ਸਿੱਧੂ ਮੂਸੇਵਾਲਾ ਨੂੰ ਮਿਲਿਆ ਯੂਟਿਊਬ ਡਾਇਮੰਡ ਪਲੇ ਬਟਨ

ਭਾਵੇਂ ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇ ਵਾਲਾ ਨੂੰ ਜਾਨ ਗਵਾਏ 3 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਵੀ ਉਨ੍ਹਾਂ ਦੇ ਨਾਮ ਦੀ ਚਰਚਾ ਚੱਲਦੀ ਰਹਿੰਦੀ ਹੈ। ਉਨ੍ਹਾਂ ਦੇ ਪ੍ਰਸੰਸਕ ਅਜੇ ਵੀ ਉਨ੍ਹਾਂ ਦੇ ਗਾਣੇ ਸੁਣਦੇ ਹਨ। ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਤੇ 29 ਮਈ 2022 ਨੂੰ ਗਲੀਆਂ ਚਲਾ ਕੇ ਕਿਸੇ ਨੇ ਉਨ੍ਹਾਂ ਦੀ ਜਾਨ ਲੈ ਲਈ ਸੀ। ਜਿਸ ਤੋਂ ਬਾਅਦ ਹੁਣ ਤਕ ਪੁਲਿਸ ਨੇ ਇਸ ਮਾਮਲੇ ਵਿੱਚ ਕਈ ਵਿਅਕਤੀ ਫੜੇ ਹਨ। ਅਜੇ ਵੀ ਇਹ ਜਾਂਚ ਚੱਲ ਰਹੀ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਪ੍ਰਸੰਸਕ ਹਜ਼ਾਰਾਂ ਜਾਂ ਲੱਖਾਂ ਵਿੱਚ ਨਹੀਂ ਬਲਕਿ ਕਰੋੜਾਂ ਵਿੱਚ ਹਨ। ਯੂਟਿਊਬ ਦੇ ਉਨ੍ਹਾਂ ਤੇ ਇਕ ਕਰੋੜ ਤੋਂ ਵੀ ਵੱਧ ਸਬਸਕ੍ਰਾਈਬਰ ਹਨ ਜਦਕਿ ਇੰਸਟਾਗ੍ਰਾਮ ਤੇ ਇਕ ਕਰੋੜ ਤੋਂ ਵੱਧ ਫਾਲੋਅਰਜ਼ ਹਨ। ਯੂਟਿਊਬ ਨੇ ਉਨ੍ਹਾਂ ਨੂੰ ਇੱਕ ਵਿਸ਼ੇਸ਼ ਸਨਮਾਨ ਦਿੱਤਾ ਹੈ। ਉਨ੍ਹਾਂ ਨੂੰ ਸਨਮਾਨ ਦੇ ਤੌਰ ਤੇ ਡਾਇਮੰਡ ਪਲੇਅ ਬਟਨ ਦਿੱਤਾ ਗਿਆ ਹੈ। ਇਹ ਸਨਮਾਨ ਯੂਟਿਊਬ ਦੁਆਰਾ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਇੱਕ ਕਰੋੜ ਸਬਸਕ੍ਰਾਈਬਰ ਹੋਣ।

ਅੱਜ ਤਕ ਇਹ ਸਨਮਾਨ ਕਿਸੇ ਵੀ ਪੰਜਾਬੀ ਗਾਇਕ ਦੇ ਹਿੱਸੇ ਨਹੀਂ ਆਇਆ। ਸਿੱਧੂ ਮੁਸੇਵਾਲਾ ਲਗਾਤਾਰ 5 ਸਾਲ ਗਾਇਕੀ ਦੇ ਖੇਤਰ ਵਿੱਚ ਛਾਏ ਰਹੇ। ਨੌਜਵਾਨ ਵਰਗ ਵੱਲੋਂ ਉਨ੍ਹਾਂ ਦੇ ਗਾਣੇ ਬਹੁਤ ਹੀ ਜ਼ਿਆਦਾ ਪਸੰਦ ਕੀਤੇ ਗਏ। ਉਨ੍ਹਾਂ ਦੇ ਕਈ ਗਾਣੇ ਤਾਂ ਉਨ੍ਹਾਂ ਦੀ ਜਾਨ ਜਾਣ ਤੋਂ ਬਾਅਦ ਵੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸੁਣੇ ਗਏ। ਇਨ੍ਹਾਂ ਗਾਣਿਆਂ ਨੇ ਇਕ ਰਿਕਾਰਡ ਬਣਾ ਦਿੱਤਾ। ਜਿਸ ਕਰਕੇ ਯੂਟਿਊਬ ਵੱਲੋਂ ਸਿੱਧੂ ਮੁੱਸੇਵਾਲਾ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ।

Leave a Reply

Your email address will not be published.