ਸਹੁਰਿਆਂ ਨੇ ਘਰੋਂ ਕੱਢੀ ਨੂੰਹ, ਫੇਰ ਨੂੰਹ ਨੇ ਦੇਖੋ ਘਰ ਦੇ ਗੇਟ ਅੱਗੇ ਕੀ ਕੀਤਾ

ਗੁਰਦਾਸਪੁਰ ਦੇ ਬਟਾਲਾ ਵਿਖੇ ਇਕ ਵਿਆਹੁਤਾ ਆਪਣੇ ਪੇਕੇ ਪਰਿਵਾਰ ਸਮੇਤ ਆਪਣੇ ਸਹੁਰੇ ਘਰ ਦੇ ਅੱਗੇ ਧਰਨਾ ਲਗਾ ਕੇ ਬੈਠੀ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਘਰ ਅੰਦਰ ਨਹੀਂ ਵੜਨ ਦੇ ਰਹੇ। ਉਸ ਦਾ ਪੌਣੇ 3 ਸਾਲ ਦਾ ਪੁੱਤਰ ਵੀ ਕਈ ਹਫ਼ਤਿਆਂ ਤੋਂ ਉਸ ਦੇ ਸਹੁਰੇ ਪਰਿਵਾਰ ਨੇ ਰੱਖਿਆ ਹੋਇਆ ਹੈ। ਵਿਆਹੁਤਾ ਇਨਸਾਫ਼ ਦੀ ਮੰਗ ਕਰ ਰਹੀ ਹੈ। ਇਸ ਵਿਆਹੁਤਾ ਦੀ ਭੈਣ ਦੇ ਦੱਸਣ ਮੁਤਾਬਕ 4 ਸਾਲ ਪਹਿਲਾਂ ਵਿਆਹੁਤਾ ਦਾ ਵਿਆਹ ਹੋਇਆ ਸੀ। ਮੁੰਡੇ ਦੀ ਖਲ ਫੀਡ ਦੀ ਦੁਕਾਨ ਹੈ।

ਵਿਆਹੁਤਾ ਦੀ ਭੈਣ ਦਾ ਕਹਿਣਾ ਹੈ ਕਿ ਰਿਸ਼ਤੇ ਤੋਂ ਬਾਅਦ ਮੁੰਡਾ ਕੁੜੀ ਦੋਵੇਂ ਫੋਨ ਤੇ ਗੱਲਾਂ ਕਰਦੇ ਰਹੇ ਹਨ। ਉਨ੍ਹਾਂ ਨੇ ਮੁੰਡੇ ਵਾਲਿਆਂ ਨੂੰ ਪੁੱਛਿਆ ਕਿ ਜੇਕਰ ਉਹ ਦੁਬਾਰਾ ਲੜਕੀ ਦੇਖਣਾ ਚਾਹੁੰਦੇ ਹਨ ਤਾਂ ਦੇਖ ਸਕਦੇ ਹਨ ਪਰ ਉਨ੍ਹਾਂ ਨੇ ਕਿਹਾ ਕਿ ਉਹ ਸੰਤੁਸ਼ਟ ਹਨ। ਵਿਆਹੁਤਾ ਦੀ ਭੈਣ ਨੇ ਕਿਹਾ ਕਿ 26 ਜੁਲਾਈ ਨੂੰ ਉਨ੍ਹਾਂ ਦੀ ਭੈਣ ਦਾ ਜਨਮ ਦਿਨ ਸੀ। ਉਨ੍ਹਾਂ ਨੇ ਫੇਰ ਮੁੰਡੇ ਵਾਲਿਆਂ ਨੂੰ ਦੁਬਾਰਾ ਕੁੜੀ ਦੇਖਣ ਬਾਰੇ ਪੁੱਛਿਆ ਤਾਂ ਇਨ੍ਹਾਂ ਨੇ ਫੇਰ ਕਿਹਾ ਕਿ ਉਹ ਸੰਤੁਸ਼ਟ ਹਨ। 15 ਅਗਸਤ ਨੂੰ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ

ਪਰ ਕੁੜੀ ਦੇ ਸਹੁਰੇ ਕਹਿ ਰਹੇ ਸਨ ਕਿ ਉਨ੍ਹਾਂ ਨੇ ਸਹਿਆ ਬੰਨ੍ਹਿਆ ਹੋਇਆ ਹੈ। ਜਿਸ ਕਰਕੇ ਉਨ੍ਹਾਂ ਨੇ 28 ਅਗਸਤ ਨੂੰ ਇਕ ਹੋਟਲ ਵਿੱਚ ਵਿਆਹ ਕਰ ਦਿੱਤਾ। ਵਿਆਹੁਤਾ ਦੀ ਭੈਣ ਨੇ ਦੱਸਿਆ ਕਿ ਇਕ ਸਾਲ ਘਰ ਵਿੱਚ ਸ਼ਾਂਤੀ ਰਹੀ। 6 ਦਸੰਬਰ ਨੂੰ ਇਨ੍ਹਾਂ ਦੇ ਘਰ ਲੜਕਾ ਪੈਦਾ ਹੋਣ ਤੋਂ ਬਾਅਦ ਵਿਆਹੁਤਾ ਦੀ ਖਿੱਚ ਧੂਹ ਹੋਣ ਲੱਗੀ। 26 ਜਨਵਰੀ ਨੂੰ ਮਾਮਲਾ ਥਾਣੇ ਪਹੁੰਚ ਗਿਆ। ਉਸ ਦੇ ਸਹੁਰੇ ਪਰਿਵਾਰ ਨੇ ਖਿੱਚ ਧੂਹ ਕਰਨ ਦੀ ਗੱਲ ਮੰਨੀ। ਇਸ ਸਮੇਂ ਸਹੁਰਾ ਪਰਿਵਾਰ ਵਿਆਹੁਤਾ ਨੂੰ ਆਪਣੇ ਘਰ ਨਹੀਂ ਵੜਨ ਦੇ ਰਿਹਾ।

ਜਿਸ ਕਰਕੇ ਉਹ ਘਰ ਦੇ ਬਾਹਰ ਧਰਨਾ ਲਗਾ ਕੇ ਬੈਠੇ ਹਨ। ਉਹ ਬੱਚਾ ਵੀ ਆਪਣੇ ਕੋਲ ਰੱਖੀ ਬੈਠੇ ਹਨ ਅਤੇ ਲੜਕੀ ਦੇ ਦਿਮਾਗੀ ਤੌਰ ਤੇ ਠੀਕ ਨਾ ਹੋਣ ਦੇ ਦੋਸ਼ ਲਗਾ ਰਹੇ ਹਨ। ਵਿਆਹੁਤਾ ਨੇ ਦੱਸਿਆ ਹੈ ਕਿ ਉਸ ਦੇ ਸਹੁਰੇ ਉਸ ਦੀ ਬਿਨਾਂ ਵਜ੍ਹਾ ਖਿੱਚ ਧੂਹ ਕਰਦੇ ਹਨ। ਉਸ ਦਾ ਬੱਚਾ ਉਸ ਨੂੰ ਨਹੀਂ ਦਿੱਤਾ ਜਾ ਰਿਹਾ। ਉਹ ਸਹੁਰੇ ਘਰ ਰਹਿਣਾ ਚਾਹੁੰਦੀ ਹੈ ਪਰ ਉਸ ਨੂੰ ਅੰਦਰ ਨਹੀਂ ਵੜਨ ਦੇ ਰਹੇ। ਉਸ ਨੇ ਇਨਸਾਫ ਦੀ ਮੰਗ ਕੀਤੀ ਹੈ। ਵਿਆਹੁਤਾ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ ਨੂੰ ਸਹੁਰੇ ਪਰਿਵਾਰ ਨੇ ਬਾਹਰ ਕੱਢ ਦਿੱਤਾ ਹੈ

ਅਤੇ ਥਾਣੇ ਜਾ ਕੇ ਆਖ ਦਿੱਤਾ ਕਿ ਉਨ੍ਹਾਂ ਦੀ ਨੂੰਹ ਚਲੀ ਗਈ ਹੈ। ਉਹ 2 ਵਾਰ ਥਾਣੇ ਗਏ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਜਿਸ ਕਰਕੇ ਉਨ੍ਹਾਂ ਨੂੰ ਧਰਨਾ ਲਾਉਣਾ ਪਿਆ ਹੈ। ਉਹ ਚਾਹੁੰਦੇ ਹਨ ਕਿ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਵਿਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.