ਕਨੇਡਾ ਚ ਸੜਕਾਂ ਤੇ ਉੱਤਰੇ ਲੋਕ ਕਰ ਰਹੇ ਪੀ ਆਰ ਦੀ ਮੰਗ

ਕੈਨੇਡਾ ਵਿੱਚ ਜਿਹੜੇ ਪਰਵਾਸੀ ਬਿਨਾਂ ਦਸਤਾਵੇਜ਼ਾਂ ਤੋਂ ਜਾਂ ਇਉਂ ਕਿਹਾ ਜਾਵੇ ਕਿ ਜਿਹੜੇ ਪਰਵਾਸੀ ਬਿਨਾਂ ਇਮੀਗਰੇਸ਼ਨ ਸਟੇਟਸ ਦੇ ਰਹਿ ਰਹੇ ਹਨ, ਉਨ੍ਹਾਂ ਨੂੰ ਕੈਨੇਡਾ ਸਰਕਾਰ ਕਿਸੇ ਸਮੇਂ ਵੀ ਪੱਕੇ ਤੌਰ ਤੇ ਰਹਿਣ ਦੀ ਆਗਿਆ ਦੇ ਸਕਦੀ ਹੈ। ਇਹ ਐਲਾਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਕਦੇ ਵੀ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਅਜਿਹੇ ਪਰਵਾਸੀ ਜਿਨ੍ਹਾਂ ਕੋਲ ਕਿਸੇ ਵੀ ਕਿਸਮ ਦੇ ਕਾਗਜ਼ ਨਹੀਂ ਹਨ ਭਾਵ ਬਗੈਰ ਇਮੀਗਰੇਸ਼ਨ ਸਟੇਟਸ ਰਹਿ ਰਹੇ ਹਨ, ਉਨ੍ਹਾਂ ਨੇ ਰੈਲੀਆਂ ਕਰਕੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਉਨ੍ਹਾਂ ਨੂੰ ਕੈਨੇਡਾ ਵਿੱਚ ਪੱਕੇ ਕੀਤਾ ਜਾਵੇ।

ਉਨ੍ਹਾਂ ਨੇ ਵੈਨਕੂਵਰ, ਟੋਰਾਂਟੋ, ਐਡਮਿੰਟਨ, ਸੇਂਟ ਜੌਹਨਜ਼ ਅਤੇ ਮਾਂਟਰੀਅਲ ਆਦਿ ਸ਼ਹਿਰਾਂ ਵਿੱਚ ਰੈਲੀਆਂ ਕੀਤੀਆਂ। ਜਿਸ ਵਿੱਚ ਉਹ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਕੈਨੇਡਾ ਦੀ ਪੀਆਰ ਦਿੱਤੀ ਜਾਵੇ। ਟੋਰਾਂਟੋ ਵਿੱਚ ਭਾਵੇਂ ਮੀਂਹ ਪੈ ਰਿਹਾ ਸੀ ਪਰ ਫੇਰ ਵੀ ਇਹ ਪਰਵਾਸੀ ਵੱਡੀ ਗਿਣਤੀ ਵਿੱਚ ਇੱਥੇ ਰੈਲੀ ਵਿੱਚ ਸ਼ਾਮਲ ਹੋਏ। ਕੁਝ ਕੈਨੇਡੀਅਨ ਵਿਅਕਤੀਆਂ ਨੇ ਵੀ ਇਨ੍ਹਾਂ ਦਾ ਸਾਥ ਦਿੱਤਾ। ਉਹ ਵੀ ਚਾਹੁੰਦੇ ਹਨ ਕਿ ਇਨ੍ਹਾਂ ਦੀ ਮੰਗ ਉੱਤੇ ਵਿਚਾਰ ਕੀਤਾ ਜਾਵੇ। ਕਨਸੋਆਂ ਮਿਲ ਰਹੀਆਂ ਹਨ ਕਿ ਕੈਨੇਡਾ ਸਰਕਾਰ ਵੱਲੋਂ ਕਿਸੇ ਸਮੇਂ ਵੀ ਇਨ੍ਹਾਂ ਪਰਵਾਸੀਆਂ ਨੂੰ ਪੀ ਆਰ ਦੇਣ ਦਾ ਐਲਾਨ ਕੀਤਾ ਜਾ ਸਕਦਾ ਹੈ।

ਇਹ ਵੀ ਹੋ ਸਕਦਾ ਹੈ ਕਿ ਇਨ੍ਹਾਂ ਨੂੰ ਕਿਸੇ ਸ਼ਰਤਾਂ ਅਧੀਨ ਰਹਿਣ ਦੀ ਆਗਆ ਦਿੱਤੀ ਜਾਵੇ। ਕੁਝ ਵੀ ਹੋਵੇ ਪਰ ਇਸ ਗੱਲ ਦੀ ਕਾਫ਼ੀ ਸੰਭਾਵਨਾ ਨਜ਼ਰ ਆ ਰਹੀ ਹੈ ਕਿ ਬਿਨਾਂ ਇਮੀਗਰੇਸ਼ਨ ਸਟੇਟਸ ਦੇ ਰਹਿਣ ਵਾਲੇ ਪਰਵਾਸੀਆਂ ਬਾਰੇ ਕੈਨੇਡਾ ਸਰਕਾਰ ਜਲਦੀ ਹੀ ਕੋਈ ਫ਼ੈਸਲਾ ਲੈਣ ਵਾਲੀ ਹੈ। ਇਨ੍ਹਾਂ ਪਰਵਾਸੀਆਂ ਦੁਆਰਾ ਵੀ ਰੈਲੀਆਂ ਕਰ ਕੇ ਕੈਨੇਡਾ ਸਰਕਾਰ ਨੂੰ ਅਜਿਹਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

Leave a Reply

Your email address will not be published.