ਕਨੇਡਾ ਤੋਂ ਪੰਜਾਬ ਆਉਣ ਵਾਲਿਆਂ ਲਈ ਵੱਡੀ ਅਹਿਮ ਖਬਰ

ਪੰਜਾਬੀਆਂ ਦੀ ਚਿਰਾਂ ਤੋਂ ਮੰਗ ਹੈ ਕਿ ਕੈਨੇਡਾ ਤੋਂ ਪੰਜਾਬ ਲਈ ਸਿੱਧੀਆਂ ਉਡਾਣਾਂ ਦਾ ਪ੍ਰਬੰਧ ਹੋਵੇ। ਭਾਵ ਕੈਨੇਡਾ ਤੋਂ ਪੰਜਾਬ ਦੇ ਏਅਰਪੋਰਟ ਅੰਮ੍ਰਿਤਸਰ ਅਤੇ ਚੰਡੀਗਡ਼੍ਹ ਲਈ ਹਵਾਈ ਸੇਵਾ ਸ਼ੁਰੂ ਕੀਤੀ ਜਾਵੇ ਕਿਉਂਕਿ ਦਿੱਲੀ ਤੋਂ ਆਉਣਾ ਜਾਣਾ ਪੰਜਾਬੀਆਂ ਲਈ ਸੌਖਾ ਨਹੀਂ ਹੈ। ਭਾਰਤ ਸਰਕਾਰ ਅਤੇ ਕੈਨੇਡਾ ਸਰਕਾਰ ਵਿਚਕਾਰ ਜੋ ਸਮਝੌਤਾ ਹੋ ਚੁੱਕਾ ਹੈ, ਉਸ ਮੁਤਾਬਕ ਪੰਜਾਬ ਨੂੰ ਕੈਨੇਡਾ ਤੋਂ ਸਿੱਧੀਆਂ ਉਡਾਣਾਂ ਦਾ ਪ੍ਰਬੰਧ ਨਹੀਂ ਕੀਤਾ ਜਾ ਸਕਦਾ ਪਰ ਇਸ ਦਾ ਬਦਲ ਲੱਭ ਲਿਆ ਗਿਆ ਹੈ।

ਹੁਣ ਟੋਰਾਂਟੋ ਤੋਂ ਸਿਰਫ਼ ਅੰਮ੍ਰਿਤਸਰ ਜਾਂ ਚੰਡੀਗਡ਼੍ਹ ਲਈ ਹੀ ਨਹੀਂ ਸਗੋਂ ਪਾਕਿਸਤਾਨ ਦੇ ਲਾਹੌਰ ਲਈ ਵੀ ਸਿੱਧੀਆਂ ਉਡਾਣਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਸ ਦਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਾਸੀਆਂ ਨੂੰ ਲਾਭ ਹੋਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਇਹ ਚਾਰਟਰਡ ਉਡਾਣਾਂ ਹੋਣਗੀਆਂ। ਇਨ੍ਹਾਂ ਉਡਾਣਾਂ ਦਾ ਭਾਰਤ-ਕੈਨੇਡਾ ਸਮਝੌਤੇ ਤੇ ਕੋਈ ਅਸਰ ਨਹੀਂ ਹੋਵੇਗਾ। ਜੋ ਸਮਝੌਤਾ ਹੈ, ਉਹ ਕੈਨੇਡੀਅਨ ਅਤੇ ਇੰਡੀਅਨ ਏਅਰਲਾਈਨਜ਼ ਬਾਰੇ ਹੈ। ਚਾਰਟਰਡ ਉਡਾਣਾਂ ਵਾਸਤੇ

ਤਾਂ ਹਵਾਈ ਅੱਡੇ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ। ਜਿਸ ਬਾਰੇ ਪਤਾ ਲੱਗਾ ਹੈ ਕਿ ਅੰਮ੍ਰਿਤਸਰ ਏਅਰਪੋਰਟ ਤੋਂ ਪ੍ਰਵਾਨਗੀ ਮਿਲ ਗਈ ਹੈ। ਜਦੋਂ ਹਵਾਈ ਜਹਾਜ਼ ਦੀਆਂ ਸਵਾਰੀਆਂ ਪੂਰੀਆਂ ਹੋ ਜਾਇਆ ਕਰਨਗੀਆਂ ਤਾਂ ਯਾਤਰੀਆਂ ਨੂੰ ਯਾਤਰਾ ਕਰਨ ਦਾ ਮੌਕਾ ਮਿਲ ਜਾਇਆ ਕਰੇਗਾ। ਯਾਤਰੀ ਟਿਕਟ ਖ਼ਰੀਦ ਲੈਣਗੇ। ਜਦੋਂ ਸੀਟਾਂ ਪੂਰੀਆਂ ਹੋ ਜਾਣਗੀਆਂ ਤਾਂ ਯਾਤਰੀਆਂ ਨੂੰ ਦੱਸ ਦਿੱਤਾ ਜਾਇਆ ਕਰੇਗਾ ਕਿ ਕਿਸ ਦਿਨ ਦੀ ਉਡਾਣ ਹੈ? ਜੇਕਰ ਸਵਾਰੀਆਂ ਮਿਲਦੀਆਂ ਰਹਿਣਗੀਆਂ

ਤਾਂ ਉਡਾਣਾਂ ਲਗਾਤਾਰ ਚੱਲਦੀਆਂ ਰਹਿਣਗੀਆਂ। ਇਨ੍ਹਾਂ ਉਡਾਣਾਂ ਦੇ ਚਾਲੂ ਹੋ ਜਾਣ ਨਾਲ ਪੰਜਾਬੀਆਂ ਨੂੰ ਕਨੇਡਾ ਜਾਣ ਲਈ ਦਿੱਲੀ ਤੱਕ ਸੜਕੀ ਰਸਤੇ ਆਉਣ ਜਾਣ ਦੀ ਜ਼ਰੂਰਤ ਨਹੀਂ ਰਹੇਗੀ। ਫਿਲਹਾਲ ਇਹ ਉਡਾਣਾਂ ਟੋਰਾਂਟੋ ਤੋਂ ਸ਼ੁਰੂ ਹੋ ਰਹੀਆਂ ਹਨ। ਆਉਣ ਵਾਲੇ ਸਮੇਂ ਵਿਚ ਵੈਨਕੂਵਰ ਤੋਂ ਵੀ ਪੰਜਾਬ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਹੋ ਸਕਦੀ ਹੈ।

Leave a Reply

Your email address will not be published.