ਮਨਾਲੀ ਘੁੰਮਣ ਗਏ 3 ਪੰਜਾਬੀ ਦੋਸਤ, 2 ਨਾਲ ਵਾਪਰ ਗਿਆ ਅੱਤ ਦਾ ਭਾਣਾ

ਤੇਜ਼ ਰਫ਼ਤਾਰੀ ਸਦਾ ਹੀ ਹਾ ਦ ਸਿ ਆਂ ਦਾ ਕਾਰਨ ਬਣਦੀ ਹੈ। ਭਾਵੇਂ ਟ੍ਰੈਫਿਕ ਪੁਲਿਸ ਦੁਆਰਾ ਵਾਰ ਵਾਰ ਵਾਹਨ ਚਾਲਕਾਂ ਨੂੰ ਚੌਕਸ ਕੀਤਾ ਜਾਂਦਾ ਹੈ ਪਰ ਇਸਦੇ ਬਾਵਜੂਦ ਵੀ ਕਈ ਵਾਹਨ ਚਾਲਕ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਚੰਡੀਗੜ੍ਹ ਮਨਾਲੀ ਹਾਈਵੇਅ ਤੇ ਵਾਪਰੇ ਇਕ ਹਾਦਸੇ ਵਿੱਚ 2 ਵਿਅਕਤੀਆਂ ਦੀ ਜਾਨ ਚਲੀ ਗਈ ਹੈ ਅਤੇ ਇਕ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ 3 ਪੰਜਾਬੀ ਦੋਸਤ ਕਰੇਟਾ ਕਾਰ

ਤੇ ਸਵਾਰ ਹੋ ਕੇ ਮਨਾਲੀ ਘੁੰਮਣ ਗਏ ਸਨ। ਇਨ੍ਹਾਂ ਵਿੱਚ ਪ੍ਰਤੀਕ ਸੱਭਰਵਾਲ ਵਾਸੀ ਚੰਡੀਗੜ੍ਹ ਸੈਕਟਰ 45, ਹਰਨੂਰ ਸਿੰਘ ਵਾਸੀ ਅੰਮ੍ਰਿਤਸਰ ਉਮਰ 28 ਸਾਲ ਅਤੇ ਵਿਧੂ ਸ਼ਰਮਾ ਵਾਸੀ ਗੁਰਦਾਸਪੁਰ ਉਮਰ 27 ਸਾਲ ਸ਼ਾਮਲ ਸਨ। ਜਦੋਂ ਇਹ ਮਨਾਲੀ ਘੁੰਮ ਕੇ ਵਾਪਸ ਆ ਰਹੇ ਸਨ ਤਾਂ ਚੰਡੀਗੜ੍ਹ ਮਨਾਲੀ ਹਾਈਵੇਅ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਨੇਡ਼ੇ ਭੰਡੋਸ ਵਿਖੇ ਹਾਦਸਾ ਵਾਪਰ ਗਿਆ। ਇਨ੍ਹਾਂ ਦੀ ਕਰੇਟਾ ਕਾਰ ਜ਼ਿਆਦਾ ਤੇਜ਼ ਹੋਣ ਕਾਰਨ ਬੇ ਕਾ ਬੂ ਹੋ ਕੇ ਬਿਆਸ ਦਰਿਆ ਵਿੱਚ ਜਾ ਡਿੱ ਗੀ।

ਉਹ ਸਮੇਂ ਤਿੰਨੇ ਹੀ ਦੋਸਤ ਕਾਰ ਵਿੱਚ ਸਵਾਰ ਸਨ। ਘਟਨਾ ਰਾਤ ਸਮੇਂ ਵਾਪਰੀ ਹੈ। ਪਤਾ ਲੱਗਣ ਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ। ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਜਿਸ ਦੇ ਚਲਦੇ ਕਾਰ ਨੂੰ ਬਾਹਰ ਕੱਢਿਆ ਗਿਆ। ਉਸ ਸਮੇਂ ਤੱਕ 2 ਦੋਸਤਾਂ ਦੀ ਜਾਨ ਜਾ ਚੁੱਕੀ ਸੀ। ਜਿਨ੍ਹਾਂ ਵਿਚ ਪ੍ਰਤੀਕ ਸੱਭਰਵਾਲ ਅਤੇ ਹਰਨੂਰ ਸਿੰਘ ਦੇ ਨਾਮ ਲਏ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਗੁਰਦਾਸਪੁਰ ਵਾਸੀ ਵਿਧੂ ਸ਼ਰਮਾ ਦੇ ਸੱ ਟਾਂ ਲੱਗੀਆਂ ਹਨ।

ਉਸ ਨੂੰ ਮੰਡੀ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਇਨ੍ਹਾਂ ਤਿੰਨਾਂ ਦੇ ਪਰਿਵਾਰਾਂ ਨੂੰ ਹਾਦਸੇ ਦੀ ਜਾਣਕਾਰੀ ਪੁਚਾ ਦਿੱਤੀ ਗਈ ਹੈ। ਮ੍ਰਿਤਕਾਂ ਦੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਹੈ। ਇਹ ਤਿੰਨੇ ਦੋਸਤ ਤਾਂ ਚਾਈੰ ਚਾਈਂ ਘੁੰਮਣ ਫਿਰਨ ਲਈ ਗਏ ਸਨ, ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਨ੍ਹਾਂ ਨਾਲ ਕੀ ਭਾਣਾ ਵਾਪਰ ਜਾਣਾ ਹੈ?

Leave a Reply

Your email address will not be published.