ਮਾਂ ਨੇ 2 ਬੰਦਿਆਂ ਨਾਲ ਮਿਲ ਕੇ ਆਪਣੀ ਧੀ ਦੇ ਪ੍ਰੇਮੀ ਨੂੰ ਦਿੱਤੀ ਮੋਤ

ਮੁੰਡੇ ਕੁਡ਼ੀਆਂ ਦੇ ਪ੍ਰੇਮ ਸਬੰਧਾਂ ਕਾਰਨ 2 ਧਿਰਾਂ ਦੇ ਟਕਰਾਅ ਦੀਆਂ ਖਬਰਾਂ ਆਮ ਸੁਣਨ ਨੂੰ ਮਿਲਦੀਆਂ ਹਨ। ਕਈ ਵਾਰ ਇਨ੍ਹਾਂ ਮਾਮਲਿਆਂ ਵਿੱਚ ਇੱਕ ਦੂਜੇ ਦੀ ਜਾਨ ਲੈਣ ਤੱਕ ਦੀ ਨੌਬਤ ਆ ਜਾਂਦੀ ਹੈ। ਫੇਰ ਇਹ ਟਕਰਾਅ ਲੰਬੇ ਸਮੇਂ ਤਕ ਚੱਲਦਾ ਰਹਿੰਦਾ ਹੈ। ਮਾਨਸਾ ਦੇ ਥਾਣਾ ਬੁਢਲਾਡਾ ਅਧੀਨ ਪੈਂਦੇ ਇਲਾਕੇ ਗੁਰਨੇ ਕਲਾਂ ਦੇ ਰਹਿਣ ਵਾਲੇ ਗੁਰਚਰਨ ਸਿੰਘ ਦੇ ਖੇਤਾਂ ਵਿੱਚੋਂ ਮੋਟਰ ਦੇ ਨੇਡ਼ੇ ਤੋਂ ਇਕ ਨੌਜਵਾਨ ਦੀ ਮ੍ਰਿਤਕ ਦੇਹ ਮਿਲੀ ਹੈ। ਜਿਸ ਦੇ ਸਰੀਰ ਉਤੇ ਤਿੱਖੀ ਚੀਜ਼ ਦੇ ਨਿਸ਼ਾਨ ਸਨ।

ਨੌਜਵਾਨ ਦੀ ਪਛਾਣ ਅਰਮਾਨ ਖ਼ਾਨ ਪੁੱਤਰ ਬਿੰਦਰ ਖਾਨ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਅਰਮਾਨ ਖਾਨ ਦੇ ਇਕ ਲੜਕੀ ਸੁਮਨਦੀਪ ਕੌਰ ਨਾਲ ਪ੍ਰੇਮ ਸਬੰਧ ਸਨ। ਲੜਕੀ ਦੀ ਮਾਂ ਅਰਮਾਨ ਖਾਨ ਨੂੰ ਰੋਕਦੀ ਸੀ। ਉਹ ਅਰਮਾਨ ਖਾਨ ਦੇ ਘਰ ਆ ਕੇ ਇਕ ਦੋ ਵਾਰ ਉਸ ਨੂੰ ਵਰਜ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਰਮਾਨ ਖਾਨ ਪਿੰਡ ਫਫੜੇ ਭਾਈ ਦਾ ਮੇਲਾ ਦੇਖ ਕੇ ਘਰ ਵਾਪਸ ਆਇਆ ਸੀ। ਉਸੇ ਸਮੇਂ ਉਸ ਨੂੰ ਫੋਨ ਆਇਆ। ਫੋਨ ਸੁਣ ਕੇ ਉਹ ਘਰ ਤੋਂ ਚਲਾ ਗਿਆ

ਅਤੇ ਵਾਪਸ ਘਰ ਨਹੀਂ ਆਇਆ। ਪਰਿਵਾਰ ਉਸ ਨੂੰ ਲੱਭਦਾ ਰਿਹਾ। ਅਖੀਰ ਉਸ ਦੀ ਮ੍ਰਿਤਕ ਦੇਹ ਖੇਤਾਂ ਵਿਚ ਪਈ ਮਿਲੀ। ਮ੍ਰਿਤਕ ਦੀ ਮਾਂ ਰੁਕਸਾਨਾ ਪਤਨੀ ਬਿੰਦਰ ਖਾਨ ਨੇ ਲੜਕੀ ਸੁਮਨਦੀਪ ਕੌਰ ਦੀ ਮਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਥਾਣਾ ਸਦਰ ਬੁਢਲਾਡਾ ਦਰਖਾਸਤ ਦੇ ਦਿੱਤੀ। ਮ੍ਰਿਤਕ ਦੀ ਮਾਂ ਨੇ ਇਸ ਦੇ ਨਾਲ ਹੀ ਕੁੜੀ ਦੀ ਮਾਂ ਦੇ ਪ੍ਰੇਮੀ ਜੀਵਨ ਸਿੰਘ ਅਤੇ ਜੀਵਨ ਸਿੰਘ ਦੇ ਸਾਥੀ ਬਲਕਰਨ ਸਿੰਘ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ

ਇਨ੍ਹਾਂ ਤਿੰਨਾਂ ਤੇ 302 ਅਤੇ 120 ਬੀ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਦੇਹ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬੁਢਲਾਡਾ ਭੇਜ ਦਿੱਤੀ ਹੈ। ਜਿੱਥੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਮੁੰਡਾ ਕੁੜੀ ਦੇ ਪ੍ਰੇਮ ਸਬੰਧਾਂ ਕਾਰਨ ਜਿੱਥੇ ਮੁੰਡੇ ਦੀ ਜਾਨ ਚਲੀ ਗਈ, ਉੱਥੇ ਹੀ ਕੁੜੀ ਦੀ ਮਾਂ ਸਮੇਤ ਹੋਰ 2 ਵਿਅਕਤੀਆਂ ਨੂੰ ਵੀ ਜੇਲ੍ਹ ਜਾਣਾ ਪੈ ਗਿਆ।

Leave a Reply

Your email address will not be published. Required fields are marked *