ਪੁਲਿਸ ਵਾਲੇ ਦਾ ਪੈ ਗਿਆ ਕੰਡਕਟਰ ਨਾਲ ਪੇਚਾ, ਸਵਾਰੀਆਂ ਨੇ ਬਣਾ ਲਈ ਸਾਰੇ ਕਾਂਡ ਦੀ ਵੀਡੀਓ

ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਪੀ.ਆਰ.ਟੀਸੀ ਮੁਲਾਜ਼ਮਾਂ ਵੱਲੋਂ ਸੜਕ ਤੇ ਜਾਮ ਲਗਾ ਦਿੱਤਾ ਗਿਆ। ਇਸ ਦਾ ਕਾਰਨ ਇਕ ਪੁਲਿਸ ਮੁਲਾਜ਼ਮ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਪੀ.ਆਰ.ਟੀ.ਸੀ ਦੇ ਇੱਕ ਕੰਡਕਟਰ ਦੀ ਖਿੱਚ ਧੂਹ ਕਰਨ ਨੂੰ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਤੇ ਜਾਮ ਖੋਲ੍ਹਿਆ ਗਿਆ। ਪੀ.ਆਰ.ਟੀ.ਸੀ ਦੇ ਇਕ ਮੁਲਾਜ਼ਮ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਬੱਸ ਸਵੇਰੇ 8-30 ਵਜੇ ਅੰਮ੍ਰਿਤਸਰ ਤੋਂ ਚੱਲੀ ਸੀ। ਜਿਸ ਵਿਚ ਅੰਮ੍ਰਿਤਸਰ ਤੋਂ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਬੈਠ ਗਿਆ।

ਜਦੋਂ ਕੰਡਕਟਰ ਨੇ ਪੁਲਿਸ ਮੁਲਾਜ਼ਮ ਤੋਂ ਪਰਚੀ ਦੀ ਮੰਗ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਉਸ ਕੋਲ ਪਰਚੀ ਨਹੀਂ ਹੈ। ਪੁਲਿਸ ਮੁਲਾਜ਼ਮ ਨੇ ਨੌਸ਼ਹਿਰਾ ਅੱਡੇ ਵਿੱਚ ਆ ਕੇ ਆਪਣੇ ਬੰਦੇ ਕੰਡਕਟਰ ਦੇ ਗਲ ਪਾ ਦਿੱਤੇ ਅਤੇ ਆਪ ਵੀ ਕੰਡਕਟਰ ਦੀ ਖਿੱਚ ਧੂਹ ਕੀਤੀ। ਜਿਸ ਦੀ ਵੀਡੀਓ ਵੀ ਵਾਇਰਲ ਹੋਈ ਹੈ। ਪੀ.ਆਰ.ਟੀ.ਸੀ ਮੁਲਾਜ਼ਮ ਦਾ ਕਹਿਣਾ ਹੈ ਕਿ ਉਹ ਸਵੇਰੇ 9 ਵਜੇ ਤੋਂ ਨੌਸ਼ਹਿਰਾ ਚੌਕੀ ਵਿਚ ਬੈਠੇ ਹਨ। ਪੁਲਿਸ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ। ਪੁਲਿਸ ਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਪੁਲਿਸ ਮੁਲਾਜ਼ਮ ਕੌਣ ਸੀ?

ਜਦੋਂ ਉਨ੍ਹਾਂ ਨੇ ਨਹਿਰਾਂ ਤੇ ਜਾਮ ਲਾਇਆ ਤਾਂ 2 ਮਿੰਟ ਵਿੱਚ ਪੁਲਿਸ ਨੂੰ ਉਸ ਮੁਲਾਜ਼ਮ ਦਾ ਪਤਾ ਲੱਗ ਗਿਆ ਪਰ ਕਾਰਵਾਈ ਫੇਰ ਵੀ ਨਹੀਂ ਕੀਤੀ। ਪੀ.ਆਰ.ਟੀ.ਸੀ ਮੁਲਾਜ਼ਮ ਨੇ ਮੰਗ ਕੀਤੀ ਹੈ ਕਿ ਇਸ ਪੁਲਿਸ ਮੁਲਾਜ਼ਮ ਤੇ ਪਰਚਾ ਦਰਜ ਕੀਤਾ ਜਾਵੇ ਅਤੇ ਉਸ ਨੂੰ ਸਸਪੈਂਡ ਕੀਤਾ ਜਾਵੇ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਸਾਰੇ ਪੰਜਾਬ ਦੇ ਡਿਪੂ ਬੰਦ ਕਰ ਦਿੱਤੇ ਜਾਣਗੇ। ਹਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਅੰਮ੍ਰਿਤਸਰ ਤੋਂ ਫ਼ਰੀਦਕੋਟ ਨੂੰ ਜਾ ਰਿਹਾ ਸੀ। ਉਸ ਨੇ ਪੁਲਿਸ ਵਾਊਚਰ ਦੀ ਮੰਗ ਕੀਤੀ।

ਮੁਲਾਜ਼ਮ ਕਹਿਣ ਲੱਗਾ ਕਿ ਉਸ ਕੋਲ ਵਾਉੂਚਰ ਨਹੀਂ ਹੈ। ਹਰਵਿੰਦਰ ਸਿੰਘ ਦੇ ਦੱਸਣ ਮੁਤਾਬਕ ਫੇਰ ਉਸ ਨੇ ਪੁਲਿਸ ਮੁਲਾਜ਼ਮ ਨੂੰ 50 ਰੁਪਏ ਦੇ ਕੇ ਟਿਕਟ ਖਰੀਦਣ ਲਈ ਕਿਹਾ। ਪੁਲਿਸ ਮੁਲਾਜ਼ਮ ਦੇ ਨਾਲ ਬੈਠੀ ਸਵਾਰੀ ਨੇ 2 ਟਿਕਟਾਂ ਲੈ ਲਈਆਂ ਪਰ ਵਾਉਚਰ ਨਹੀਂ ਦਿੱਤਾ। ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਨੁਸ਼ਹਿਰਾ ਅੱਡੇ ਵਿੱਚ ਸਵਾਰੀਆਂ ਉਤਾਰਨ ਲਈ ਥੱਲੇ ਉਤਰਿਆ ਤਾਂ ਉਸ ਦੀ ਖਿੱਚ ਧੂਹ ਕੀਤੀ ਗਈ। ਉਸ ਦੀ ਮੰਗ ਹੈ ਕਿ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਦਿੱਤਾ ਜਾਵੇ।

ਹਰਵਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਜਿੰਨੀ ਦੇਰ ਪਰਚਾ ਦਰਜ ਨਹੀਂ ਹੁੰਦਾ ਉਨ੍ਹਾਂ ਵੱਲੋਂ ਜਾਮ ਨਹੀਂ ਖੋਲ੍ਹਿਆ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਕਰਕੇ ਦੋ ਸ਼ੀ ਤੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਦਾ ਮੰਨਣਾ ਹੈ ਕਿ ਪਹਿਲਾਂ ਕੰਡਕਟਰ ਨੇ ਪੁਲਿਸ ਮੁਲਾਜ਼ਮ ਨੂੰ ਮੰਦਾ ਬੋਲਿਆ ਹੈ। ਫੇਰ ਪੁਲਿਸ ਮੁਲਾਜ਼ਮ ਹੱ ਥੋ ਪਾ ਈ ਹੋਇਆ ਹੈ। ਉਨ੍ਹਾਂ ਨੇ ਵੀਡੀਓ ਨਹੀਂ ਦੇਖੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.