ਕਨੇਡਾ ਪੁਲਿਸ ਦੀ ਵੱਡੀ ਕਰਵਾਈ ਅਰਜੁਨ ਪੁਰਵੇਲ ਕਰ ਲਿਆ ਕਾਬੂ

ਕਈ ਵਿਅਕਤੀ ਪਹਿਲਾਂ ਤਾਂ ਕਈ ਗਲਤ ਹਰਕਤਾਂ ਕਰਦੇ ਹਨ ਅਤੇ ਫਿਰ ਪੁਲਿਸ ਤੋਂ ਬਚਣ ਲਈ ਭੱਜਦੇ ਫਿਰਦੇ ਹਨ। ਪੁਲਿਸ ਤੋਂ ਬਚਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਹਨ। ਕਈ ਵਾਰ ਤਾਂ ਇਹ ਲੋਕ ਆਪਣਾ ਭੇਸ ਹੀ ਬਦਲ ਲੈਂਦੇ ਹਨ ਤਾਂ ਕਿ ਉਨ੍ਹਾਂ ਦੀ ਪਛਾਣ ਨਾ ਹੋ ਸਕੇ ਅਤੇ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਸਕੇ ਪਰ ਪੁਲਿਸ ਤੋਂ ਬਚਣਾ ਏਨਾ ਸੌਖਾ ਨਹੀਂ। ਕੈਨੇਡਾ ਪੁਲਿਸ ਨੇ ਇਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸ ਦੀ ਪੁਲਿਸ ਕਾਫ਼ੀ ਸਮੇਂ ਤੋਂ ਭਾਲ ਕਰ ਰਹੀ ਸੀ।

ਇਸ ਵਿਅਕਤੀ ਦੀ ਪਛਾਣ ਅਰਜੁਨ ਪੁਰੇਵਾਲ ਵਜੋਂ ਹੋਈ ਹੈ। ਉਹ ਭਗੌੜਾ ਹੋ ਚੁੱਕਾ ਸੀ। ਉਸ ਤੇ ਦੋਸ਼ ਸੀ ਕਿ ਉਸ ਨੇ ਰਿਚਮੰਡ ਏਰੀਏ ਵਿਚ ਕਿਸੇ ਵਿਅਕਤੀ ਨੂੰ ਲਾਪਤਾ ਕੀਤਾ ਸੀ। ਇਹ ਘਟਨਾ 2021 ਦੀ ਹੈ। ਅਰਜਨ ਪੁਰੇਵਾਲ ਤੇ ਦੋਸ਼ ਆਇਦ ਹੋ ਚੁੱਕੇ ਸਨ ਅਤੇ ਅਦਾਲਤ ਦਾ ਫੈਸਲਾ ਆਉਣਾ ਬਾਕੀ ਸੀ ਪਰ ਇਸ ਤੋਂ ਪਹਿਲਾਂ ਹੀ ਅਰਜੁਨ ਪੁਰੇਵਾਲ ਭੇਸ ਬਦਲ ਕੇ ਲਾਪਤਾ ਹੋ ਗਿਆ। ਪੁਲਿਸ ਉਸ ਨੂੰ ਹਰ ਪਾਸੇ ਲੱਭ ਰਹੀ ਸੀ ਪਰ ਉਹ ਮਿਲ ਨਹੀਂ ਸੀ ਰਿਹਾ।

ਇਸ ਸੰਬੰਧ ਵਿਚ ਪੂਰੇ ਕੈਨੇਡਾ ਵਿੱਚ ਰੈੱਡ ਅਲਰਟ ਜਾਰੀ ਕੀਤੇ ਜਾਣ ਕਾਰਨ ਪੁਲਿਸ ਚੌਕਸ ਹੋ ਚੁੱਕੀ ਸੀ। ਅਖ਼ੀਰ ਅਰਜਨ ਪੁਰੇਵਾਲ ਸਰੀ ਤੋਂ ਲੱਭ ਗਿਆ। ਉਹ ਕਿਸੇ ਘਰ ਵਿੱਚ ਛੁਪਿਆ ਹੋਇਆ ਸੀ। ਹੁਣ ਉਸ ਤੇ ਇੱਕ ਦੀ ਬਜਾਏ 2 ਮਾਮਲੇ ਦਰਜ ਹੋਣਗੇ। ਪਹਿਲਾ ਮਾਮਲਾ ਤਾਂ ਅਜੇ ਜਿਉਂ ਦਾ ਤਿਉਂ ਖੜ੍ਹਾ ਸੀ। ਦੂਸਰਾ ਮਾਮਲਾ ਉਸ ਨੇ ਭੱਜ ਕੇ ਸਹੇੜ ਲਿਆ। ਉਸ ਨੇ ਤਾਂ ਸੋਚਿਆ ਸੀ ਕਿ ਉਹ ਭੱਜ ਕੇ ਬਚ ਜਾਵੇਗਾ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਇਸ ਨਾਲ ਇਕ ਹੋਰ ਮਾਮਲਾ ਖੜ੍ਹਾ ਹੋ ਜਾਵੇਗਾ।

Leave a Reply

Your email address will not be published. Required fields are marked *