ਜਿਸ ਹਾਲ ਚ ਫੌਜੀ ਵੀਰ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਦੇਖ ਕੇ ਪਰਿਵਾਰ ਦੇ ਵੀ ਉੱਡ ਗਏ ਹੋਸ਼

ਗੁਰਦਾਸਪੁਰ ਦੇ ਇੱਕ ਪਿੰਡ ਦਾ ਇਕ ਪਰਿਵਾਰ ਆਪਣੇ ਪੁੱਤਰ ਦਾ ਸਸਕਾਰ ਨਹੀਂ ਕਰ ਰਿਹਾ। ਨੌਜਵਾਨ ਫ਼ੌਜ ਵਿੱਚ ਭਰਤੀ ਸੀ। ਉਸ ਦੀ ਅਸਾਮ ਦੇ ਤੇਜ਼ਪੁਰ ਸ਼ਹਿਰ ਵਿਚ ਡਿਊਟੀ ਸੀ। ਪਰਿਵਾਰ ਨੂੰ ਫੋਨ ਤੇ ਦੱਸਿਆ ਗਿਆ ਕਿ ਉਨ੍ਹਾਂ ਦੇ ਪੁੱਤਰ ਅਮਰਪਾਲ ਸਿੰਘ ਨੇ ਖੁਦ ਤੇ ਗ ਲੀ ਚਲਾ ਕੇ ਆਪਣੀ ਜਾਨ ਦੇ ਦਿੱਤੀ ਹੈ। ਇਸ ਨੌਜਵਾਨ ਦੀ ਮ੍ਰਿਤਕ ਦੇਹ ਤਿਰੰਗੇ ਵਿੱਚ ਲਪੇਟੇ ਜਾਣ ਦੀ ਬਜਾਏ ਇੱਕ ਲਿਫ਼ਾਫ਼ੇ ਵਿੱਚ ਪੈਕ ਕਰਕੇ ਬਕਸੇ ਵਿੱਚ ਰੱਖੀ ਹੋਈ ਸੀ। ਇੱਥੇ ਹੀ ਬੱਸ ਨਹੀਂ ਆਰਮੀ ਦੀ ਗੱਡੀ ਵਿੱਚੋਂ ਇਸ ਮ੍ਰਿਤਕ ਦੇਹ ਨੂੰ ਪਿੰਡ ਤੋਂ ਬਾਹਰ ਹੀ ਉਤਾਰ ਦਿੱਤਾ ਗਿਆ

ਅਤੇ ਗੱਡੀ ਵਾਪਸ ਚਲੀ ਗਈ। ਪਰਿਵਾਰ ਨੂੰ ਸ਼ਿਕਵਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਕੋਈ ਮਾਣ ਸਨਮਾਨ ਨਹੀਂ ਦਿੱਤਾ ਗਿਆ। ਇਸ ਲਈ ਉਨ੍ਹਾਂ ਵੱਲੋਂ ਜਵਾਨ ਅਮਰਪਾਲ ਸਿੰਘ ਦਾ ਸਸਕਾਰ ਨਹੀਂ ਕੀਤਾ ਜਾਵੇਗਾ, ਉਸ ਦੀ ਮ੍ਰਿਤਕ ਦੇਹ ਨੂੰ ਡੀ.ਸੀ ਦਫਤਰ ਅੱਗੇ ਰੱਖ ਕੇ ਧਰਨਾ ਲਗਾਇਆ ਜਾਵੇਗਾ। ਮ੍ਰਿਤਕ ਦੀ ਮਾਂ ਨੇ ਦੱਸਿਆ ਹੈ ਕਿ ਇਕ ਦਿਨ ਪਹਿਲਾਂ ਹੀ ਉਨ੍ਹਾਂ ਦੇ ਪੁੱਤਰ ਨੇ ਵੀਡੀਓ ਕਾਲ ਕਰ ਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਡੇਢ ਮਹੀਨੇ ਤੱਕ ਛੁੱਟੀ ਆਵੇਗਾ। ਗੱਲਾਂ ਕਰਦੇ ਹੀ ਫੋਨ ਬੰਦ ਹੋ ਗਿਆ ਸੀ।

ਜਵਾਨ ਦੀ ਮਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਉਸੇ ਸਮੇਂ ਉਨ੍ਹਾਂ ਦੇ ਪੁੱਤਰ ਦੀ ਜਾਨ ਲੈ ਲਈ ਹੋਵੇਗੀ। ਉਨ੍ਹਾਂ ਨੇ ਦੇਖਿਆ ਹੈ ਉਨ੍ਹਾਂ ਦੇ ਪੁੱਤਰ ਦੀ ਗਰਦਨ ਵਿੱਚ ਗਲੀ ਲੱਗ ਕੇ ਸਿਰ ਵਿੱਚੋਂ ਨਿਕਲੀ ਹੈ। ਅਮਰਪਾਲ ਸਿੰਘ ਦੇ ਪਿਤਾ ਦਲੀਪ ਸਿੰਘ ਦੇ ਦੱਸਣ ਮੁਤਾਬਕ ਅਜੇ ਇਕ ਦਿਨ ਪਹਿਲਾਂ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨਾਲ ਵੀਡੀਓ ਕਾਲ ਕੀਤੀ ਸੀ। ਸਵੇਰੇ ਉਨ੍ਹਾਂ ਨੂੰ ਸਰਪੰਚ ਰਾਹੀਂ ਫੌਜ ਵੱਲੋਂ ਇਤਲਾਹ ਦਿੱਤੀ ਗਈ ਕਿ ਉਨ੍ਹਾਂ ਦੇ ਪੁੱਤਰ ਨੇ ਖੁਦ ਜਾਨ ਦੇ ਦਿੱਤੀ ਹੈ। ਦਲੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੇ ਨੰਬਰ ਤੇ ਫੋਨ ਕੀਤਾ ਤਾਂ ਫ਼ੌਜ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ

ਅਤੇ ਦੱਸਿਆ ਗਿਆ ਕਿ ਅਮਰਪਾਲ ਸਿੰਘ ਦੀ 4 ਤੋਂ 6 ਵਜੇ ਵਾਲੀ ਡਿਊਟੀ ਸੀ। ਉਹ ਆਪਣੇ ਕੱਪੜੇ ਉਤਾਰਨ ਗਿਆ ਸੀ। ਇਸ ਦੌਰਾਨ ਹੀ ਉਸ ਨੇ ਇਹ ਕੰਮ ਕਰ ਲਿਆ। ਦਲੀਪ ਸਿੰਘ ਦੀ ਮੰਗ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਮਾਣ ਸਨਮਾਨ ਦਿੱਤਾ ਜਾਵੇ। ਉਸ ਦੀ ਮ੍ਰਿਤਕ ਦੇਹ ਨੂੰ ਨਾ ਤਾਂ ਤਿਰੰਗੇ ਵਿਚ ਲਪੇਟਿਆ ਗਿਆ ਅਤੇ ਨਾ ਹੀ ਘਰ ਤਕ ਛੱਡਿਆ ਗਿਆ। ਪਿੰਡ ਦੀ ਫਿਰਨੀ ਤੇ ਹੀ ਮ੍ਰਿਤਕ ਦੇਹ ਨੂੰ ਛੱਡ ਕੇ ਮੁੜ ਗਏ। ਇੰਨਾ ਕਹਿ ਗਏ ਕਿ ਗਾਰਦ ਆ ਰਹੀ ਹੈ। ਦਲੀਪ ਸਿੰਘ ਨੇ ਦੱਸਿਆ ਕਿ ਉਹ ਇਨਸਾਫ ਲੈਣ ਲਈ ਡੀ.ਸੀ ਦਫ਼ਤਰ ਧਰਨਾ ਲਾਉਣਗੇ।

ਇਹ ਸਭ ਕਿਸੇ ਦਬਾਅ ਅਧੀਨ ਕੀਤਾ ਗਿਆ ਹੈ। ਇਕ ਹੋਰ ਵਿਅਕਤੀ ਦੇ ਦੱਸਣ ਮੁਤਾਬਕ ਦਲੀਪ ਸਿੰਘ ਤੋਂ ਇਸ ਘਟਨਾ ਦਾ ਪਤਾ ਲੱਗਣ ਤੇ ਉਹ ਇਨ੍ਹਾਂ ਦੇ ਘਰ ਪਹੁੰਚੇ। ਉਨ੍ਹਾਂ ਨੇ ਅਮਰਪਾਲ ਸਿੰਘ ਦੀ ਯੂਨਿਟ ਵਿੱਚ ਫੋਨ ਕੀਤਾ। ਅਮਰਪਾਲ ਸਿੰਘ ਨਾਲ ਡਿਊਟੀ ਕਰਨ ਵਾਲੇ ਸੰਤਰੀ ਨੇ ਫੋਨ ਸੁਣਿਆ। ਉਸ ਦਾ ਜਵਾਬ ਸੀ ਕਿ ਅਮਰਪਾਲ ਸਿੰਘ ਦੀ 4 ਤੋਂ 6 ਡਿਊਟੀ ਸੀ। 4-45 ਵਜੇ ਅਮਰਪਾਲ ਸਿੰਘ ਕਹਿਣ ਲੱਗਾ ਕਿ ਬੱਦਲ ਹੋ ਗਿਆ ਹੈ। ਉਹ ਕੱਪੜੇ ਅੰਦਰ ਰੱਖਣ ਜਾ ਰਿਹਾ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਸੰਤਰੀ ਦਾ ਕਹਿਣਾ ਹੈ ਕਿ ਉਸ ਨੂੰ ਆਵਾਜ਼ ਸੁਣਾਈ ਦਿੱਤੀ ਅਤੇ

ਉਹ ਭੱਜ ਕੇ ਅੰਦਰ ਗਿਆ। ਅੰਦਰ ਜਾ ਕੇ ਦੇਖਿਆ ਅਮਰਪਾਲ ਸਿੰਘ ਦੇ ਗ ਲੀ ਲੱਗੀ ਸੀ। ਉਹ ਉਸ ਨੂੰ ਗੱਡੀ ਵਿਚ ਹਸਪਤਾਲ ਲੈ ਗਏ ਪਰ ਉਹ ਰਸਤੇ ਵਿੱਚ ਹੀ ਅੱਖਾਂ ਮੀਟ ਗਿਆ। ਇਸ ਵਿਅਕਤੀ ਨੇ ਦੱਸਿਆ ਕਿ ਕਿਸੇ ਸੀਨੀਅਰ ਅਫ਼ਸਰ ਨੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ। ਉਨ੍ਹਾਂ ਨੂੰ ਇੰਨਾ ਹੀ ਕਿਹਾ ਗਿਆ ਕਿ ਕਾਰਵਾਈ ਕੀਤੀ ਜਾ ਰਹੀ ਹੈ। ਤੁਹਾਡੇ ਚੰਗੇ ਲਈ ਹੀ ਕੀਤਾ ਜਾਵੇਗਾ। ਜਦੋਂ ਮ੍ਰਿਤਕ ਦੇਹ ਆਈ ਤਾਂ ਉਨ੍ਹਾਂ ਨੇ ਬਕਸਾ ਖੋਲ੍ਹ ਕੇ ਦੇਖਿਆ। ਮਿ੍ਤਕ ਦੇਹ ਇੱਕ ਲਿਫ਼ਾਫ਼ੇ ਵਿੱਚ ਪਾ ਕੇ ਬਕਸੇ ਵਿੱਚ ਬੰਦ ਕੀਤੀ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨਸਾਫ ਲੈਣ ਲਈ ਡੀ.ਸੀ ਦਫ਼ਤਰ ਧਰਨਾ ਦਿੱਤਾ ਜਾਵੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.