ਫਗਵਾੜਾ ਯੂਨੀਵਰਸਿਟੀ ਮਾਮਲੇ ਚ ਵੱਡਾ ਮੋੜ, ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ

ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ਵਿੱਚ ਲਟਕ ਕੇ ਜਾਨ ਦੇਣ ਵਾਲੇ ਵਿਦਿਆਰਥੀ ਦੇ ਮਾਮਲੇ ਵਿੱਚ ਨਵੀਂ ਅਪਡੇਟ ਆਈ ਹੈ। ਇਸ ਵਿਦਿਆਰਥੀ ਦੁਆਰਾ ਲਿਖਿਆ ਇੱਕ ਪੱਤਰ ਜਨਤਕ ਹੋ ਗਿਆ ਹੈ। ਮਿ੍ਤਕ ਵਿਦਿਆਰਥੀ ਦਾ ਨਾਮ ਅਗਿਨ ਐੱਸ ਦਿਲੀਪ ਕੁਮਾਰ ਦੱਸਿਆ ਜਾ ਰਿਹਾ ਹੈ। ਜੋ ਕਿ ਕੇਰਲ ਦਾ ਰਹਿਣ ਵਾਲਾ ਸੀ। ਪੱਤਰ ਵਿੱਚ ਉਸ ਨੇ ਐੱਨ.ਆਈ.ਟੀ ਕਾਲੀਕਟ ਦੇ ਪ੍ਰੋਫੈਸਰ ਪ੍ਰਸਾਦ ਕਿ੍ਸ਼ਨਾ ਤੇ ਦੋਸ਼ ਲਗਾਏ ਹਨ। ਪੱਤਰ ਵਿੱਚ ਲਿਖਿਆ ਗਿਆ ਹੈ

ਕਿ ਉਸ ਦੀ ਜਾਨ ਲੈਣ ਲਈ ਸਿੱਧੇ ਤੌਰ ਤੇ ਐੱਨ.ਆਈ.ਟੀ ਕਾਲੀਕਟ ਦਾ ਪ੍ਰੋਫੈਸਰ ਪ੍ਰਸਾਦ ਕਿ੍ਸ਼ਨਾ ਜ਼ਿੰਮੇਵਾਰ ਹੈ। ਮ੍ਰਿਤਕ ਨੇ ਲਿਖਿਆ ਹੈ ਕਿ ਉਹ ਇਹ ਫ਼ੈਸਲਾ ਨਹੀਂ ਸੀ ਲੈਣਾ ਚਾਹੁੰਦਾ। ਸ਼ਾਇਦ ਉਹ ਸਾਰਿਆਂ ਲਈ ਬੋਝ ਬਣ ਰਿਹਾ ਹੈ। ਇਸ ਲਈ ਉਸ ਨੇ ਮੁ ਆ ਫੀ ਮੰਗੀ ਹੈ। ਸੁਣਨ ਨੂੰ ਮਿਲ ਰਿਹਾ ਹੈ ਕਿ ਅਗਿਨ ਐੱਸ ਦਿਲੀਪ ਕੁਮਾਰ ਪਹਿਲਾਂ ਐਨ.ਆਈ.ਟੀ ਕਾਲੀਕਟ ਵਿੱਚ ਪੜ੍ਹਾਈ ਕਰ ਰਿਹਾ ਸੀ। ਉਥੇ ਉਸ ਦਾ ਦੂਸਰਾ ਸਾਲ ਸੀ। ਇਸ ਦੌਰਾਨ ਹੀ ਮਿ੍ਤਕ ਦੀ ਉਪਰੋਕਤ ਪ੍ਰੋਫ਼ੈਸਰ ਨਾਲ ਕਿਸੇ ਕਾਰਨ ਅਣਬਣ ਹੋ ਗਈ।

ਪ੍ਰੋਫ਼ੈਸਰ ਨੇ ਅਜਿਹੇ ਹਾਲਾਤ ਬਣਾ ਦਿੱਤੇ ਕਿ ਵਿਦਿਆਰਥੀ ਨੂੰ ਯੂਨੀਵਰਸਿਟੀ ਛੱਡਣੀ ਪਈ। ਇਸ ਤਰ੍ਹਾਂ ਉਸ ਦੇ 2 ਸਾਲ ਖ਼ਰਾਬ ਹੋ ਗਏ ਅਤੇ ਉਸ ਨੇ ਆ ਕੇ ਫਗਵਾੜਾ ਵਿਖੇ ਯੂਨੀਵਰਸਿਟੀ ਵਿਚ ਬੈਚੂਲਰ ਆਫ ਡਿਜ਼ਾਈਨਿੰਗ ਵਿੱਚ ਪਹਿਲੇ ਸਾਲ ਵਿੱਚ ਦਾਖਲਾ ਲੈ ਲਿਆ। ਉਸ ਦੇ 2 ਸਾਲ ਖਰਾਬ ਹੋ ਜਾਣ ਕਾਰਨ ਉਸ ਦੇ ਦਿਮਾਗ ਤੇ ਬੋਝ ਰਹਿੰਦਾ ਸੀ ਅਤੇ ਉਹ ਸਹਿਜ ਮਹਿਸੂਸ ਨਹੀਂ ਸੀ ਕਰਦਾ। ਇਸੇ ਹਾਲਤ ਦੇ ਚੱਲਦੇ ਨੌਜਵਾਨ ਨੇ ਇਹ ਕਦਮ ਚੁੱਕ ਲਿਆ। ਜਦੋਂ ਇਸ ਘਟਨਾ ਦਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪਤਾ ਲੱਗਾ

ਤਾਂ ਉਨ੍ਹਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਉਹ ਇਨਸਾਫ ਦੀ ਮੰਗ ਕਰ ਰਹੇ ਸਨ। ਉਹ ਇਸ ਪੱਤਰ ਨੂੰ ਜਨਤਕ ਕਰਨ ਦੀ ਵੀ ਮੰਗ ਕਰ ਰਹੇ ਸਨ। ਵਿਦਿਆਰਥੀਆਂ ਨੇ ਭੰ ਨ ਤੋ ੜ ਵੀ ਕੀਤੀ। ਦੂਜੇ ਪਾਸੇ ਪੁਲਿਸ ਨੇ ਲਾਠੀਚਾਰਜ ਵੀ ਕੀਤਾ। ਪੱਤਰ ਜਨਤਕ ਹੋ ਜਾਣ ਤੋਂ ਬਾਅਦ ਯੂਨੀਵਰਸਿਟੀ ਵਿੱਚ ਮਾਹੌਲ ਸ਼ਾਂਤ ਹੈ। ਵਿਦਿਆਰਥੀ ਦੀ ਮਿ੍ਤਕ ਦੇਹ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਰਖਵਾਈ ਗਈ ਹੈ। ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਹਾਲਾਤਾਂ ਤੇ ਨਜ਼ਰ ਰੱਖੀ ਜਾ ਰਹੀ ਹੈ।

Leave a Reply

Your email address will not be published.