6 ਮਹੀਨੇ ਪਹਿਲਾਂ ਹੋਇਆ ਸੀ ਕੁੜੀ ਦਾ ਵਿਆਹ, ਵਿਦੇਸ਼ ਜਾਣ ਦੀ ਕਰਦੀ ਸੀ ਤਿਆਰੀ ਪਰ ਵਾਪਰ ਗਿਆ ਭਾਣਾ

ਇਨਸਾਨ ਸੁਪਨੇ ਤਾਂ ਬਹੁਤ ਦੇਖਦਾ ਹੈ ਪਰ ਇਹ ਸੁਪਨੇ ਹਕੀਕਤ ਵਿੱਚ ਬਦਲਣਗੇ ਜਾਂ ਨਹੀਂ ਇਹ ਕੋਈ ਨਹੀਂ ਜਾਣਦਾ? ਹਾਲਾਤ ਅਜਿਹੇ ਹਨ ਕਿ ਪਤਾ ਨਹੀਂ ਕਦੋਂ ਕੀ ਹੋ ਜਾਵੇ? ਪੈਰ ਪੁੱਟੇ ਦਾ ਭਰੋਸਾ ਨਹੀਂ। ਅਬੋਹਰ ਤੋਂ ਇੱਕ ਸੜਕ ਹਾਦਸੇ ਦੀ ਖਬਰ ਆਈ ਹੈ, ਜਿੱਥੇ ਇੱਕ ਟਿੱਪਰ ਦੀ ਲਪੇਟ ਵਿਚ ਆਉਣ ਨਾਲ ਇਕ ਨਵ ਵਿਆਹੁਤਾ ਲੜਕੀ ਦੀ ਜਾਨ ਚਲੀ ਗਈ ਹੈ। ਇਹ ਹਾਦਸਾ ਅਬੋਹਰ ਦੇ ਨਾਮਦੇਵ ਚੌਕ ਵਿੱਚ ਹੋਇਆ ਦੱਸਿਆ ਜਾਂਦਾ ਹੈ। ਮਿਲੀ ਜਾਣਕਾਰੀ ਮੁਤਾਬਕ ਸਵੇਰੇ ਸਵੇਰੇ

ਇਹ ਲੜਕੀ ਆਈਲੈਟਸ ਦੀ ਕੋਚਿੰਗ ਲੈਣ ਲਈ ਜਾ ਰਹੀ ਸੀ। ਰੋਜ਼ਾਨਾ ਵਾਂਗ ਜਦੋਂ ਉਹ ਆਈਲੈਟਸ ਸੈਂਟਰ ਦੇ ਰਸਤੇ ਵਿੱਚ ਪੈਂਦੇ ਨਾਮਦੇਵ ਚੌਕ ਨੇਡ਼ੇ ਆਪਣੀ ਸਕੂਟਰੀ ਤੇ ਪਹੁੰਚੀ ਤਾਂ ਇਕ ਟਿੱਪਰ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਹ ਸੜਕ ਵਾਲਿਆਂ ਦਾ ਟਿੱਪਰ ਦੱਸਿਆ ਜਾਂਦਾ ਹੈ, ਜੋ ਸੜਕ ਬਣਾਉਣ ਲਈ ਸਾਮਾਨ ਲੈ ਕੇ ਜਾ ਰਿਹਾ ਸੀ। ਲੜਕੀ ਨੂੰ ਜਦੋਂ ਟਿੱਪਰ ਦੀ ਜ਼ੋਰ ਨਾਲ ਟੱਕਰ ਵੱਜੀ ਤਾਂ ਉਹ ਸਕੂਟਰੀ ਤੋਂ ਥੱਲੇ ਡਿੱਗ ਪਈ ਅਤੇ ਟਿੱਪਰ ਦਾ ਟਾਇਰ ਉਸ ਦੇ ਉਤੋਂ ਲੰਘ ਗਿਆ।

ਲੜਕੀ ਦੀ ਮੌਕੇ ਤੇ ਹੀ ਜਾਨ ਚਲੀ ਗਈ। ਇਹ ਲੜਕੀ ਇੱਥੋਂ ਦੇ ਸੀਡ ਫਾਰਮ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। ਅਜੇ 6 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਉਹ ਵਿਦੇਸ਼ ਜਾਣ ਦੀ ਚਾਹਵਾਨ ਸੀ। ਜਿਸ ਕਰ ਕੇ ਆਈਲੈਟਸ ਕਰ ਰਹੀ ਸੀ ਪਰ ਉਹ ਨਹੀਂ ਸੀ ਜਾਣਦੀ ਕਿ ਉਸ ਨੇ ਕਿਸੇ ਹੋਰ ਹੀ ਦੁਨੀਆਂ ਵਿੱਚ ਚਲੀ ਜਾਣਾ ਹੈ। ਘਟਨਾ ਦੀ ਇਤਲਾਹ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਉਸ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਦੀ ਮੋ ਰ ਚ ਰੀ ਵਿਚ ਰਖਵਾ ਦਿੱਤਾ ਗਿਆ ਹੈ।

ਜਿੱਥੇ ਮ੍ਰਿਤਕਾ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾਵੇਗਾ। ਪਤਾ ਲੱਗਾ ਹੈ ਕਿ ਮੌਕੇ ਤੇ ਟਿੱਪਰ ਚਾਲਕ ਨੂੰ ਫੜ ਲਿਆ ਗਿਆ ਸੀ ਪਰ ਉਹ ਕਿਸੇ ਤਰ੍ਹਾਂ ਅੱਖ ਬਚਾ ਕੇ ਉਥੋਂ ਭੱਜਣ ਵਿਚ ਕਾਮਯਾਬ ਹੋ ਗਿਆ। ਮ੍ਰਿਤਕਾ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਉਨ੍ਹਾਂ ਦੇ ਹੰਝੂ ਨਹੀਂ ਰੁਕ ਰਹੇ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਬੜੇ ਚਾਵਾਂ ਨਾਲ ਆਪਣੀ ਧੀ ਦਾ ਵਿਆਹ ਕੀਤਾ ਸੀ ਪਰ ਉਹ ਨਹੀਂ ਸੀ ਜਾਣਦੇ ਕਿ ਇਸ ਤਰ੍ਹਾਂ ਦਾ ਭਾਣਾ ਵਾਪਰ ਜਾਵੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.