ਨਾਲ ਸੜਕ ਤੇ ਵਾਪਰਿਆ ਵੱਡਾ ਭਾਣਾ, ਕਈਆ ਦੀ ਗਈ ਜਾਨ

ਫਿਰੋਜ਼ਪੁਰ ਨੇੜੇ ਪੈਂਦੇ ਪਿੰਡ ਪਿੰਡੀ ਕੋਲ ਵਾਪਰੇ ਹਾਦਸੇ ਵਿੱਚ ਇਕ ਟੈਂਪੂ ਦੇ ਪਲਟ ਜਾਣ ਕਾਰਨ 2 ਜਾਨਾਂ ਚਲੀਆਂ ਗਈਆਂ ਹਨ ਅਤੇ ਹੋਰ ਕਈ ਦੇ ਸੱ ਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਫ਼ਰੀਦਕੋਟ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਇਸ ਟੈਂਪੂ ਵਿਚ 22 ਸਵਾਰੀਆਂ ਸਨ। ਇਹ ਜਲਾਲਾਬਾਦ ਦੇ ਪਿੰਡ ਕੱਟੀਆਂਵਾਲਾ ਅਤੇ ਕੁਝ ਹੋਰ ਪਿੰਡਾਂ ਨਾਲ ਸਬੰਧਤ ਦੱਸੇ ਜਾਂਦੇ ਹਨ। ਜੋ ਕਿ ਇੱਕ ਭੋਗ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਮੱਲਾਂਵਾਲਾ ਜਾ ਰਹੇ ਸਨ।

ਇਨ੍ਹਾਂ ਵਿੱਚ ਪਿੰਡ ਦਾ ਮੌਜੂਦਾ ਸਰਪੰਚ ਵੀ ਸੀ। ਜਿਸ ਦੇ ਸੱ ਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਟੈਂਪੂ ਪਿੰਡੀ ਨੇੜੇ ਪਹੁੰਚਿਆ ਤਾਂ ਇਕ ਮੋਟਰਸਾਈਕਲ ਚਾਲਕ ਟੈਂਪੂ ਨੂੰ ਕਰਾਸ ਕਰਕੇ ਅੱਗੇ ਨਿਕਲ ਗਿਆ। ਜਦੋਂ ਇਹ ਮੋਟਰਸਾਈਕਲ ਟੈਂਪੂ ਦੇ ਅੱਗੇ ਆਇਆ ਤਾਂ ਟੈਂਪੂ ਚਾਲਕ ਨੇ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਬਰੇਕ ਲਗਾਈ ਅਤੇ ਟੈਂਪੂ ਕੱਚੇ ਵਿੱਚ ਉਤਾਰ ਲਿਆ। ਇਸ ਨਾਲ ਟੈਂਪੂ ਦਾ ਸੰਤੁਲਨ ਵਿਗੜ ਗਿਆ ਅਤੇ ਪਲਟ ਗਿਆ।

ਇਸ ਹਾਦਸੇ ਵਿੱਚ ਟੈਂਪੂ ਸਵਾਰਾਂ ਵਿੱਚੋਂ 2 ਦੀ ਮੌਕੇ ਤੇ ਹੀ ਜਾਨ ਚਲੀ ਗਈ ਅਤੇ ਕਈਆਂ ਦੇ ਸੱ ਟਾਂ ਲੱਗੀਆਂ ਹਨ। ਇਨ੍ਹਾਂ ਨੂੰ ਫ਼ਰੀਦਕੋਟ ਦੇ ਹਸਪਤਾਲ ਵਿਚ ਪਹੁੰਚਾਇਆ ਗਿਆ ਹੈ। ਜਿਉਂ ਹੀ ਸਰਪੰਚ ਦੇ ਘਰ ਫੋਨ ਪਹੁੰਚਿਆ ਪਰਿਵਾਰ ਤੁਰੰਤ ਗੱਡੀ ਲੈ ਕੇ ਘਟਨਾ ਸਥਾਨ ਤੇ ਪਹੁੰਚ ਗਿਆ। ਇਸ ਹਾਦਸੇ ਦਾ ਕਾਰਨ ਟੈਂਪੂ ਵਿੱਚ ਜ਼ਿਆਦਾ ਸਵਾਰੀਆਂ ਨੂੰ ਵੀ ਮੰਨਿਆ ਜਾ ਰਿਹਾ ਹੈ।

Leave a Reply

Your email address will not be published.