ਇੰਗਲੈਂਡ ਪਹੁੰਚਕੇ ਪਤੀ ਨਾਲੋਂ ਤੋੜਿਆ ਰਿਸ਼ਤਾ, ਦੁਖੀ ਹੋਏ ਸਹੁਰੇ ਨੇ ਲਗਾ ਦਿੱਤੀ ਨਹਿਰ ਚ ਛਾਲ

ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਟਰੈਵਲ ਏਜੰਟਾਂ ਦੁਆਰਾ ਚੂਨਾ ਲਾਉਣ ਦੇ ਮਾਮਲੇ ਤਾਂ ਅਸੀਂ ਸੁਣਦੇ ਰਹਿੰਦੇ ਹਾਂ ਪਰ ਕਈ ਮਾਮਲੇ ਅਜਿਹੇ ਵੀ ਹਨ ਜਿੱਥੇ ਨੂੰਹ ਹੀ ਸਹੁਰੇ ਪਰਿਵਾਰ ਨੂੰ ਚੂਨਾ ਲਾ ਜਾਂਦੀ ਹੈ। ਪਿਛਲੇ ਸਮੇਂ ਦੌਰਾਨ ਲਵਪ੍ਰੀਤ ਸਿੰਘ ਨਾਮ ਦੇ ਇਕ ਨੌਜਵਾਨ ਨੇ ਇਸੇ ਕਾਰਨ ਆਪਣੀ ਜਾਨ ਦੇ ਦਿੱਤੀ ਸੀ। ਇਹ ਮਾਮਲਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਉੱਛਲਿਆ ਸੀ। ਕਈਆਂ ਨੇ ਤਾਂ ਵਿਦੇਸ਼ ਭੇਜਣ ਨੂੰ ਕਮਾਈ ਦਾ ਇੱਕ ਸਾਧਨ ਬਣਾ ਲਿਆ ਹੈ। ਮਾਮਲਾ ਫ਼ਿਰੋਜ਼ਪੁਰ ਦਾ ਹੈ

ਜਿੱਥੇ ਪ੍ਰਿਅੰਕਾ ਨਾਮ ਦੀ ਨੂੰਹ ਨੇ ਇੰਗਲੈਂਡ ਪਹੁੰਚ ਕੇ ਆਪਣੇ ਪਤੀ ਪਵਨ ਕੁਮਾਰ ਨਾਲੋਂ ਸਬੰਧ ਹੀ ਤੋੜ ਲਏ। ਜਿਸ ਦੇ ਸਿੱਟੇ ਵਜੋਂ ਪਵਨ ਕੁਮਾਰ ਦੇ ਪਿਤਾ ਰਜਿੰਦਰ ਕੁਮਾਰ ਨੇ ਨਹਿਰ ਵਿੱਚ ਛਾਲ ਲਗਾ ਦਿੱਤੀ ਹੈ। ਥਾਣਾ ਮੱਲਾਂਵਾਲਾ ਦੀ ਪੁਲਿਸ ਨੇ ਪਵਨ ਕੁਮਾਰ ਦੀ ਮਾਂ ਰੇਖਾ ਰਾਣੀ ਵਾਰਡ ਨੰਬਰ 5 ਦੇ ਬਿਆਨਾਂ ਦੇ ਆਧਾਰ ਤੇ ਪ੍ਰਿਅੰਕਾ ਰਾਣੀ, ਉਸ ਦੇ ਪਿਤਾ ਵਿਜੇ ਕੁਮਾਰ, ਮਾਂ ਮਮਤਾ ਰਾਣੀ, ਥਾਣਾ ਮੱਲਾਂਵਾਲਾ ਦੀ ਰਿਤਿਕਾ ਜੋ ਕਿ ਇਸ ਸਮੇਂ ਇੰਗਲੈਂਡ ਵਿੱਚ ਹੈ, ਫ਼ਰੀਦਕੋਟ ਦੇ ਦੀਪਕ ਕੁਮਾਰ

ਅਤੇ ਗੁਰੂ ਹਰਸਹਾਏ ਦੇ ਰਾਕੇਸ਼ ਕੁਮਾਰ ਸਮੇਤ ਕੁੱਲ 6 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਕੋਈ ਵੀ ਪੁਲਿਸ ਦੇ ਹੱਥ ਨਹੀਂ ਲੱਗਾ। ਸਭ ਮੌਕੇ ਤੋਂ ਖਿਸਕ ਗਏ ਹਨ। ਰੇਖਾ ਰਾਣੀ ਦੀ ਦਰਖਾਸਤ ਮੁਤਾਬਕ 27 ਜੁਲਾਈ 2019 ਨੂੰ ਪਵਨ ਕੁਮਾਰ ਅਤੇ ਪ੍ਰਿਅੰਕਾ ਦਾ ਵਿਆਹ ਹੋਇਆ ਸੀ। ਪਵਨ ਕੁਮਾਰ ਦੇ ਪਿਤਾ ਰਜਿੰਦਰ ਕੁਮਾਰ ਆਪਣੇ ਨੂੰਹ-ਪੁੱਤਰ ਨੂੰ ਵਿਦੇਸ਼ ਭੇਜਣਾ ਚਾਹੁੰਦੇ ਸਨ। ਜਿਸ ਕਰਕੇ ਉਨ੍ਹਾਂ ਨੇ ਖਰਚਾ ਕਰਕੇ ਪਹਿਲਾਂ ਆਪਣੀ ਨੂੰਹ ਨੂੰ ਪੜ੍ਹਾਈ ਕਰਨ ਲਈ

ਇੰਗਲੈਂਡ ਭੇਜ ਦਿੱਤਾ। ਫਿਰ ਕੁਝ ਸਮੇਂ ਮਗਰੋਂ ਪਵਨ ਨੂੰ ਟੂਰਿਸਟ ਵੀਜ਼ਾ ਤੇ ਇੰਗਲੈਂਡ ਭੇਜਿਆ ਗਿਆ। ਜਦੋਂ ਪਵਨ ਇੰਗਲੈਂਡ ਵਿਖੇ ਆਪਣੀ ਪਤਨੀ ਪ੍ਰਿਅੰਕਾ ਕੋਲ ਪਹੁੰਚਿਆ  ਤਾਂ ਪ੍ਰਿਅੰਕਾ ਨੇ ਉਸ ਨੂੰ ਸਪੱਸ਼ਟ ਕਿਹਾ ਕਿ ਹੁਣ ਉਹ ਪਤੀ ਪਤਨੀ ਨਹੀਂ ਰਹੇ। ਪਵਨ ਨੇ ਇਹ ਗੱਲ ਫੋਨ ਕਰਕੇ ਆਪਣੇ ਪਿਤਾ ਰਜਿੰਦਰ ਕੁਮਾਰ ਨੂੰ ਦੱਸੀ। ਇੱਥੇ ਹੀ ਬਸ ਨਹੀਂ ਪ੍ਰਿਅੰਕਾ ਅਤੇ ਉਸ ਦੇ ਪਰਿਵਾਰ ਨੇ ਲੁਧਿਆਣਾ ਦੇ ਐੱਨ.ਆਰ.ਆਈ ਥਾਣੇ ਵਿਚ ਪ੍ਰਿਅੰਕਾ ਦੇ ਸਹੁਰਾ ਪਰਿਵਾਰ ਤੇ ਦਰਖਾਸਤ ਦੇ ਦਿੱਤੀ।

ਜਦੋਂ ਰਜਿੰਦਰ ਕੁਮਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਵੱਡਾ ਧੱ ਕਾ ਲੱਗਾ। ਬੁੱਧਵਾਰ ਨੂੰ ਰਾਜਿੰਦਰ ਕੁਮਾਰ ਮੋਟਰਸਾਈਕਲ ਤੇ ਘਰ ਤੋਂ ਚਲੇ ਗਏ। ਜਦੋਂ ਉਹ ਘਰ ਵਾਪਸ ਨਹੀਂ ਆਏ ਤਾਂ ਪਰਿਵਾਰ ਉਨ੍ਹਾਂ ਨੂੰ ਲੱਭਣ ਲੱਗਾ। ਉਨ੍ਹਾਂ ਦਾ ਮੋਟਰਸਾਈਕਲ ਗੁਰਦਿਤੀ ਵਾਲਾ ਹੈੱਡ ਤੇ ਪਿਆ ਮਿਲਿਆ। ਰਜਿੰਦਰ ਕੁਮਾਰ ਨੇ ਨਹਿਰ ਵਿੱਚ ਛਾਲ ਲਗਾ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published.