8 ਲੱਖ ਕਰਜ਼ੇ ਤੋਂ ਦੁਖੀ ਹੋਇਆ ਕਿਸਾਨ, ਸਿੱਧਾ ਜਾ ਕੇ ਨਹਿਰ ਚ ਮਾਰ ਦਿੱਤੀ ਛਾਲ

ਕਿਸਾਨਾਂ ਦੁਆਰਾ ਖ਼ੁਦ ਹੀ ਜਾਨ ਦੇਣ ਦੇ ਮਾਮਲੇ ਮੀਡੀਆ ਵਿੱਚ ਆਉਂਦੇ ਹੀ ਰਹਿੰਦੇ ਹਨ। ਜ਼ਿਆਦਾਤਰ ਇਹ ਮਾਮਲੇ ਕਰਜ਼ੇ ਨਾਲ ਜੁੜੇ ਹੋਏ ਹੁੰਦੇ ਹਨ। ਕਿਹਾ ਜਾਂਦਾ ਹੈ ਕਿ ਕਿਸਾਨ ਦੇ ਸਿਰ ਬੈਂਕ ਦਾ ਕਰਜ਼ਾ ਸੀ। ਜੋ ਉਹ ਮੋੜਨ ਤੋਂ ਅ ਸ ਮ ਰੱ ਥ ਸੀ। ਇਸ ਦੇ ਚੱਲਦੇ ਉਸ ਨੇ ਜਾਨ ਦੇ ਦਿੱਤੀ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਕਾਂਗਰਸ ਪਾਰਟੀ ਨੇ ਕਿਸਾਨਾਂ ਦੇ ਸਾਰੇ ਕਰਜ਼ੇ ਮੁ ਆ ਫ਼ ਕਰਨ ਦੇ ਨਾਮ ਤੇ ਵੋਟਾਂ ਮੰਗੀਆਂ ਸਨ। ਮੁੱਖ ਮੰਤਰੀ ਬਣਨ ਦੇ ਦਾਅਵੇਦਾਰ ਕੈਪਟਨ ਅਮਰਿੰਦਰ ਸਿੰਘ

ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਬੈਂਕਾਂ ਦੇ ਨਾਲ ਨਾਲ ਉਹ ਕਿਸਾਨਾਂ ਦਾ ਆੜ੍ਹਤੀਆਂ ਤੋਂ ਲਿਆ ਹੋਵੇ ਕਰਜ਼ਾ ਵੀ ਮੁ ਆ ਫ਼ ਕਰ ਦਿਆਂਗੇ। ਇਸ ਤੋਂ ਬਾਅਦ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਦੀ ਸਰਕਾਰ ਬਣ ਗਈ ਸੀ ਪਰ ਮੁਕੰਮਲ ਰੂਪ ਵਿੱਚ ਕਰਜ਼ਾ ਮੁ ਆ ਫ਼ੀ ਵਾਲਾ ਮਾਮਲਾ ਸਿਰੇ ਨਹੀਂ ਚੜ੍ਹਿਆ। ਹੁਣ ਵੀ ਕਿਸਾਨਾਂ ਦੁਆਰਾ ਜਾਨ ਗਵਾਉਣ ਦੀਆਂ ਖ਼ਬਰਾਂ ਮੀਡੀਆ ਵਿੱਚ ਆ ਹੀ ਜਾਂਦੀਆਂ ਹਨ। ਸਮਾਣਾ ਨੇੜਲੇ ਪਿੰਡ

ਸ਼ੈਦੀਪੁਰ ਦੇ ਇਕ ਕਿਸਾਨ ਨੇ ਭਾਖੜਾ ਨਹਿਰ ਵਿੱਚ ਛਾਲ ਲਗਾ ਕੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕ ਦੀ ਪਛਾਣ ਪੰਜਾਬ ਸਿੰਘ ਵਜੋਂ ਹੋਈ ਹੈ। ਜਿਸ ਦੀ ਉਮਰ ਲਗਭਗ 55 ਸਾਲ ਸੀ। ਉਸ ਨੇ ਸਵੇਰੇ 3 ਵਜੇ ਇਹ ਕਦਮ ਚੁੱਕ ਲਿਆ। ਪੰਜਾਬ ਸਿੰਘ ਦੇ ਸਿਰ 8 ਲੱਖ ਰੁਪਏ ਕਰਜ਼ਾ ਦੱਸਿਆ ਜਾਂਦਾ ਹੈ। ਜਿਸ ਕਾਰਨ ਉਹ ਮਨ ਤੇ ਬੋਝ ਮਹਿਸੂਸ ਕਰਦਾ ਸੀ ਅਤੇ ਕੁਝ ਦੇਰ ਤੋਂ ਚੁੱਪ ਚੁੱਪ ਰਹਿੰਦਾ ਸੀ। ਕਰਜ਼ਾ ਉਤਾਰਨ ਦਾ ਕੋਈ ਹੱਲ ਨਾ ਹੁੰਦਾ ਦੇਖ ਉਸ ਨੇ ਨਹਿਰ ਵਿੱਚ ਛਾਲ ਲਗਾ ਦਿੱਤੀ।

ਪੰਜਾਬ ਸਿੰਘ ਦੀ ਮ੍ਰਿਤਕ ਦੇਹ ਖਨੌਰੀ ਨੇੜੇ ਤੋਂ ਭਾਖੜਾ ਨਹਿਰ ਵਿਚੋਂ ਮਿਲੀ ਹੈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋ ਸ ਟ ਮਾ ਰ ਟ ਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੋ ਸ ਟ ਮਾ ਰ ਟ ਮ ਹੋਣ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਪੁਲਿਸ ਨੇ ਇਸ ਮਾਮਲੇ ਵਿਚ 174 ਦੀ ਕਾਰਵਾਈ ਕੀਤੀ ਹੈ। ਪਿੰਡ ਵਾਸੀਆਂ ਵੱਲੋਂ ਮ੍ਰਿਤਕ ਦੇ ਪਰਿਵਾਰ ਨਾਲ ਹ ਮ ਦ ਰ ਦੀ ਜਤਾਈ ਜਾ ਰਹੀ ਹੈ।

Leave a Reply

Your email address will not be published.