ਜੂਸ ਵਾਲੇ ਨਾਲ ਪਿਆਰ ਕਰਨਾ ਪਿਆ ਕੁੜੀ ਨੂੰ ਮਹਿੰਗਾ, ਪਾਪੀ ਨੇ ਕਰ ਦਿੱਤੇ ਕੁੜੀ ਦੇ ਟੋਟੇ

ਗਾਜ਼ੀਆਬਾਦ ਤੇ ਆਨੰਦ ਗਰਾਮ ਦੀ ਪੁਲਿਸ ਨੇ ਆਸ਼ਾ ਦੇਵੀ ਨਾਮ ਦੀ ਔਰਤ ਦੀ ਜਾਨ ਲੈਣ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਘਟਨਾ ਨੂੰ ਅੰਜਾਮ ਕਿਸੇ ਹੋਰ ਨੇ ਨਹੀਂ, ਬਲਕਿ ਆਸ਼ਾ ਦੇਵੀ ਦੇ ਪ੍ਰੇਮੀ ਨਦੀਮ ਨੇ ਹੀ ਦਿੱਤਾ ਹੈ। ਨਦੀਮ ਨੇ ਕੁਹਾੜੀ ਦਾ ਵਾਰ ਕਰਕੇ ਆਸ਼ਾ ਦੇਵੀ ਦੀ ਜਾਨ ਲੈ ਲਈ। ਪੁਲਿਸ ਨੇ ਨਦੀਮ ਨੂੰ ਕਾਬੂ ਕਰ ਲਿਆ ਹੈ। ਨਦੀਮ ਜੂਸ ਦਾ ਕਾਰੋਬਾਰ ਕਰਦਾ ਹੈ। ਘਟਨਾ ਆਨੰਦ ਗਰਾਮ ਦੇ ਦੀਨ ਦਿਆਲਪੁਰੀ ਦੀ ਦੱਸੀ ਜਾਂਦੀ ਹੈ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਆਸ਼ਾ ਦੇਵੀ ਅਤੇ ਨਦੀਮ ਵਿਚਕਾਰ ਇਕ ਸਾਲ ਤੋਂ ਪ੍ਰੇਮ ਚੱਕਰ ਚਲਦਾ ਸੀ। ਆਸ਼ਾ ਦੇਵੀ ਦਾ ਅਜੇ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਪਰ ਉਸ ਦੀ ਆਪਣੇ ਪਤੀ ਨਾਲ ਅਣਬਣ ਚੱਲ ਰਹੀ ਸੀ। ਜਿਸ ਦੇ ਚਲਦੇ ਉਹ ਦੀਨ ਦਿਆਲ ਪੁਰੀ ਵਿੱਚ ਇਕੱਲੀ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਇਕ ਦਿਨ ਨਦੀਮ ਨੇ ਮੁਰਾਦਾਬਾਦ ਤੋਂ ਆਸ਼ਾ ਦੇਵੀ ਨੂੰ ਫੋਨ ਕੀਤਾ। ਫੋਨ ਕਿਸੇ ਮਰਦ ਨੇ ਚੁੱਕਿਆ। ਜਿਸ ਤੋਂ ਨਦੀਮ ਦੇ ਦਿਮਾਗ ਵਿੱਚ ਇਹ ਗੱਲ ਬੈਠ ਗਈ ਕਿ ਆਸ਼ਾ ਦੇਵੀ ਦੇ ਉਸ ਤੋਂ ਬਿਨਾਂ ਕਿਸੇ ਹੋਰ ਮਰਦ ਨਾਲ ਵੀ ਸਬੰਧ ਹਨ।

ਉਹ ਸਮਝਣ ਲੱਗ ਪਿਆ ਕਿ ਆਸ਼ਾ ਦੇਵੀ ਉਸ ਨੂੰ ਧੋ ਖਾ ਦੇ ਰਹੀ ਹੈ। ਉਸ ਨੇ ਇਹ ਗੱਲ ਆਪਣੇ ਦਿਮਾਗ ਵਿੱਚ ਰੱਖੀ। ਇਕ ਦਿਨ ਉਹ ਆਸ਼ਾ ਦੇਵੀ ਦੇ ਘਰ ਗਿਆ। ਜਿੱਥੇ ਉਸ ਦੀ ਆਸ਼ਾ ਦੇਵੀ ਨਾਲ ਮਾਮੂਲੀ ਤੂੰ ਤੂੰ ਮੈਂ ਮੈਂ ਵੀ ਹੋਈ। ਇਸ ਦੇ ਬਾਵਜੂਦ ਵੀ ਉਹ ਆਪਣੇ ਮਨ ਵਿੱਚ ਬਣਾਈ ਸਕੀਮ ਮੁਤਾਬਕ ਆਸ਼ਾ ਦੇਵੀ ਦੇ ਘਰ ਹੀ ਰਹਿ ਗਿਆ। ਇਹ ਦੋਵੇਂ ਹੀ ਸੌਂ ਗਏ। ਜਦੋਂ ਰਾਤ ਨੂੰ ਨਦੀਮ ਨੂੰ ਜਾਗ ਆਈ ਤਾਂ ਉਸ ਨੇ ਮੌਕਾ ਦੇਖ ਕੇ ਸੁੱਤੀ ਪਈ ਆਸ਼ਾ ਦੇਵੀ ਤੇ ਕੁਹਾੜੀ ਨਾਲ ਵਾਰ ਕਰ ਦਿੱਤੇ।

ਇਸ ਤਰ੍ਹਾਂ ਉਸ ਨੇ ਆਸ਼ਾ ਦੇਵੀ ਦੀ ਜਾਨ ਲੈ ਲਈ ਪਰ ਪੁਲਿਸ ਨੇ ਮਾਮਲਾ ਟਰੇਸ ਕਰਕੇ ਨਦੀਮ ਕਾਬੂ ਕਰ ਲਿਆ। ਨਦੀਮ ਦੇ ਮਨ ਵਿੱਚ ਪੈਦਾ ਹੋਏ ਸ਼ੱ ਕ ਨੇ ਆਸ਼ਾ ਦੇਵੀ ਦੀ ਜਾਨ ਲੈ ਲਈ। ਆਸ਼ਾ ਦੇਵੀ ਆਪਣੇ ਪਤੀ ਨੂੰ ਛੱਡ ਕੇ ਨਦੀਮ ਨਾਲ ਜ਼ਿੰਦਗੀ ਗੁਜ਼ਾਰਨ ਦੇ ਸੁਫਨੇ ਲੈ ਰਹੀ ਸੀ ਪਰ ਇਹ ਨਹੀਂ ਸੀ ਜਾਣਦੀ ਕਿ ਨਦੀਮ ਹੀ ਉਸ ਨੂੰ ਸਦਾ ਦੀ ਨੀਂਦ ਦੇ ਦੇਵੇਗਾ। ਪੁਲਿਸ ਮਾਮਲੇ ਨੂੰ ਹੋਰ ਬਰੀਕੀ ਨਾਲ ਘੋਖ ਰਹੀ ਹੈ। ਆਸ਼ਾ ਦੇਵੀ ਨੂੰ ਨਦੀਮ ਨਾਲ ਦੋਸਤੀ ਕਰਨੀ ਮਹਿੰਗੀ ਪੈ ਗਈ।

Leave a Reply

Your email address will not be published. Required fields are marked *