ਚੂੜੇ ਵਾਲੀ ਨੇ ਸਹੁਰੇ ਘਰ ਚੁੱਕ ਲਿਆ ਵੱਡਾ ਗਲਤ ਕਦਮ, ਪੁਲਿਸ ਨੇ ਫੜ ਲਿਆ ਘਰਵਾਲਾ

ਤਰਨ ਤਾਰਨ ਦੇ ਥਾਣਾ ਝਬਾਲ ਦੀ ਇਕ ਵਿਆਹੁਤਾ ਕਿਰਨਦੀਪ ਕੌਰ ਦੁਆਰਾ ਆਪਣੇ ਸਹੁਰੇ ਪਰਿਵਾਰ ਨਾਲ ਵਿਵਾਦ ਹੋਣ ਕਾਰਨ ਕੋਈ ਗਲਤ ਦਵਾਈ ਪੀ ਲੈਣ ਦੀ ਖਬਰ ਸਾਹਮਣੇ ਆਈ ਹੈ। ਕਿਰਨਦੀਪ ਕੌਰ ਦੇ ਪੇਕੇ ਅਮਰਕੋਟ ਵਿੱਚ ਹਨ ਅਤੇ ਉਹ ਝਬਾਲ ਵਿਆਹੀ ਹੋਈ ਹੈ। ਕਿਰਨਦੀਪ ਦੇ ਮਾਤਾ ਪਿਤਾ ਉਸ ਦੇ ਸਹੁਰਾ ਪਰਿਵਾਰ ਤੇ ਉਸ ਦੀ ਖਿੱਚ ਧੂਹ ਕਰਨ ਦੇ ਦੋਸ਼ ਲਗਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਕਿਰਨਦੀਪ ਕੌਰ ਦਾ ਡੇਢ ਸਾਲ ਪਹਿਲਾਂ ਗੁਰਸ਼ਰਨ ਸਿੰਘ ਨਾਲ ਵਿਆਹ ਹੋਇਆ ਸੀ।

 

ਉਹ ਇਮੀਗ੍ਰੇਸ਼ਨ ਵਿਚ ਅੰਮ੍ਰਿਤਸਰ ਵਿਖੇ ਨੌਕਰੀ ਕਰਦੀ ਹੈ। ਜਦੋਂ ਤੋਂ ਉਸ ਦਾ ਵਿਆਹ ਹੋਇਆ ਹੈ, ਉਸ ਸਮੇਂ ਤੋਂ ਹੀ ਉਸ ਦੀ ਸਹੁਰੇ ਪਰਿਵਾਰ ਨਾਲ ਅਣਬਣ ਚੱਲ ਰਹੀ ਹੈ। ਕਿਰਨਦੀਪ ਕੌਰ ਦੁਆਰਾ 100 ਨੰਬਰ ਤੇ ਰਾਤ ਨੂੰ ਫੋਨ ਕਰਨ ਤੋਂ ਬਾਅਦ ਪੁਲਿਸ ਆ ਗਈ ਅਤੇ ਦੋਵੇਂ ਧਿਰਾਂ ਨੂੰ ਸਵੇਰੇ ਥਾਣੇ ਬੁਲਾਇਆ ਪਰ ਕਿਰਨਦੀਪ ਨੂੰ ਸਵੇਰੇ ਉਸਦੇ ਮਾਤਾ ਪਿਤਾ ਨੇ ਹਸਪਤਾਲ ਭਰਤੀ ਕਰਵਾ ਦਿੱਤਾ। 2 ਦਿਨ ਹਸਪਤਾਲ ਰਹਿਣ ਮਗਰੋਂ ਜਦੋਂ ਉਸ ਦੇ ਮਾਤਾ ਪਿਤਾ ਉਸ ਨੂੰ ਉਸ ਦੇ ਸਹੁਰੇ ਘਰ ਝਬਾਲ ਛੱਡਣ ਗਏ

ਤਾਂ ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਦਾ ਜਵਾਈ ਗੁਰਸ਼ਰਨ ਸਿੰਘ ਆਪਣੇ ਸਹੁਰੇ ਦੇ ਗਲ ਪੈ ਗਿਆ ਅਤੇ ਕਿਰਨਦੀਪ ਕੌਰ ਦੀ ਵੀ ਖਿੱਚ ਧੂਹ ਕੀਤੀ। ਇਸ ਤੋਂ ਬਾਅਦ ਕਿਰਨਦੀਪ ਕੌਰ ਦਾ ਪਿਤਾ ਥਾਣੇ ਪਹੁੰਚ ਗਿਆ। ਪੁਲਿਸ ਆ ਕੇ ਗੁਰਸ਼ਰਨ ਸਿੰਘ ਨੂੰ ਫੜ ਕੇ ਥਾਣੇ ਲੈ ਗਈ। ਕਿਰਨਦੀਪ ਕੌਰ ਦਾ ਪਿਤਾ ਉਸ ਨੂੰ ਆਪਣੇ ਘਰ ਅਮਰਕੋਟ ਲੈ ਆਇਆ। ਜਦੋਂ ਅਗਲੇ ਦਿਨ ਕਿਰਨਦੀਪ ਕੌਰ ਦੀ ਮਾਂ ਨੇ ਉਸ ਨੂੰ ਅੰਮ੍ਰਿਤਸਰ ਡਿਊਟੀ ਜਾਣ ਲਈ ਬੱਸ ਤੇ ਚੜ੍ਹਾਇਆ ਤਾਂ ਉਹ ਰਸਤੇ ਵਿਚ ਝਬਾਲ ਉਤਰ ਕੇ ਆਪਣੇ ਸਹੁਰੇ ਘਰ ਜਾ ਪਹੁੰਚੀ।

ਉੱਥੇ ਉਸ ਨੇ ਕੋਈ ਗਲਤ ਦਵਾਈ ਨਿਗਲ ਲਈ। ਜਿਸ ਨਾਲ ਕਿਰਨਦੀਪ ਕੌਰ ਦੀ ਹਾਲਤ ਖ਼ਰਾਬ ਹੋ ਗਈ। ਕਿਰਨਦੀਪ ਕੌਰ ਨੂੰ ਖਾਲੜਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਕਿਰਨਦੀਪ ਕੌਰ ਦਾ ਪਤੀ ਗੁਰਸ਼ਰਨ ਸਿੰਘ ਥਾਣੇ ਫੜਿਆ ਹੋਇਆ ਹੈ। ਕਿਰਨਦੀਪ ਕੌਰ ਦੀ ਸੱਸ ਦੀ ਦਲੀਲ ਹੈ ਕਿ ਉਹ ਖ਼ੁਦ ਬਜ਼ੁਰਗ ਔਰਤ ਹੈ। ਉਸ ਦਾ ਪਤੀ ਕਿਧਰੇ ਬਾਹਰ ਗਿਆ ਹੋਇਆ ਹੈ ਅਤੇ ਪੁੱਤਰ ਥਾਣੇ ਵਿੱਚ ਬੰਦ ਹੈ। ਉਨ੍ਹਾਂ ਵਿੱਚੋਂ ਕਿਸੇ ਨੇ ਵੀ ਕਿਰਨਦੀਪ ਕੌਰ ਦਵਾਈ ਨਹੀਂ ਪਿਲਾਈ। ਉਨ੍ਹਾਂ ਤੇ ਲਗਾਏ ਗਏ ਦੋਸ਼ ਝੂ ਠੇ ਹਨ।

ਦੂਜੇ ਪਾਸੇ ਪੁਲਿਸ ਦੀ ਦਲੀਲ ਹੈ ਕਿ ਉਨ੍ਹਾਂ ਨੇ ਗੁਰਸ਼ਰਨ ਸਿੰਘ ਨੂੰ ਤਾਂ ਫੜ ਲਿਆ ਪਰ ਦੂਜੀ ਧਿਰ ਨੂੰ ਥਾਣੇ ਬੁਲਾਇਆ ਗਿਆ ਸੀ ਪਰ ਉਹ ਮੁੜ ਕੇ ਥਾਣੇ ਨਹੀਂ ਆਏ। ਪੁਲਿਸ ਇਸ ਗੱਲ ਤੋਂ ਅਣਜਾਣਤਾ ਪ੍ਰਗਟ ਕਰ ਰਹੀ ਹੈ ਕਿ ਦਵਾਈ ਪੀਤੇ ਜਾਣ ਦੇ ਮਾਮਲੇ ਵਿੱਚ ਕਿਰਨਦੀਪ ਕੌਰ ਹਸਪਤਾਲ ਵਿੱਚ ਭਰਤੀ ਹੈ। ਕਿਰਨਦੀਪ ਕੌਰ ਦੇ ਮਾਤਾ ਪਿਤਾ ਇਨਸਾਫ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਕਿਰਨਦੀਪ ਕੌਰ ਦੀ ਸੱਸ ਵੱਲੋਂ ਉਨ੍ਹਾਂ ਤੇ ਲੱਗੇ ਦੋਸ਼ ਨਕਾਰੇ ਜਾ ਰਹੇ ਹਨ। ਸਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.