ਨਹਿਰ ਕੰਢੇ ਤੋਂ ਮਿਲੀ ਜਵਾਨ ਮੁੰਡੇ ਦੀ ਲਾਸ਼, ਫਰੋਲ ਕੇ ਦੇਖੀ ਜੇਬ ਤਾਂ ਉੱਡ ਗਏ ਹੋਸ਼

ਸਰਕਾਰ ਅਤੇ ਪੁਲਿਸ ਵੱਲੋਂ ਵਾਰ ਵਾਰ ਕਿਹਾ ਜਾ ਰਿਹਾ ਹੈ ਕਿ ਸੂਬੇ ਵਿਚ ਅਮਲ ਪਦਾਰਥਾਂ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ ਪਰ ਫੇਰ ਵੀ ਇਹ ਕੰਮ ਲਗਾਤਾਰ ਜਾਰੀ ਹੈ। ਹਰ ਰੋਜ਼ ਕਿਸੇ ਨਾ ਕਿਸੇ ਨੌਜਵਾਨ ਦੀ ਅਮਲ ਦੀ ਵੱਧ ਮਾਤਰਾ ਵਿੱਚ ਵਰਤੋਂ ਕਰ ਲੈਣ ਨਾਲ ਜਾਨ ਜਾਣ ਦਾ ਮਾਮਲਾ ਮੀਡੀਆ ਦੀ ਸੁਰਖ਼ੀ ਬਣਦਾ ਹੀ ਰਹਿੰਦਾ ਹੈ। ਮ੍ਰਿਤਕ ਦੇ ਪਰਿਵਾਰ ਵਾਲੇ ਚਾਰ ਦਿਨ ਰੋ ਕੇ ਚੁੱਪ ਕਰ ਜਾਂਦੇ ਹਨ ਪਰ ਅਮਲ ਦੇ ਸੁਦਾਗਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ।

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਉਣੀ ਦੇ ਇੱਕ ਨੌਜਵਾਨ ਵਿੱਕੀ ਦੀ ਨਹਿਰ ਕੋਲੋਂ ਮ੍ਰਿਤਕ ਦੇਹ ਬਰਾਮਦ ਹੋਈ ਹੈ। ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤਾ ਹੈ। ਮਿ੍ਤਕ ਕੁਝ ਮਹੀਨੇ ਤੋਂ ਅਮਲ ਦੀ ਵਰਤੋਂ ਦਾ ਆਦੀ ਸੀ। ਕਾਉਣੀ ਪਿੰਡ ਦੇ ਰਹਿਣ ਵਾਲੇ ਅਵਤਾਰ ਸਿੰਘ ਨੇ ਦੱਸਿਆ ਹੈ ਕਿ ਮਿ੍ਤਕ ਘਰ ਤੋਂ ਸਵੇਰ ਸਮੇਂ ਹੀ ਚਾਹ ਪੀ ਕੇ ਚਲਾ ਗਿਆ ਸੀ। ਉਹ ਕਾਫ਼ੀ ਸਮੇਂ ਤੋਂ ਅਮਲ ਪਦਾਰਥ ਦੀ ਵਰਤੋਂ ਕਰਦਾ ਸੀ। ਕਈ ਵਾਰ ਘਰ ਤੋਂ ਕਣਕ ਚੁੱਕ ਕੇ ਵੇਚ ਦਿੰਦਾ ਸੀ।

ਅਵਤਾਰ ਸਿੰਘ ਦੇ ਦੱਸਣ ਮੁਤਾਬਕ ਮਿ੍ਤਕ ਰਾਤ ਹੀ ਉਸ ਦਾ ਮੋਬਾਈਲ ਚੁੱਕ ਕੇ ਲੈ ਗਿਆ ਸੀ। ਉਸ ਨੇ ਮੰਗ ਕੀਤੀ ਹੈ ਕਿ ਸੂਬੇ ਵਿਚ ਅਮਲ ਪਦਾਰਥ ਦੀ ਵਿਕਰੀ ਤੇ ਰੋਕ ਲੱਗਣੀ ਚਾਹੀਦੀ ਹੈ। ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਨਾਂ ਵਿਕੀ ਸੀ ਜੋ ਮਿਸਤਰੀ ਦਾ ਕੰਮ ਕਰਦਾ ਸੀ। ਉਹ 3-4 ਮਹੀਨੇ ਤੋਂ ਅਮਲ ਪਦਾਰਥ ਦੀ ਵਰਤੋਂ ਕਰ ਰਿਹਾ ਸੀ। ਉਹ ਘਰ ਤੋਂ ਕਣਕ ਚੁੱਕ ਕੇ ਵੇਚ ਦਿੰਦਾ ਸੀ। ਇੱਕ ਵਾਰ ਉਸ ਨੇ ਛਾਪ ਵੀ ਵੇਚ ਦਿੱਤੀ ਸੀ। ਵਿਕੀ ਦੇ ਪਿਤਾ ਦੇ ਦੱਸਣ ਮੁਤਾਬਕ ਅੱਜ ਉਹ ਕੰਮ ਤੇ ਨਹੀਂ ਸੀ ਗਿਆ। ਘਰ ਤੋਂ ਜਾਣ ਵੇਲੇ ਉਹ ਪਰਿਵਾਰ ਦੇ ਕਿਸੇ ਜੀਅ ਨੂੰ ਦੱਸ ਕੇ ਵੀ ਨਹੀਂ ਗਿਆ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਫੋਨ ਤੇ ਇਤਲਾਹ ਮਿਲੀ ਸੀ ਕਿ ਨਹਿਰ ਤੇ ਕੋਈ ਮਿ੍ਤਕ ਦੇਹ ਪਈ ਹੈ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਇਹ ਦੇਹ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਇਸ ਦੀ ਪਛਾਣ ਹੋ ਗਈ ਹੈ। ਇਹ ਨੌਜਵਾਨ ਪਿੰਡ ਕਾਉਣੀ ਦਾ ਰਹਿਣ ਵਾਲਾ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਨੂੰ ਪੋ ਸ ਟ ਮਾ ਰ ਟ ਮ ਲਈ ਹਸਪਤਾਲ ਭੇਜਿਆ ਜਾ ਰਿਹਾ ਹੈ। ਰਿਪੋਰਟ ਆਉਣ ਤੇ ਜਾਨ ਜਾਣ ਦੇ ਕਾਰਨਾਂ ਦਾ ਪਤਾ ਲੱਗ ਜਾਵੇਗਾ। ਪਰਿਵਾਰ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.