ਬਲੈਰੋ ਗੱਡੀ ਨੇ ਉਡਾਕੇ ਮਾਰੇਆ ਮੁੰਡਾ, ਮੌਕੇ ਤੇ ਮੁੰਡਿਆਂ ਨੇ ਪਿੱਛਾ ਕਰਕੇ ਫੜੀ ਗੱਡੀ

ਸੁਲਤਾਨਪੁਰ ਲੋਹੀਆਂ ਰੋਡ ਤੇ ਹੋਏ ਇੱਕ ਹਾਦਸੇ ਵਿੱਚ ਇਕ ਬਲੈਰੋ ਚਾਲਕ ਤੇ 22 ਸਾਲਾ ਸ਼ਿਵ ਨਾਮ ਦੇ ਲੜਕੇ ਦੀ ਜਾਨ ਲੈ ਲੈਣ ਦੇ ਦੋਸ਼ ਲੱਗੇ ਹਨ। ਮਿ੍ਤਕ ਕਪੂਰਥਲਾ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਰਿਵਾਰ ਨੇ ਮ੍ਰਿਤਕ ਦੇਹ ਸਡ਼ਕ ਤੇ ਰੱਖ ਕੇ ਧਰਨਾ ਲਗਾਇਆ ਹੈ। ਉਨ੍ਹਾਂ ਨੇ ਪੁਲਿਸ ਤੇ ਕੋਈ ਕਾਰਵਾਈ ਨਾ ਕਰਨ ਅਤੇ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬਚਾਉਣ ਦੇ ਦੋਸ਼ ਲਗਾਏ ਹਨ। ਪੁਲਿਸ ਵੱਲੋਂ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਕ ਲੜਕੇ ਨੇ ਦੱਸਿਆ ਹੈ

ਕਿ ਉਨ੍ਹਾਂ ਨੂੰ 12-15 ਵਜੇ ਫੋਨ ਤੇ ਦੱਸਿਆ ਗਿਆ ਕਿ ਹਾਦਸਾ ਵਾਪਰ ਗਿਆ ਹੈ। ਉਹ 2 ਘੰਟੇ ਵਿੱਚ ਗੱਡੀ ਤੇ ਇਥੇ ਪਹੁੰਚੇ। ਉਨ੍ਹਾਂ ਨੇ ਆ ਕੇ ਦੇਖਿਆ ਕਿ ਮ੍ਰਿਤਕ ਦੇਹ ਪਈ ਹੈ। ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। 4 ਵਜੇ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇਹ ਚੁਕਵਾਈ। ਇਸ ਲੜਕੇ ਨੇ ਦੱਸਿਆ ਹੈ ਕਿ ਜਿਸ ਬਲੈਰੋ ਗੱਡੀ ਨੇ ਇਹ ਹਾਦਸਾ ਕੀਤਾ ਹੈ ਉਹ ਵੀ ਉਨ੍ਹਾਂ ਨੇ ਖੁਦ ਜਾ ਕੇ ਇਕ ਸ਼ੈਲਰ ਵਿਚੋਂ ਫੜੀ ਹੈ। ਇਸ ਗੱਡੀ ਦੇ ਮਗਰ ਜੋ ਟਰਾਲੀ ਪਾਈ ਹੋਈ ਸੀ ਉਹ ਵੀ ਨਹੀਂ ਹੈ। ਗੱਡੀ ਬੋਰੀਆਂ ਦੇ ਪਿੱਛੇ ਛੁਪਾਈ ਹੋਈ ਸੀ।

ਇਕ ਹੋਰ ਨੌਜਵਾਨ ਨੇ ਦੱਸਿਆ ਹੈ ਕਿ ਮ੍ਰਿਤਕ ਦਾ ਨਾਂ ਸ਼ਿਵ ਸੀ ਜੋ ਕਿ ਕਪੂਰਥਲਾ ਦਾ ਰਹਿਣ ਵਾਲਾ ਸੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਲੈਰੋ ਚਾਲਕ ਮੌਕੇ ਤੋਂ ਦੌੜ ਗਿਆ ਸੀ। ਜਦ ਉਹ ਹੀਰੋ ਫ਼ਾਰਮ ਦੇ ਕੈਮਰੇ ਚੈੱਕ ਕਰਨ ਲਈ ਪਹੁੰਚੇ ਤਾਂ ਉਨ੍ਹਾਂ ਨੇ ਦੱਸ ਦਿੱਤਾ ਕਿ ਗੱਡੀ ਉਨ੍ਹਾਂ ਦੇ ਫਾਰਮ ਵਿੱਚ ਖੜ੍ਹੀ ਹੈ। ਉਨ੍ਹਾਂ ਨੇ ਪੁਲਿਸ ਨੂੰ ਇਤਲਾਹ ਕੀਤੀ ਪਰ ਪੁਲਿਸ ਅਜੇ ਤੱਕ ਨਹੀਂ ਆਈ। ਇਸ ਨੌਜਵਾਨ ਦਾ ਮੰਨਣਾ ਹੈ ਕਿ ਹੀਰੋ ਫ਼ਾਰਮ ਵਾਲਿਆਂ ਦਾ ਵੀ ਇਸ ਵਿੱਚ ਹੱਥ ਹੈ। ਉਨ੍ਹਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਇਕ ਹੋਰ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ

ਕਿ ਜਦੋਂ ਉਹ ਆ ਰਹੇ ਸੀ ਤਾਂ ਮਿ੍ਤਕ ਆਪਣੀ ਮਾਂ ਸਮੇਤ ਉਨ੍ਹਾਂ ਤੋਂ ਅੱਗੇ ਜਾ ਰਿਹਾ ਸੀ। ਉਹ ਇਕੋ ਮੁਹੱਲੇ ਦੇ ਰਹਿਣ ਵਾਲੇ ਹਨ। ਨੇੜੇ ਹੀ ਨਾਕਾ ਲੱਗਾ ਹੋਇਆ ਸੀ। ਬਲੈਰੋ ਵਾਲੇ ਨੇ ਨਾਕੇ ਤੋਂ ਗੱਡੀ ਮੋੜੀ ਅਤੇ ਇਸ ਨੌਜਵਾਨ ਦੇ ਉੱਤੇ ਚੜ੍ਹਾ ਦਿੱਤੀ। ਬਲੈਰੋ ਦੇ ਮਗਰ ਟਰਾਲੀ ਪਾਈ ਸੀ। ਬਲੈਰੋ ਚਾਲਕ ਨੇ ਇੱਕ ਵਾਰ ਫੇਰ ਗੱਡੀ ਮੋੜ ਕੇ ਦੁਬਾਰਾ ਇਸ ਨੌਜਵਾਨ ਤੇ ਚੜ੍ਹਾਈ। ਨੇਡ਼ੇ ਪੁਲਿਸ ਦਾ ਨਾਕਾ ਲੱਗਾ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਇਨਸਾਫ ਲੈਣ ਲਈ ਸੁਲਤਾਨਪੁਰ ਲੋਹੀਆਂ ਰੋਡ ਤੇ ਧਰਨਾ ਲਗਾਇਆ ਹੈ।

ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮਿ੍ਤਕ ਸ਼ਿਵ ਦੇ ਪਰਿਵਾਰ ਨੇ ਮ੍ਰਿਤਕ ਦੇਹ ਰੱਖ ਕੇ ਧਰਨਾ ਲਗਾਇਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਨੂੰ ਕਾਬੂ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਹੋਰ ਕੋਈ ਇਸ ਮਾਮਲੇ ਵਿੱਚ ਸ਼ਾਮਲ ਹੋਵੇਗਾ ਤਾਂ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *