75 ਸਾਲਾ ਬਜ਼ੁਰਗ ਨੂੰ ਟਰੱਕ ਨੇ ਮਾਰਿਆ ਉੱਡਾ ਕੇ, ਮੌਕੇ ਤੇ ਹੀ ਹੋਈ ਬਜ਼ੁਰਗ ਦੀ ਮੋਤ

ਟ੍ਰੈਫਿਕ ਪੁਲਿਸ ਵੱਲੋਂ ਵਾਹਨ ਚਾਲਕਾਂ ਨੂੰ ਵਾਰ ਵਾਰ ਹਦਾਇਤ ਕੀਤੀ ਜਾਂਦੀ ਹੈ ਕਿ ਆਵਾਜਾਈ ਦੇ ਨਿਯਮਾਂ ਨੂੰ ਅਣ ਦੇਖਿਆ ਨਾ ਕੀਤਾ ਜਾਵੇ। ਅਮਲ ਪਦਾਰਥ ਦੀ ਵਰਤੋਂ ਕਰ ਕੇ ਡਰਾਈਵਿੰਗ ਨਾ ਕੀਤੀ ਜਾਵੇ। ਇਸ ਦੇ ਬਾਵਜੂਦ ਕਈ ਵਾਹਨ ਚਾਲਕ ਇਨ੍ਹਾਂ ਨਿਯਮਾਂ ਦੀ ਪਰਵਾਹ ਨਹੀਂ ਕਰਦੇ। ਲੁਧਿਆਣਾ ਕਾਰਪੋਰੇਸ਼ਨ ਦੇ ਇਕ ਟਿੱਪਰ ਚਾਲਕ ਤੇ ਇੱਕ ਬਜ਼ੁਰਗ ਵਿਅਕਤੀ ਦੀ ਜਾਨ ਲੈ ਲੈਣ ਦੇ ਦੋਸ਼ ਲੱਗੇ ਹਨ। ਬਜ਼ੁਰਗ ਵਿਅਕਤੀ ਜੋਗਿੰਦਰ ਸਿੰਘ ਐਕਟਿਵਾ ਤੇ ਸਵਾਰ ਹੋ ਕੇ ਆਪਣੀ ਕਿਸੇ ਰਿਸ਼ਤੇਦਾਰੀ ਵਿਚ ਜਾ ਰਹੇ ਸੀ।

ਉਨ੍ਹਾਂ ਦੀ ਉਮਰ 75 ਸਾਲ ਸੀ। ਦੱਸਿਆ ਜਾ ਰਿਹਾ ਹੈ ਕਿ ਜੋਗਿੰਦਰ ਸਿੰਘ ਆਪਣੀ ਸਾਈਡ ਤੇ ਜਾ ਰਹੇ ਸੀ। ਟਿੱਪਰ ਚਾਲਕ ਨੇ ਉਲਟ ਸਾਈਡ ਵਿੱਚ ਟਿੱਪਰ ਲਿਆ ਕੇ ਜੋਗਿੰਦਰ ਸਿੰਘ ਦੀ ਐਕਟਿਵਾ ਨਾਲ ਟਕਰਾਅ ਦਿੱਤਾ। ਜਿਸ ਨਾਲ ਜੋਗਿੰਦਰ ਸਿੰਘ ਡਿੱਗ ਪਏ ਅਤੇ ਉਨ੍ਹਾਂ ਦੀ ਘਟਨਾ ਸਥਾਨ ਤੇ ਹੀ ਜਾਨ ਚਲੀ ਗਈ। ਟਿੱਪਰ ਚਾਲਕ ਤੇ ਦਾ ਰੂ ਦੀ ਲੋਰ ਵਿੱਚ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ। ਇਸ ਹਾਦਸੇ ਦਾ ਕਾਰਨ ਟਿੱਪਰ ਚਾਲਕ ਦੇ ਦਾ ਰੂ ਦੀ ਲੋਰ ਵਿੱਚ ਹੋਣ ਨੂੰ ਮੰਨਿਆ ਜਾ ਰਿਹਾ ਹੈ।

ਟਿੱਪਰ ਚਾਲਕ ਘਟਨਾ ਸਥਾਨ ਤੇ ਹੀ ਟਿੱਪਰ ਛੱਡ ਕੇ ਦੌੜ ਗਿਆ। ਮ੍ਰਿਤਕ ਜੋਗਿੰਦਰ ਸਿੰਘ ਦਾ ਪਰਿਵਾਰ ਟਿੱਪਰ ਚਾਲਕ ਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ। ਘਟਨਾ ਦੀ ਇਤਲਾਹ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਟਿੱਪਰ ਚਾਲਕ ਮੌਕੇ ਤੋਂ ਦੌੜ ਗਿਆ ਹੈ ਜਦਕਿ ਟਿੱਪਰ ਪੁਲਿਸ ਦੇ ਕਬਜ਼ੇ ਵਿੱਚ ਹੈ।

Leave a Reply

Your email address will not be published. Required fields are marked *