ਮੀਂਹ ਨੇ ਕੀਤਾ ਚਾਰੇ ਪਾਸੇ ਪਾਣੀ ਹੀ ਪਾਣੀ, ਸਕੂਲ ਵੀ ਕਰਨੇ ਪੈ ਗਏ ਬੰਦ

ਸਮਝਿਆ ਜਾ ਰਿਹਾ ਸੀ ਕਿ ਇਸ ਵਾਰ ਸਤੰਬਰ ਮਹੀਨੇ ਕੋਈ ਖ਼ਾਸ ਬਾਰਸ਼ ਨਹੀਂ ਹੋਈ। ਇਹ ਸਮਾਂ ਮਾਨਸੂਨ ਦੇ ਖਾਤਮੇ ਦਾ ਸਮਾਂ ਮੰਨਿਆ ਜਾਂਦਾ ਹੈ। ਇਸ ਸਮੇਂ ਉੱਤਰੀ ਭਾਰਤ ਵਿੱਚ ਮੀਂਹ ਪੈ ਰਿਹਾ ਹੈ। ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਹੈ। ਗਰਮੀ ਤੋਂ ਰਾਹਤ ਮਿਲੀ ਹੈ ਅਤੇ ਬਿਜਲੀ ਦੀ ਮੰਗ ਵਿੱਚ ਵੀ ਕਮੀ ਆਈ ਹੈ। ਰਾਜਧਾਨੀ ਦਿੱਲੀ ਵਿਚ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਜਿਸ ਦਾ ਕਾਫੀ ਪ੍ਰਭਾਵ ਐੱਨ.ਸੀ.ਆਰ ਵਿੱਚ ਦੇਖਣ ਨੂੰ ਮਿਲ ਰਿਹਾ। ਬਹੁਤ ਥਾਵਾਂ ਤੇ ਪਾਣੀ ਖੜ੍ਹ ਗਿਆ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ 26 ਸਤੰਬਰ ਤਕ ਮੀਂਹ ਪੈ ਸਕਦਾ ਹੈ। ਜਿਸ ਕਰਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਤਾਂ ਨੂੰ ਦੇਖਦੇ ਹੋਏ ਫਰੀਦਾਬਾਦ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਨੋਇਡਾ ਆਦਿ ਵਿੱਚ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਮੌਸਮ ਮਾਹਿਰਾਂ ਦਾ ਖ਼ਿਆਲ ਹੈ ਕਿ 28-29 ਤਰੀਕ ਤਕ ਮਾਨਸੂਨ ਚਲੀ ਜਾਵੇਗੀ। ਸਾਰੇ ਪੰਜਾਬ ਵਿੱਚ ਮੀਂਹ ਪੈ ਰਿਹਾ ਹੈ। ਪਟਿਆਲਾ, ਮੋਹਾਲੀ ਸੰਗਰੂਰ, ਪਾਤੜਾਂ, ਫਤਿਹਗਡ਼੍ਹ ਸਾਹਿਬ,

ਜਲੰਧਰ, ਰੋਪੜ ਅਤੇ ਨਵਾਂ ਸ਼ਹਿਰ ਵਿੱਚ ਬਾਰਸ਼ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ਇਕ ਪਾਸੇ ਤਾਂ ਝੋਨੇ ਦੀ ਫਸਲ ਪੱਕ ਚੁੱਕੀ ਹੈ ਦੂਜੇ ਪਾਸੇ ਆਲੂ ਲਗਾਏ ਜਾ ਰਹੇ ਹਨ। ਜੇਕਰ ਮੀਂਹ ਇਸੇ ਤਰ੍ਹਾਂ ਹੀ ਲਗਾਤਾਰ ਜਾਰੀ ਰਹਿੰਦਾ ਹੈ ਤਾਂ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਵੀ ਮੀਂਹ ਨੇ ਆਪਣੇ ਰੰਗ ਦਿਖਾਏ ਹਨ। ਕਈ ਪਾਸੇ ਤਾਂ ਬਰਫ਼ਬਾਰੀ ਵੀ ਹੋਈ ਹੈ। ਮਨਾਲੀ ਦੇ ਰੋਹਤਾਂਗ ਅਤੇ ਲਾਹੌਲ ਦੇ ਬਰਾਲਾਚਾ ਦੇ ਇਲਾਵਾ ਉੱਚੀਆਂ ਪਹਾੜੀਆਂ ਤੇ ਬਰਫ਼ਬਾਰੀ

ਦੇਖਣ ਨੂੰ ਮਿਲੀ ਹੈ। ਜਿਸ ਨਾਲ ਲੇਹ ਮਨਾਲੀ ਹਾਈਵੇਅ ਬੰਦ ਹੋ ਗਿਆ ਹੈ। ਸ਼ਿਮਲਾ ਵਿੱਚ ਵੀ ਚੰਗਾ ਮੀਂਹ ਦੇਖਣ ਨੂੰ ਮਿਲਿਆ ਹੈ। ਖ਼ਿਆਲ ਕੀਤਾ ਜਾਂਦਾ ਹੈ ਕਿ 27 ਤਾਰੀਖ ਤੱਕ ਮੀਂਹ ਦਾ ਮੌਸਮ ਬਣਿਆ ਰਹੇਗਾ। ਇਸ ਮੀਂਹ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੌਸਮ ਜਲਦੀ ਤਬਦੀਲ ਹੋ ਜਾਵੇਗਾ ਅਤੇ ਤਾਪਮਾਨ ਹੋਰ ਘਟੇਗਾ।

Leave a Reply

Your email address will not be published. Required fields are marked *