ਆਪ ਵਾਲਿਆਂ ਦਾ ਪੈ ਗਿਆ ਪੁਲਿਸ ਨਾਲ ਪੇਚਾ, ਕਹਿੰਦੇ ਸਾਡੀ ਸਰਕਾਰ ਚ ਸਾਡੇ ਨਾਲ ਧੱਕਾ

ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੁਆਰਾ ਧ ਰ ਨਾ ਲਗਾਇਆ ਗਿਆ ਹੈ। ਜਿਸ ਵਿਚ ਉਹ ਦੋਸ਼ ਲਗਾ ਰਹੇ ਹਨ ਕਿ ਵਾਰਡ ਇੰਚਾਰਜ ਹਰਪ੍ਰੀਤ ਸਿੰਘ ਤੇ ਝੂ ਠਾ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਸੂਬੇ ਵਿਚ ਇਸੇ ਪਾਰਟੀ ਦੀ ਸਰਕਾਰ ਹੈ। ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਸਪੱਸ਼ਟ ਕੀਤਾ ਕਿ ਜਿੰਨੀ ਦੇਰ ਹਰਪ੍ਰੀਤ ਸਿੰਘ ਤੇ ਦਰਜ ਕੀਤਾ ਗਿਆ ਮਾਮਲਾ ਰੱਦ ਨਹੀਂ ਕੀਤਾ ਜਾਂਦਾ, ਉਨੀ ਦੇਰ ਉਹ ਧਰਨਾ ਜਾਰੀ ਰੱਖਣਗੇ। ਇੱਥੇ ਦੱਸਣਾ ਬਣਦਾ ਹੈ ਕਿ ਹਰਪ੍ਰੀਤ ਸਿੰਘ ਦੁਆਰਾ

ਜੰਗਲਾਤ ਵਿਭਾਗ ਦੇ ਦਰੱਖ਼ਤਾਂ ਦੀਆਂ ਲੱਕੜਾਂ ਕੱਟੇ ਜਾਣ ਕਾਰਨ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਧ ਰ ਨਾ ਕਾ ਰੀ ਆਂ ਦੀ ਦਲੀਲ ਹੈ ਕਿ ਜੰਗਲਾਤ ਵਿਭਾਗ ਦੁਆਰਾ ਕੋਈ ਦਰਖਾਸਤ ਨਾ ਦਿੱਤੇ ਜਾਣ ਦੇ ਬਾਵਜੂਦ ਵੀ ਜ਼ਿਲ੍ਹਾ ਪੁਲੀਸ ਮੁਖੀ ਨੇ ਵਾਰਡ ਇੰਚਾਰਜ ਹਰਦੀਪ ਸਿੰਘ ਤੇ ਮਾਮਲਾ ਦਰਜ ਕਰਵਾ ਦਿੱਤਾ। ਉਨ੍ਹਾਂ ਦੀ ਦਲੀਲ ਹੈ ਕਿ ਇਹ ਸੁੱਕੇ ਦਰੱਖਤ ਬਾਬਾ ਬੁੱਢਾ ਜੀ ਦੇ ਮੇਲੇ ਦੇ ਸੰਬੰਧ ਵਿੱਚ ਕੱਟੇ ਗਏ ਹਨ। ਇਹ ਰੁੱਖ ਕਿਸੇ ਨੇ ਆਪਣੇ ਨਿੱਜੀ ਲਾਭ ਲਈ ਨਹੀਂ ਕੱ ਟੇ। ਇਨ੍ਹਾਂ ਵਲੰਟੀਅਰਾਂ ਦੁਆਰਾ

ਜ਼ਿਲ੍ਹਾ ਪੁਲਿਸ ਮੁਖੀ ਤੇ ਅਮਲ ਪਦਾਰਥ ਦੀ ਵਿਕਰੀ ਕਰਨ ਵਾਲਿਆਂ ਤੇ ਕਾਰਵਾਈ ਨਾ ਕਰਨ ਦੇ ਦੋਸ਼ ਵੀ ਲਗਾਏ ਜਾ ਰਹੇ ਹਨ। ਇਨ੍ਹਾਂ ਸਾਰੇ ਹਾਲਾਤਾਂ ਦੇ ਮੱਦੇਨਜ਼ਰ ਡੀ.ਐੱਸ.ਪੀ ਮੌਕੇ ਤੇ ਪਹੁੰਚੇ। ਡੀ.ਐੱਸ.ਪੀ ਨੇ ਇਨ੍ਹਾਂ ਲੋਕਾਂ ਤੋਂ ਦਰਖਾਸਤ ਦੀ ਮੰਗ ਕੀਤੀ ਹੈ ਤਾਂ ਕਿ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ। ਇਹ ਪਹਿਲਾ ਮਾਮਲਾ ਦੇਖਣ ਨੂੰ ਮਿਲਿਆ ਹੈ, ਜਦੋਂ ਹੁਕਮਰਾਨ ਧਿਰ ਦੇ ਵਲੰਟੀਅਰ ਹੀ ਇਨਸਾਫ਼ ਲੈਣ ਲਈ ਧਰਨਾ ਲਗਾ ਰਹੇ ਹੋਣ।

Leave a Reply

Your email address will not be published. Required fields are marked *