ਮੁੱਖ ਮੰਤਰੀ ਮਾਨ ਨੇ ਲਗਾਏ ਮੁਹੰਮਦ ਸਦੀਕ ਦੇ ਪੈਰੀ ਹੱਥ, ਸ਼ੋਸ਼ਲ ਮੀਡੀਆ ਤੇ ਹੋ ਰਹੀ ਰੱਜਕੇ ਤਾਰੀਫ

ਕੋਈ ਵਿਅਕਤੀ ਦੁਨਿਆਵੀ ਜਾਂ ਰਾਜਨੀਤਿਕ ਅਹੁਦੇ ਮੁਤਾਬਕ ਭਾਵੇਂ ਕਿੰਨਾ ਵੀ ਉੱਚਾ ਉੱਠ ਜਾਵੇ ਪਰ ਉਸ ਨੂੰ ਆਪਣੇ ਸਮਾਜਿਕ ਰਿਸ਼ਤੇ ਨਹੀਂ ਭੁੱਲਦੇ। ਇਹ ਹੀ ਇੱਕ ਸੱਚੇ ਇਨਸਾਨ ਦੀ ਪਛਾਣ ਹੈ। ਅਸੀਂ ਜਾਣਦੇ ਹਾਂ ਕਿ ਦੁਨਿਆਵੀ ਜਾਂ ਰਾਜਨੀਤਕ ਅਹੁਦੇ ਤਾਂ ਸਮੇਂ ਨਾਲ ਬਦਲਦੇ ਰਹਿੰਦੇ ਹਨ ਪਰ ਸਮਾਜ ਵਿੱਚ ਤਾਂ ਇਨਸਾਨ ਨੇ ਉਮਰ ਭਰ ਵਿਚਰਨਾ ਹੈ। ਇਸ ਲਈ ਸਮਾਜ ਵਿੱਚ ਵਿਚਰਦੇ ਹੋਏ ਕਿਸੇ ਵੀ ਇਨਸਾਨ ਨੂੰ ਬਣਦਾ ਸਤਿਕਾਰ ਦੇਣਾ ਜ਼ਰੂਰੀ ਹੈ।

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕਾਂਗਰਸ ਦੇ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਸਟੇਜ ਤੇ ਹਾਜ਼ਰ ਹਨ। ਮੁੱਖ ਮੰਤਰੀ ਵੱਲੋਂ ਮੁਹੰਮਦ ਸਦੀਕ ਨੂੰ ਸਿਰੋਪਾ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁਹੰਮਦ ਸਦੀਕ ਦੇ ਗੋਡੇ ਹੱਥ ਲਾਏ ਜਾਂਦੇ ਹਨ। ਭਾਵੇਂ ਭਗਵੰਤ ਸਿੰਘ ਮਾਨ ਸੂਬੇ ਦੇ ਮੁੱਖ ਮੰਤਰੀ ਹਨ ਪਰ ਉਹ ਆਪਣੇ ਤੋਂ ਉਮਰ ਵਿੱਚ ਵੱਡੇ ਮੁਹੰਮਦ ਸਦੀਕ ਦਾ ਸਤਿਕਾਰ ਕਰਦੇ ਹਨ।

ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਕਲਾਕਾਰੀ ਦੇ ਖੇਤਰ ਵਿੱਚ ਉਨ੍ਹਾਂ ਦਾ ਇਕ ਦੂਜੇ ਨਾਲ ਮੇਲ ਜੋਲ ਰਿਹਾ ਹੈ। ਸਮੇਂ ਦੇ ਨਾਲ ਦੋਵੇਂ ਕਲਾਕਾਰ ਵੱਖ ਵੱਖ ਪਾਰਟੀਆਂ ਰਾਹੀਂ ਰਾਜਨੀਤੀ ਵਿੱਚ ਆ ਗਏ। ਅੱਜ ਵੀ ਉਨ੍ਹਾਂ ਦੇ ਇਕ ਦੂਜੇ ਨਾਲ ਵਧੀਆ ਸਬੰਧ ਹਨ। ਆਪਣਾ ਫਰਜ਼ ਸਮਝਦੇ ਹੋਏ ਮੁੱਖ ਮੰਤਰੀ ਨੇ ਮੁਹੰਮਦ ਸਦੀਕ ਨੂੰ ਸਤਿਕਾਰ ਦਿੰਦੇ ਹੋਏ ਉਨ੍ਹਾਂ ਦੇ ਗੋਡੀਂ ਹੱਥ ਲਾਇਆ। ਇਸ ਨੂੰ ਮੁੱਖ ਮੰਤਰੀ ਦਾ ਵਡੱਪਣ ਕਿਹਾ ਜਾ ਸਕਦਾ ਹੈ। ਜਿਨ੍ਹਾਂ ਨੇ ਮੁਹੰਮਦ ਸਦੀਕ ਨੂੰ ਸਤਿਕਾਰ ਦਿੱਤਾ ਹੈ।

Leave a Reply

Your email address will not be published. Required fields are marked *