ਮਸ਼ਹੂਰ ਕਮੇਡੀਅਨ ਰਾਜੂ ਸ੍ਰੀਵਾਸਤਵ ਦੀ ਹੋਈ ਮੋਤ, ਚਾਰੇ ਪਾਸੇ ਸੋਗ ਦੀ ਲਹਿਰ

ਤਾਜ਼ਾ ਖਬਰ ਪ੍ਰਸਿੱਧ ਕਾਮੇਡੀਅਨ ਰਾਜੂ ਸ੍ਰੀਵਾਸਤਵ ਨਾਲ ਜੁੜੀ ਹੋਈ ਆ ਰਹੀ ਹੈ। ਹਾਸਿਆਂ ਦੇ ਬਾਦਸ਼ਾਹ ਅਤੇ ਪ੍ਰਸਿੱਧ ਐਕਟਰ ਰਾਜੂ ਸ੍ਰੀਵਾਸਤਵ ਇਸ ਦੁਨੀਆ ਵਿਚ ਨਹੀਂ ਰਹੇ। ਜਿਸ ਕਰਕੇ ਉਨ੍ਹਾਂ ਦੇ ਪ੍ਰਸੰਸਕਾਂ ਵਿਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਜਾਣ ਨਾਲ ਹਿੰਦੀ ਕਾਮੇਡੀ ਜਗਤ ਨੂੰ ਵੱਡਾ ਘਾਟਾ ਪਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਰਾਜੂ ਸ੍ਰੀਵਾਸਤਵ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਕੌਮਾ ਵਿੱਚ ਸਨ ਅਤੇ ਉਨ੍ਹਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਸੀ। 10 ਅਗਸਤ ਨੂੰ ਉਨ੍ਹਾਂ ਨੂੰ ਦਿੱਲੀ ਵਿੱਚ ਦਿਲ ਦਾ ਦੌਰਾ ਪਿਆ ਸੀ।

ਉਸ ਸਮੇਂ ਉਹ ਇਕ ਜਿੰਮ ਵਿੱਚ ਕਸਰਤ ਕਰ ਰਹੇ ਸੀ। ਉਨ੍ਹਾਂ ਨੂੰ ਤੁਰੰਤ ਦਿੱਲੀ ਦੇ ਏਮਜ਼ ਵਿੱਚ ਲਿਜਾਇਆ ਗਿਆ ਜਿੱਥੇ ਉਹ ਹੁਣ ਤਕ ਕੌਮਾਂ ਵਿੱਚ ਵੈਂਟੀਲੇਟਰ ਤੇ ਲੇਟੇ ਹੋਏ ਸਨ। ਉਨ੍ਹਾਂ ਲਈ ਕਿੰਨੀਆਂ ਹੀ ਦੁਆਵਾਂ ਕੀਤੀਆਂ ਜਾ ਰਹੀਆਂ ਸਨ। ਇਹ ਵੀ ਖ਼ਬਰਾਂ ਸੁਣਨ ਨੂੰ ਮਿਲੀਆਂ ਸਨ ਕਿ ਉਨ੍ਹਾਂ ਦੀ ਸਿਹਤ ਵਿੱਚ ਕੁਝ ਸੁਧਾਰ ਹੋ ਰਿਹਾ ਹੈ ਪਰ ਇਹ ਥੋੜ੍ਹੇ ਸਮੇਂ ਲਈ ਸੀ। ਹਿੰਦੀ ਫਿਲਮਾਂ ਦੇ ਸੁਪਰਸਟਾਰ ਰਹਿ ਚੁੱਕੇ ਅਮਿਤਾਭ ਬੱਚਨ ਨੇ ਵੀ ਰਾਜੂ ਸ੍ਰੀਵਾਸਤਵ ਲਈ ਇਕ ਆਡੀਓ ਮੈਸੇਜ ਭੇਜਿਆ ਸੀ।

ਇਹ ਆਡੀਓ ਮੈਸੇਜ ਰਾਜੂ ਸ੍ਰੀਵਾਸਤਵ ਨੂੰ ਸੁਣਾਇਆ ਵੀ ਗਿਆ ਸੀ, ਭਾਵੇਂ ਰਾਜੂ ਸ੍ਰੀਵਾਸਤਵ ਏਮਜ਼ ਵਿੱਚ ਭਰਤੀ ਸੀ। ਇਸ ਆਡੀਓ ਮੈਸੇਜ ਵਿਚ ਅਮਿਤਾਭ ਬੱਚਨ ਨੇ ਸੰਦੇਸ਼ ਦਿੱਤਾ ਸੀ ਕਿ ਰਾਜੂ ਸ੍ਰੀਵਾਸਤਵ ਜਲਦੀ ਉੱਠ ਕੇ ਖੜ੍ਹੇ ਹੋ ਜਾਣ। ਉਹ ਸਾਰੇ ਉਨ੍ਹਾਂ ਨੂੰ ਫੇਰ ਤੋਂ ਦੁਬਾਰਾ ਮਹਿਫ਼ਲਾਂ ਵਿੱਚ ਹਸਦੇ ਹੋਏ ਅਤੇ ਹਸਾਉਂਦੇ ਹੋਏ ਦੇਖਣਾ ਚਾਹੁੰਦੇ ਹਨ ਪਰ ਇਹ ਮੌਕਾ ਦੁਬਾਰਾ ਨਹੀਂ ਆਇਆ। ਇੱਥੇ ਦੱਸਣਾ ਬਣਦਾ ਹੈ ਕਿ ਰਾਜੂ ਸ੍ਰੀਵਾਸਤਵ ਭਾਰਤੀ ਜਨਤਾ ਪਾਰਟੀ ਨਾਲ ਸਬੰਧ ਰੱਖਦੇ ਸਨ।

ਉਹ ਇਸ ਪਾਰਟੀ ਦੇ ਕਿਸੇ ਨੇਤਾ ਨਾਲ ਗੱਲਬਾਤ ਕਰਨ ਲਈ ਦਿੱਲੀ ਆਏ ਸਨ। ਇਸ ਦੌਰਾਨ ਹੀ ਜਿੰਮ ਵਿੱਚ ਕਸਰਤ ਕਰਦੇ ਹੋਏ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਰਾਜੂ ਸ੍ਰੀਵਾਸਤਵ ਦੇ ਤੁਰ ਜਾਣ ਨਾਲ ਉਨ੍ਹਾਂ ਦੇ ਪ੍ਰਸੰਸਕਾਂ ਵਿਚ ਸੋ ਗ ਦੀ ਲਹਿਰ ਹੈ। ਉਨ੍ਹਾਂ ਦੇ ਪ੍ਰਸੰਸਕਾਂ ਦੇ ਨਾਲ ਨਾਲ ਫਿਲਮ ਜਗਤ ਅਤੇ ਰਾਜਨੀਤੀ ਨਾਲ ਜੁਡ਼ੀਆਂ ਹੋਈਆਂ ਸ਼ਖਸੀਅਤਾਂ ਵੱਲੋਂ ਅ ਫ਼ ਸੋ ਸ ਜਤਾਇਆ ਜਾ ਰਿਹਾ ਹੈ।

Leave a Reply

Your email address will not be published.