ਸਿੱਧੂ ਮੂਸੇਵਲਾ ਦੀ ਮੋਤ ਬਾਅਦ ਹੁਣ ਅਦਾਲਤ ਦੇ ਬਾਹਰ ਬਿਸ਼ਨੋਈ ਦੀ ਵੀ ਲੈ ਲਈ ਜਾਨ

ਰਾਜਸਥਾਨ ਦੇ ਨਾਗੌਰ ਵਿੱਚ ਕੋਰਟ ਵਿਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਠਾ ਹ ਠਾ ਹ ਦੀ ਆਵਾਜ਼ ਆਉਣ ਲੱਗੀ। ਕੁਝ ਦੇਰ ਬਾਅਦ ਪਤਾ ਲੱਗਾ ਕਿ ਸੰਦੀਪ ਬਿਸ਼ਨੋਈ ਦੀ ਜਾਨ ਲੈ ਲਈ ਗਈ ਹੈ। ਉਸ ਤੇ 9 ਫਾ ਏ ਰ ਕੀਤੇ ਗਏ ਹਨ। ਸੰਦੀਪ ਬਿਸ਼ਨੋਈ ਨੂੰ ਪੁਲਿਸ ਅਦਾਲਤ ਵਿੱਚ ਪੇਸ਼ੀ ਲਈ ਲਿਆਈ ਸੀ। ਉਸ ਦੀ ਕਿਸੇ ਮਾਮਲੇ ਵਿੱਚ ਗਵਾਹੀ ਸੀ। ਸੰਦੀਪ ਬਿਸ਼ਨੋਈ ਹਰਿਆਣਾ ਦਾ ਰਹਿਣ ਵਾਲਾ ਸੀ ਜਦਕਿ ਸੰਦੀਪ ਬਿਸ਼ਨੋਈ ਦੀ ਜਾਨ ਲੈਣ ਵਾਲੇ ਵੀ ਹਰਿਆਣਾ ਦੇ ਦੱਸੇ ਜਾ ਰਹੇ ਹਨ।

ਇਹ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ। ਇਨ੍ਹਾਂ ਵਿਅਕਤੀਆਂ ਨੇ ਸੰਦੀਪ ਬਿਸ਼ਨੋਈ ਦੀ ਮ੍ਰਿਤਕ ਦੇਹ ਨੂੰ ਵੀ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ। ਬਾਅਦ ਵਿੱਚ ਮ੍ਰਿਤਕ ਦੇਹ ਨੂੰ ਹਸਪਤਾਲ ਵਿੱਚ ਪਹੁੰਚਾ ਦਿੱਤਾ ਗਿਆ। ਸੰਦੀਪ ਬਿਸ਼ਨੋਈ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਸੇਠੀ ਗਰੁੱਪ ਨਾਲ ਸਬੰਧ ਰੱਖਦਾ ਸੀ। ਜਿੱਥੇ ਉਹ ਦਾ ਰੂ ਦਾ ਧੰਦਾ ਕਰਦਾ ਸੀ ਉਥੇ ਹੀ ਉਸ ਤੇ ਪੈਸੇ ਲੈ ਕੇ ਵਿਅਕਤੀਆਂ ਦੀ ਜਾਨ ਲੈਣ ਦੇ ਵੀ ਦੋਸ਼ ਹਨ।

ਇਕ ਔਰਤ ਦਾ ਦੋਸ਼ ਹੈ ਕਿ ਸੰਦੀਪ ਬਿਸ਼ਨੋਈ ਨੇ 3 ਸਾਲ ਪਹਿਲਾਂ 30 ਲੱਖ ਰੁਪਏ ਲੈ ਕੇ ਉਸ ਦੇ ਕਾਰੋਬਾਰੀ ਪਤੀ ਦੀ ਜਾਨ ਲੈ ਲਈ ਸੀ। ਇਸ ਤਰ੍ਹਾਂ ਦਿਨ ਦਿਹਾੜੇ ਸ਼ ਰ੍ਹੇ ਆਮ ਕੋਰਟ ਦੇ ਬਾਹਰ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਣੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ। ਇਹ ਘਟਨਾ ਦੋਵੇਂ ਗਰੁੱਪਾਂ ਦੇ ਆਪਸੀ ਟਕਰਾਅ ਦਾ ਨਤੀਜਾ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਕਾਲੇ ਰੰਗ ਦੀ ਸਕਾਰਪੀਓ ਤੇ ਸਵਾਰ ਹੋ ਕੇ ਆਏ ਅਤੇ ਸ਼ ਰ੍ਹੇ ਆਮ ਭਾਣਾ ਵਰਤਾ ਦਿੱਤਾ। ਪੁਲਿਸ ਨੇ ਸਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਹੈ

ਅਤੇ ਇਨ੍ਹਾਂ ਵਿਅਕਤੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਲੋਕਾਂ ਦੀ ਗੁੱਟਬੰਦੀ ਆਪਸ ਵਿਚ ਇੱਥੋਂ ਤਕ ਵਧ ਗਈ ਹੈ ਕਿ ਇਹ ਇਕ ਦੁਜੇ ਗਰੁੱਪ ਦੇ ਵਿਅਕਤੀ ਦੀ ਜਾਨ ਲੈਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਸਿੱਧੂ ਮੂਸੇਵਾਲਾ ਦੀ ਜਾਨ ਲੈ ਲੈਣ ਤੋਂ ਬਾਅਦ ਇਨ੍ਹਾਂ ਗਰੁੱਪਾਂ ਦਾ ਆਪਸੀ ਟਕਰਾਅ ਕੁਝ ਜ਼ਿਆਦਾ ਹੀ ਵਧ ਗਿਆ ਹੈ। ਜਿਸ ਕਰਕੇ ਇਹ ਇੱਕ ਦੂਜੇ ਦੀ ਜਾਨ ਲੈਣ ਦੀ ਤਾਕ ਵਿਚ ਰਹਿੰਦੇ ਹਨ।

Leave a Reply

Your email address will not be published.