ਪੰਜਾਬੀ ਮੁੰਡੇ ਨੇ ਕਨੇਡਾ ਚ ਕਰ ਦਿੱਤਾ ਵੱਡਾ ਕਾਂਡ, ਮੌਕੇ ਤੇ ਹੋ ਗਈ ਕੁੜੀ ਦੀ ਮੋਤ

ਕੈਨੇਡਾ ਤੋਂ ਲਗਾਤਾਰ ਮੰ ਦ ਭਾ ਗੀ ਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਇਨ੍ਹਾਂ ਵਿੱਚ ਕਈ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੁੰਦੀਆਂ ਹਨ। ਜਿਨ੍ਹਾਂ ਨੂੰ ਸੁਣ ਕੇ ਪੰਜਾਬ ਵਾਸੀਆਂ ਦਾ ਪ੍ਰਭਾਵਿਤ ਹੋਣਾ ਕੁਦਰਤੀ ਹੈ। ਪੰਜਾਬੀ ਲੋਕਾਂ ਨੇ ਕਨੇਡਾ ਵਿਚ ਪਹੁੰਚ ਕੇ ਮਿੰਨੀ ਪੰਜਾਬ ਵਸਾ ਲਿਆ ਹੈ। ਜਿਸ ਕਰਕੇ ਪੰਜਾਬ ਵਾਸੀ ਕੈਨੇਡਾ ਵਿੱਚ ਹੋ ਰਹੀ ਹਰ ਗਤੀਵਿਧੀ ਤੇ ਧਿਆਨ ਰੱਖਦੇ ਹਨ। 19 ਸਤੰਬਰ ਨੂੰ ਸ਼ਾਮ ਦੇ 6 ਵਜੇ ਮਿਸੀਸਾਗਾ ਵਿੱਚ ਇਕ ਭਾਰਤੀ ਟਾਇਰ ਸਟੋਰ ਵਿਚ ਇੱਕ ਲੜਕੀ ਦੀ ਜਾਨ ਜਾਣ

ਦੇ ਮਾਮਲੇ ਵਿੱਚ ਪੁਲਿਸ ਨੇ 26 ਸਾਲਾ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਤੇ ਜਾਨ ਲੈਣ ਦਾ ਮਾਮਲਾ ਦਰਜ ਕੀਤਾ ਹੈ। ਇਸ ਨੌਜਵਾਨ ਦਾ ਨਾਮ ਚਰਨਜੀਤ ਸਿੰਘ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਸ ਇੰਡੀਅਨ ਟਾਇਰ ਸਟੋਰ ਵਿਚ ਘਟਨਾ ਵਾਪਰਨ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ। ਜਦੋਂ ਉਥੇ ਪੁਲਿਸ ਪਹੁੰਚੀ ਤਾਂ ਲੜਕੀ ਦੀ ਜਾਨ ਜਾ ਚੁੱਕੀ ਸੀ ਜਦਕਿ ਇਸ ਨੌਜਵਾਨ ਚਰਨਜੀਤ ਸਿੰਘ ਦੇ ਵੀ ਸੱ ਟਾਂ ਲੱਗੀਆਂ ਹੋਈਆਂ ਸਨ। ਇਸ ਨੂੰ ਹਸਪਤਾਲ ਲਿਜਾਇਆ ਗਿਆ ਸੀ। ਹੁਣ ਪੁਲਿਸ ਨੇ ਚਰਨਜੀਤ ਸਿੰਘ ਤੇ ਜਾਨ ਲੈਣ ਦਾ ਮਾਮਲਾ ਦਰਜ ਕਰ ਲਿਆ ਹੈ

ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਲੜਕੀ ਕੌਣ ਸੀ? ਇੱਥੇ ਦੱਸਣਾ ਬਣਦਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਸਭ ਤੋਂ ਪਹਿਲਾਂ ਮ੍ਰਿਤਕ ਦੇ ਪਰਿਵਾਰ ਨੂੰ ਦੱਸਿਆ ਜਾਂਦਾ ਹੈ। ਫਿਰ ਉਨ੍ਹਾਂ ਦੀ ਸਹਿਮਤੀ ਨਾਲ ਹੀ ਇਸ ਬਾਰੇ ਕਿਸੇ ਹੋਰ ਨੂੰ ਦੱਸਿਆ ਜਾਂਦਾ ਹੈ। ਪੁਲਿਸ ਨੇ ਜਨਤਾ ਤੋਂ ਮੰਗ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੈ ਤਾਂ ਪੁਲਿਸ ਤੱਕ ਪਹੁੰਚਾਈ ਜਾਵੇ।

Leave a Reply

Your email address will not be published.