ਘਰ ਚ ਰੱਖਿਆ ਹੋਇਆ ਸੀ ਵਿਆਹ, ਅਮਰੀਕਾ ਤੋਂ ਆ ਰਹੀ ਸੀ ਛੋਟੀ ਕੁੜੀ ਪਰ ਪਹਿਲਾਂ ਹੀ ਵਾਪਰ ਗਿਆ ਭਾਣਾ

ਗ਼ ਲ ਤ ਅਨਸਰਾਂ ਦੇ ਹੌਸਲੇ ਵਧਦੇ ਹੀ ਜਾ ਰਹੇ ਹਨ। ਉਹ ਦਿਨ ਦਿਹਾੜੇ ਜਿਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਨ੍ਹਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਅੰਮ੍ਰਿਤਸਰ ਵਿਚ ਦਿਨ ਦਿਹਾੜੇ ਇੱਕ ਘਰ ਵਿੱਚ 35 ਲੱਖ ਰੁਪਏ ਦੀ ਕੀਮਤ ਦੇ ਬਰਾਬਰ ਨੁਕਸਾਨ ਕੀਤੇ ਜਾਣ ਦੀ ਖ਼ਬਰ ਹੈ। ਘਟਨਾ ਨੂੰ ਅੰਜਾਮ ਦੇਣ ਆਏ ਵਿਅਕਤੀ ਘਰ ਦੇ ਮਾਲਕ ਨੂੰ ਉਸ ਦੀ ਪੱਗ ਨਾਲ ਹੀ ਬੰਨ੍ਹ ਕੇ ਅਤੇ ਮੂੰਹ ਵਿਚ ਕੱਪੜਾ ਦੇ ਕੇ ਨਕਦੀ ਅਤੇ ਗਹਿਣੇ ਚੁੱਕ ਕੇ ਦੌੜ ਗਏ।

ਇਸ ਘਰ ਵਿਚ ਕੋਈ ਸੀ.ਸੀ.ਟੀ.ਵੀ ਵੀ ਨਹੀਂ ਹੈ। ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਰ ਇੰਦਰਬੀਰ ਸਿੰਘ ਸਿਧਾਣਾ ਦਾ ਹੈ। ਜੋ ਏਅਰ ਫੋਰਸ ਦੇ ਸੇਵਾ ਮੁਕਤ ਅਫ਼ਸਰ ਹਨ। ਘਟਨਾ ਸਮੇਂ ਇੰਦਰਬੀਰ ਸਿੰਘ ਘਰ ਵਿੱਚ ਇਕੱਲੇ ਹੀ ਬੈੱਡਰੂਮ ਵਿੱਚ ਪੇਟ ਦੇ ਭਾਰ ਲੇਟ ਕੇ ਸੌਂ ਰਹੇ ਸੀ। ਨਾਮਾਲੂਮ ਵਿਅਕਤੀਆਂ ਨੇ ਉਨ੍ਹਾਂ ਨੂੰ ਉੱਥੇ ਹੀ ਦਬੋਚ ਲਿਆ। ਉਨ੍ਹਾਂ ਦੀ ਹੀ ਪੱਗ ਨਾਲ ਉਨ੍ਹਾਂ ਦੀਆਂ ਲੱਤਾਂ ਬਾਹਵਾਂ ਬੰਨ੍ਹ ਦਿੱਤੀਆਂ ਗਈਆਂ।

ਇਸ ਤੋਂ ਬਿਨਾਂ ਉਨ੍ਹਾਂ ਦੇ ਮੂੰਹ ਵਿਚ ਕੱਪਡ਼ਾ ਦੇ ਦਿੱਤਾ ਗਿਆ। ਉਹ ਆਪਣਾ ਮੂੰਹ ਵੀ ਨਹੀਂ ਘੁਮਾ ਸਕੇ। ਇਸ ਲਈ ਉਹ ਨਹੀਂ ਜਾਣਦੇ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਗਿਣਤੀ ਕਿੰਨੀ ਸੀ। ਉਨ੍ਹਾਂ ਕੋਲ ਕੀ ਸਾਮਾਨ ਸੀ? ਇਨ੍ਹਾਂ ਵਿਅਕਤੀਆਂ ਨੇ ਉੱਥੇ ਪਈਆਂ ਚਾਬੀਆਂ ਚੁੱਕੀਆਂ ਅਤੇ ਘਟਨਾ ਨੂੰ ਅੰਜਾਮ ਦੇ ਦਿੱਤਾ। ਇੰਦਰਬੀਰ ਸਿੰਘ ਸਿਧਾਣਾ ਦਾ ਲਗਭਗ 35 ਲੱਖ ਰੁਪਏ ਦੀ ਕੀਮਤ ਦੇ ਬਰਾਬਰ ਨੁਕਸਾਨ ਹੋਇਆ ਹੈ। ਉਨ੍ਹਾਂ ਦੀ ਵੱਡੀ ਧੀ ਦੇ ਵਿਆਹ ਦੀ ਗੱਲ ਚੱਲ ਰਹੀ ਸੀ। ਉਨ੍ਹਾਂ ਦੀ ਛੋਟੀ ਧੀ ਅਮਰੀਕਾ ਤੋਂ ਆ ਰਹੀ ਸੀ। ਇਹ ਵਿਅਕਤੀ ਉਨ੍ਹਾਂ ਦੇ ਘਰ ਵਿੱਚੋਂ 20 ਲੱਖ ਰੁਪਏ ਨਕਦ ਅਤੇ 15 ਤੋਲੇ ਸੋਨਾ ਲੈ ਗਏ ਹਨ।

ਇਨ੍ਹਾਂ ਵਿਅਕਤੀਆਂ ਨੇ ਇੰਦਰਬੀਰ ਸਿੰਘ ਸਿਧਾਣਾ ਦੀ ਖਿੱਚ ਧੂਹ ਵੀ ਕੀਤੀ ਹੈ। ਘਰ ਵਿੱਚ ਕੋਈ ਸੀ.ਸੀ.ਟੀ.ਵੀ ਨਹੀਂ ਹੈ। ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਲੇ ਦੁਆਲੇ ਦੇ ਇਲਾਕੇ ਵਿੱਚ ਸੀ.ਸੀ.ਟੀ.ਵੀ ਚੈੱਕ ਕੀਤੇ ਜਾ ਰਹੇ ਹਨ। ਪੁਲਿਸ ਅਧਿਕਾਰੀਆਂ ਨੂੰ ਉਮੀਦ ਹੈ ਕਿ ਇਹ ਵਿਅਕਤੀ ਜ਼ਰੂਰ ਪੁਲਿਸ ਦੇ ਅੜਿੱਕੇ ਆ ਜਾਣਗੇ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published.