12ਵੀਂ ਚੋਂ ਚੰਗੇ ਨੰਬਰ ਲੈਣ ਵਾਲੇ ਮੁੰਡੇ ਨੇ ਘਰ ਦੇ ਹਲਾਤਾਂ ਕਾਰਨ ਚੁੱਕ ਲਿਆ ਵੱਡਾ ਗਲਤ ਕਦਮ

ਸਾਰੇ ਨੌਜਵਾਨ ਅੱਗੇ ਵਧਣ ਦੀ ਇੱਛਾ ਰੱਖਦੇ ਹਨ। ਇਨ੍ਹਾਂ ਵਿੱਚ ਕਈ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਯੋਗਤਾ ਵੀ ਹੁੰਦੀ ਹੈ। ਉਤਸ਼ਾਹ ਵੀ ਹੁੰਦਾ ਹੈ ਪਰ ਪਰ ਉਨ੍ਹਾਂ ਕੋਲ ਸਾਧਨਾਂ ਦੀ ਕਮੀ ਹੁੰਦੀ ਹੈ। ਇਸੇ ਕਮੀ ਕਾਰਨ ਉਹ ਅੱਗੇ ਵਧ ਨਹੀਂ ਸਕਦੀ। ਕਈ ਵਾਰ ਤਾਂ ਇਹ ਕਮੀ ਉਨ੍ਹਾਂ ਦਾ ਮਨੋਬਲ ਡੇਗ ਦਿੰਦੀ ਹੈ ਅਤੇ ਉਹ ਕੋਈ ਗਲਤ ਕਦਮ ਚੁੱਕ ਬੈਠਦੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਸ਼ੇਰੇ ਵਾਲਾ ਵਿਖੇ ਇਕ ਨੌਜਵਾਨ ਲਟਕ ਕੇ ਆਪਣੀ ਜਾਨ ਦੇ ਦਿੱਤੀ ਹੈ। ਇਸ ਦੇ ਪਿੱਛੇ ਕਾਰਨ ਇਹ ਮੰਨਿਆ ਜਾ ਰਿਹਾ ਹੈ

ਕਿ ਇਹ ਨੌਜਵਾਨ ਕਾਲਜ ਪੜ੍ਹਨਾ ਚਾਹੁੰਦਾ ਸੀ ਪਰ ਪਰਿਵਾਰ ਕੋਲ ਉਸ ਨੂੰ ਪੜ੍ਹਾਉਣ ਦੀ ਹਿੰਮਤ ਨਹੀਂ ਸੀ। ਜਿਸ ਕਾਰਨ ਇਹ ਹੋਣਹਾਰ ਨੌਜਵਾਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਇਸ ਨੌਜਵਾਨ ਦੀ ਪਛਾਣ ਜਗਮੀਤ ਸਿੰਘ ਉਰਫ ਵਿੱਕੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਜਗਮੀਤ ਸਿੰਘ ਵਿੱਕੀ ਨੇ 2019 ਵਿੱਚ ਬਾਰ੍ਹਵੀਂ ਜਮਾਤ ਪਾਸ ਕੀਤੀ ਸੀ। ਉਸ ਨੇ ਚੰਗੇ ਨੰਬਰ ਹਾਸਲ ਕੀਤੇ ਸਨ। ਉਹ ਪੜ੍ਹਨ ਵਿੱਚ ਹੁਸ਼ਿਆਰ ਸੀ ਅਤੇ ਉਸ ਦੀ ਅੱਗੇ ਪੜ੍ਹਨ ਦੀ ਇੱਛਾ ਸੀ।

ਉਸ ਦੇ ਦੋਸਤ ਤਾਂ ਕਾਲਜ ਪੜ੍ਹਨ ਲੱਗ ਗਏ ਪਰ ਜਗਮੀਤ ਦੇ ਪਰਿਵਾਰ ਦੀ ਹਿੰਮਤ ਨਹੀਂ ਸੀ ਕਿ ਉਸ ਨੂੰ ਵੀ ਕਾਲਜ ਪੜ੍ਹਾ ਸਕਦੇ। ਜਿਸ ਕਰਕੇ ਜਗਮੀਤ ਸਹਿਜ ਮਹਿਸੂਸ ਨਹੀਂ ਸੀ ਕਰ ਰਿਹਾ। ਉਹ ਹਰ ਰੋਜ਼ ਸਵੇਰੇ ਗਰਾਊਂਡ ਵਿੱਚ ਜਾਂਦਾ ਸੀ। ਇਸ ਦਿਨ ਵੀ ਉਹ ਸਵੇਰੇ ਲਗਭਗ 8 ਵਜੇ ਗਰਾਊਂਡ ਚਲਾ ਗਿਆ। ਜਦੋਂ ਉਹ ਵਾਪਸ ਆਇਆ ਤਾਂ ਘਰ ਵਿੱਚ ਕੋਈ ਨਹੀਂ ਸੀ। ਘਰ ਦੇ ਸਾਰੇ ਜੀਅ ਕਿਸੇ ਨਾ ਕਿਸੇ ਕੰਮ ਦੇ ਸਿਲਸਿਲੇ ਵਿਚ ਇੱਧਰ ਉੱਧਰ ਹੋ ਚੁੱਕੇ ਸਨ।

ਇਸ ਸਮੇਂ ਜਗਮੀਤ ਨੇ ਲਟਕ ਕੇ ਆਪਣੀ ਜਾਨ ਦੇ ਦਿੱਤੀ। ਜਦੋਂ ਤਕ ਪਰਿਵਾਰ ਨੂੰ ਇਸ ਦਾ ਪਤਾ ਲੱਗਾ ਤਦ ਤੱਕ ਭਾਣਾ ਵਾਪਰ ਚੁੱਕਾ ਸੀ। ਇਸ ਤਰ੍ਹਾਂ ਪਰਿਵਾਰ ਦਾ ਹੋਣਹਾਰ ਪੁੱਤਰ ਉਨ੍ਹਾਂ ਨੂੰ ਸਦਾ ਲਈ ਛੱਡ ਗਿਆ। ਇਸ ਲਈ ਦੋ ਸ਼ ਕਿਸ ਨੂੰ ਦਿੱਤਾ ਜਾਵੇ? ਹੁਣ ਸਵਾਲ ਉੱਠਦਾ ਹੈ ਕੀ ਇੱਥੇ ਹਰ ਇਨਸਾਨ ਨੂੰ ਉਸ ਦੀ ਯੋਗਤਾ ਦੇ ਮੁਤਾਬਕ ਮੌਕੇ ਮਿਲਦੇ ਹਨ? ਇਸ ਲਈ ਜ਼ਿੰਮੇਵਾਰ ਕੌਣ ਹੈ?

Leave a Reply

Your email address will not be published.