94 ਸਾਲ ਦੇ ਬਜ਼ੁਰਗ ਨਾਲ ਵੱਡੀ ਜੱਗੋ ਤੇਰਵੀ, ਦੁੱਧ ਦੇਣ ਗਏ ਬੰਦੇ ਨੇ ਪਾਇਆ ਰੌਲਾ

ਸ੍ਰੀ ਮੁਕਤਸਰ ਸਾਹਿਬ ਦੇ ਸਰਾਵਾਂ ਵਿੱਚ 94 ਸਾਲ ਦੇ ਇਕ ਬਜ਼ੁਰਗ ਦੀ ਜਾਨ ਲੈਣ ਦਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਹੈ। ਬਜ਼ੁਰਗ ਦੇ ਹੱਥ ਪੈਰ ਬੰਨ੍ਹੇ ਹੋਏ ਸਨ ਅਤੇ ਉਸ ਦਾ ਗਲਾ ਘੁੱਟਿਆ ਗਿਆ ਹੈ। ਉਹ ਪਿੰਡ ਵਿੱਚ ਦੇਸੀ ਦਵਾਈਆਂ ਬਣਾਉਣ ਦਾ ਕੰਮ ਕਰਦਾ ਸੀ। ਪੁਲਿਸ ਨੇ ਨਾਮਾਲੂਮ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇੱਕ ਨੌਜਵਾਨ ਦਲਜੀਤ ਸਿੰਘ ਦੇ ਦੱਸਣ ਮੁਤਾਬਕ ਮ੍ਰਿਤਕ ਦਾ ਨਾਮ ਹਕੀਮ ਦਲੀਪ ਸਿੰਘ ਪੁੱਤਰ ਬਘੇਲ ਸਿੰਘ ਸੀ।

ਜੋ ਕਿ ਦੇਸੀ ਦਵਾਈਆਂ ਬਣਾਉਣ ਦਾ ਕੰਮ ਕਰਦਾ ਸੀ। ਉਸ ਨੇ ਵਿਆਹ ਨਹੀਂ ਸੀ ਕਰਵਾਇਆ। ਦਲਜੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਨੇ ਉਸ ਦੇ ਭਰਾ ਨੂੰ ਗੋਦ ਲਿਆ ਹੋਇਆ ਸੀ। ਜਿਸ ਕਰਕੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਨਾ ਕੋਈ ਜੀਅ ਦਲੀਪ ਸਿੰਘ ਨੂੰ ਖਾਣਾ ਦੇਣ ਆਉਂਦਾ ਹੁੰਦਾ ਸੀ। ਕਦੇ ਉਹ ਖੁਦ ਆਉਂਦਾ ਸੀ। ਕਦੇ ਉਸ ਦਾ ਭਰਾ ਅਤੇ ਕਦੇ ਉਸ ਦਾ ਚਾਚਾ। ਦਲਜੀਤ ਸਿੰਘ ਨੇ ਦੱਸਿਆ ਹੈ ਕਿ 8 ਵਜੇ ਉਸ ਦਾ ਚਾਚਾ ਦਲੀਪ ਸਿੰਘ ਨੂੰ ਖਾਣਾ ਖਵਾ ਕੇ ਗਿਆ।

ਉਹ 10 ਵਜੇ ਦੁੱਧ ਪੀਂਦਾ ਸੀ। ਜਦੋਂ ਉਸ ਦਾ ਚਾਚਾ ਦੁੱਧ ਲੈ ਕੇ ਆਇਆ ਤਾਂ ਉਸ ਨੇ ਦੇਖਿਆ ਕਿ ਦਲੀਪ ਸਿੰਘ ਦੀਆਂ ਲੱਤਾਂ ਬਾਹਵਾਂ ਬੰਨ੍ਹੀਆਂ ਹੋਈਆਂ ਸਨ ਅਤੇ ਗਲਾ ਘੁੱਟ ਕੇ ਉਸ ਦੀ ਜਾਨ ਲੈ ਲਈ ਗਈ ਸੀ। ਦੱਸੇ ਜਾਣ ਤੇ ਗੁਆਂਢੀ ਇਕੱਠੇ ਹੋ ਗਏ। ਦਲਜੀਤ ਸਿੰਘ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਮਲ ਦੇ ਆਦੀ ਵਿਅਕਤੀਆਂ ਨੇ ਇਹ ਕੰਮ ਕੀਤਾ ਹੈ। ਮ੍ਰਿਤਕ ਦੀਆਂ ਪੇਟੀਆਂ ਦੇ ਤਾਲੇ ਟੁੱਟੇ ਹੋਏ ਹਨ। ਉਨ੍ਹਾਂ ਨੂੰ ਕਿਸੇ ਤੇ ਸ਼ੱਕ ਨਹੀਂ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ

ਉਨ੍ਹਾਂ ਨੂੰ ਪਿੰਡ ਦੇ ਸਰਪੰਚ ਨੇ ਇਤਲਾਹ ਦਿੱਤੀ ਸੀ ਕਿ ਉਨ੍ਹਾਂ ਦੇ ਪਿੰਡ ਵਿੱਚ ਦਵਾਖ਼ਾਨਾ ਚਲਾਉਣ ਵਾਲੇ ਬਜ਼ੁਰਗ ਵਿਅਕਤੀ ਦਲੀਪ ਸਿੰਘ ਦੀ ਕਿਸੇ ਨੇ ਜਾਨ ਲੈ ਲਈ ਹੈ। ਉਸ ਦੀ ਉਮਰ ਘੱਟੋ ਘੱਟ 90 ਸਾਲ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਰਪੰਚ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਮ੍ਰਿਤਕ ਨੇ ਪਿੰਡ ਦੇ ਹੀ ਇਕ ਨੌਜਵਾਨ ਨੂੰ ਗੋਦ ਲਿਆ ਹੋਇਆ ਸੀ। ਗੋਦ ਲਏ ਹੋਏ ਨੌਜਵਾਨ ਦੇ ਚਾਚੇ ਨੇ ਹੀ ਸਭ ਤੋਂ ਪਹਿਲਾਂ ਮ੍ਰਿਤਕ ਨੂੰ ਇਸ ਹਾਲਤ ਵਿੱਚ ਦੇਖਿਆ ਹੈ।

ਉਸ ਨੇ ਇਸ ਦੀ ਇਤਲਾਹ ਸਰਪੰਚ ਨੂੰ ਦਿੱਤੀ ਅਤੇ ਸਰਪੰਚ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ। ਪੁਲਿਸ ਅਧਿਕਾਰੀ ਦਾ ਮੰਨਣਾ ਹੈ ਕਿ ਇਹ ਮਾਮਲਾ ਨਕਦੀ ਵਗੈਰਾ ਹਾਸਲ ਕਰਨ ਦਾ ਜਾਪਦਾ ਹੈ। ਤਾਲੇ ਟੁੱਟੇ ਹੋਏ ਹਨ। ਉਨ੍ਹਾਂ ਨੇ ਨਾਮਲੂਮ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.