ਲੁਧਿਆਣਾ ਦੇ ਵੱਡੇ ਸ਼ੋਅਰੂਮ ਚ ਹੋ ਗਿਆ ਵੱਡਾ ਕਾਂਡ, ਸਾਰਾ ਮਾਮਲਾ ਕੈਮਰੇ ਚ ਹੋਇਆ ਕੈਦ

ਹਰ ਰੋਜ਼ ਅਸੀਂ ਆਪਣੇ ਆਲੇ ਦੁਆਲੇ ਚੋ ਰੀ ਦੀਆਂ ਘਟਨਾਵਾਂ ਵਾਪਰਨ ਬਾਰੇ ਸੁਣਦੇ ਰਹਿੰਦੇ ਹਾਂ। ਕਈ ਵਾਰ ਘਟਨਾ ਤੋਂ ਬਾਅਦ ਪੁਲਿਸ ਮਾਮਲੇ ਟਰੇਸ ਵੀ ਕਰ ਲੈਂਦੀ ਹੈ। ਇਨ੍ਹਾਂ ਵਿਅਕਤੀਆਂ ਨੂੰ ਫੜ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਪਰ ਕੁਝ ਦੇਰ ਬਾਅਦ ਇਹ ਲੋਕ ਛੁੱਟ ਜਾਂਦੇ ਹਨ ਅਤੇ ਫੇਰ ਉਹੀ ਧੰਦਾ ਸ਼ੁਰੂ ਕਰ ਦਿੰਦੇ ਹਨ। ਅੱਜ ਜ਼ਰੂਰਤ ਹੈ ਇਨ੍ਹਾਂ ਲੋਕਾਂ ਨੂੰ ਸਿੱਧੇ ਰਸਤੇ ਤੇ ਪਾਉਣ ਦੀ। ਲੁਧਿਆਣਾ ਦੇ ਮਲਹਾਰ ਰੋਡ ਸਥਿਤ ਸਿਟੀ ਮਾਲ ਵਿਚ ਵਨਪਲੱਸ

ਮੋਬਾਈਲ ਸ਼ੋਅਰੂਮ ਵਿਚੋਂ ਨਾਮਲੂਮ ਵਿਅਕਤੀਆਂ ਨੇ ਮੋਬਾਈਲ ਚੁੱਕ ਲਏ ਹਨ। ਘਟਨਾ ਤੜਕੇ ਸਵੇਰੇ ਲਗਭਗ 5 ਵਜੇ ਵਾਪਰੀ ਹੈ। ਸਾਰੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ। 5 ਤੋਂ 7 ਵਿਅਕਤੀਆਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ। ਰਾਤ ਸਮੇਂ ਇੱਥੇ ਕੋਈ ਪਹਿਰੇਦਾਰ ਨਹੀਂ ਹੁੰਦਾ। 2 ਵਿਅਕਤੀ ਸ਼ੋਅਰੂਮ ਦੇ ਅੰਦਰ ਗਏ ਅਤੇ ਬਾਕੀ ਬਾਹਰ ਖੜ੍ਹ ਕੇ ਨਿਗਰਾਨੀ ਕਰਦੇ ਰਹੇ। ਅੰਦਰ ਗਏ ਵਿਅਕਤੀਆਂ ਨੇ ਅਲਮਾਰੀਆਂ ਦੇ ਲਾਕ ਤੋੜੇ। ਉਨ੍ਹਾਂ ਨੂੰ ਜੋ ਵੀ ਮਿਲਿਆ ਚੁੱਕ ਕੇ ਲੈ ਗਏ।

26 ਮੋਬਾਈਲ ਉਨ੍ਹਾਂ ਦੇ ਹੱਥ ਲੱਗ ਗਏ। ਸ਼ੋਅਰੂਮ ਦੇ ਮਾਲਕ ਨੇ ਹੋਰ ਮੋਬਾਈਲਾਂ ਲਈ ਆਰਡਰ ਕੀਤਾ ਹੋਇਆ ਸੀ ਪਰ ਡਿਲਿਵਰੀ ਲੇਟ ਹੋ ਜਾਣ ਕਾਰਨ ਇਹ ਸਟਾਕ ਨਹੀਂ ਪਹੁੰਚਿਆ। ਜਿਸ ਕਰਕੇ ਹੋਰ ਜ਼ਿਆਦਾ ਘਾਟਾ ਪੈਣ ਤੋਂ ਬਚਾਅ ਹੋ ਗਿਆ। ਫੇਰ ਵੀ ਦੁਕਾਨਦਾਰ ਦਾ 10 ਲੱਖ ਰੁਪਏ ਦੇ ਲਗਭਗ ਨੁਕਸਾਨ ਹੋ ਗਿਆ ਹੈ। ਦੁਕਾਨ ਅੰਦਰ ਕੋਈ ਨਕਦੀ ਮੌਜੂਦ ਨਹੀਂ ਸੀ। ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਆਲੇ ਦੁਆਲੇ ਦੇ ਇਲਾਕੇ ਤੋਂ ਸੀ.ਸੀ.ਟੀ.ਵੀ ਦੀ ਫੁਟੇਜ ਦਾ ਸਹਾਰਾ ਲਿਆ ਜਾ ਰਿਹਾ ਹੈ। ਪੁਲਿਸ ਨੂੰ ਉਮੀਦ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਫੜੇ ਜਾਣਗੇ। ਕੋਈ ਵਿਅਕਤੀ ਬੜੀ ਮਿਹਨਤ ਕਰਕੇ ਕਾਰੋਬਾਰ ਸ਼ੁਰੂ ਕਰਦਾ ਹੈ ਪਰ ਅਜਿਹੇ ਵਿਅਕਤੀ ਕੁਝ ਹੀ ਸਮੇਂ ਵਿੱਚ ਸਭ ਕੁਝ ਹੜੱਪ ਕੇ ਲੈ ਜਾਂਦੇ ਹਨ। ਮਿਹਨਤ ਕਰਨ ਵਾਲੇ ਜਿਉੰ ਦੇ ਤਿਉਂ ਰਹਿ ਜਾਂਦੇ ਹਨ ਪਰ ਗ਼ਲਤ ਆਦਮੀ ਐਸ਼ ਕਰਦੇ ਹਨ।

Leave a Reply

Your email address will not be published.