ਐੱਸ ਐੱਚ ਓ ਨਿਕਲਿਆ ਪੂਰਾ ਘੈਂਟ, ਲੱਭ ਲਿਆਇਆ ਰੋਂਦੀ ਦਾਦੀ ਦਾ ਲਾਪਤਾ ਪੋਤਾ

ਬੱਚਿਆਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਕੁਝ ਸਮਾਂ ਪਹਿਲਾਂ ਹੀ ਲੁਧਿਆਣਾ ਵਿੱਚ ਬੱਚੇ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਬੱਚਾ ਬਰਾਮਦ ਕਰ ਲਿਆ ਸੀ। ਹੁਣ ਅਜਿਹਾ ਹੀ ਇਕ ਮਾਮਲਾ ਥਾਣਾ ਸਿਟੀ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਸਵੇਰੇ ਸਵੇਰੇ ਸੈਰ ਕਰਦੇ ਹੋਏ ਥਾਣਾ ਮੁਖੀ ਨੇ ਇਕ ਬੱਚੇ ਦੀ ਜਾਨ ਬਚਾਈ। ਇਸ ਬੱਚੇ ਨੂੰ 2 ਨੌਜਵਾਨ ਵਰਗਲਾ ਕੇ ਰੇਲ ਗੱਡੀ ਵਿੱਚ ਆਪਣੇ ਨਾਲ ਲੈ ਆਏ ਸਨ।

ਬੱਚੇ ਨੂੰ ਪਰਿਵਾਰ ਦੇ ਮੈਂਬਰ ਲੱਭ ਰਹੇ ਸਨ। ਬੱਚੇ ਜਤਿਨ ਬੇਦੀ ਨੇ ਦੱਸਿਆ ਹੈ ਕਿ 2 ਮੁੰਡੇ ਉਸ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਆਏ। ਉਹ ਕਹਿ ਰਹੇ ਸੀ ਕਿ ਉਸ ਨੂੰ ਪੈਸੇ ਦਿੱਤੇ ਜਾਣਗੇ ਅਤੇ ਕੰਮ ਕਰਵਾਇਆ ਜਾਏਗਾ। ਉਹ ਉਸ ਨੂੰ ਰੇਲ ਗੱਡੀ ਵਿੱਚ ਚੜ੍ਹਾ ਕੇ ਲੈ ਆਏ। ਜਤਿਨ ਨੇ ਪੁਲਿਸ ਵਾਲਿਆਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਉਸ ਨੂੰ ਉਸ ਦੇ ਪਿਤਾ ਅਤੇ ਦਾਦੀ ਨਾਲ ਮਿਲਾ ਦਿੱਤਾ ਹੈ। ਨਹੀਂ ਤਾਂ ਪਤਾ ਨਹੀਂ ਉਸ ਨੂੰ ਕਿੱਥੇ ਲੈ ਜਾਣਾ ਸੀ। ਬੱਚੇ ਦੀ ਮਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਵੇਰੇ 9 ਵਜੇ ਇਸ ਬੱਚੇ ਦੀ ਦਾਦੀ ਅਤੇ ਪਿਤਾ ਕੰਮ ਤੇ ਚਲੇ ਗਏ।

ਜਦੋਂ ਵਾਪਸ ਆਏ ਤਾਂ ਬੱਚਾ ਨਹੀਂ ਮਿਲਿਆ। ਜਿਸ ਕਰਕੇ ਉਸ ਨੂੰ ਲੱਭਦੇ ਰਹੇ। ਰਾਤ 12 ਵਜੇ ਪੁਲਿਸ ਨੂੰ ਦਰਖਾਸਤ ਦਿੱਤੀ ਗਈ। ਇਸ ਔਰਤ ਦਾ ਕਹਿਣਾ ਹੈ ਕਿ ਸਵੇਰੇ 8 ਵਜੇ ਉਨ੍ਹਾਂ ਨੂੰ ਫੋਨ ਆ ਗਿਆ ਕਿ ਉਨ੍ਹਾਂ ਦਾ ਬੱਚਾ ਮਿਲ ਗਿਆ ਹੈ। ਉਨ੍ਹਾਂ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ। ਜਿਨ੍ਹਾਂ ਨੇ ਉਨ੍ਹਾਂ ਦਾ ਬੱਚਾ ਉਨ੍ਹਾਂ ਨੂੰ ਮਿਲਾ ਦਿੱਤਾ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਥਾਣਾ ਸਿਟੀ ਗੁਰਦਾਸਪੁਰ ਦੇ ਐੱਸ ਐੱਚ ਓ ਆਪਣੀ ਪੁਲਿਸ ਪਾਰਟੀ ਸਮੇਤ ਪੈਟਰੋਲਿੰਗ ਕਰ ਰਹੇ ਸੀ।

ਇਨ੍ਹਾਂ ਨੂੰ ਰੇਲਵੇ ਸਟੇਸ਼ਨ ਤੇ ਇੱਕ ਲੜਕਾ ਮਿਲਿਆ। ਜੋ ਆਪਣਾ ਨਾਮ ਜਤਿਨ ਉਰਫ ਪ੍ਰਿੰਸ ਦੱਸ ਰਿਹਾ ਸੀ। ਇਸ ਲੜਕੇ ਦੀ ਉਮਰ 11 ਸਾਲ ਹੈ ਅਤੇ ਇਸ ਦੇ ਪਿਤਾ ਦਾ ਨਾਮ ਸ਼ਿਵ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁੱਛਣ ਤੇ ਇਸ ਲੜਕੇ ਨੇ ਦੱਸਿਆ ਕਿ ਉਸ ਨੂੰ 2 ਲੜਕੇ ਆਪਣੇ ਨਾਲ ਲੈ ਆਏ ਹਨ। ਜਿਨ੍ਹਾਂ ਵਿਚੋਂ ਇਕ ਦਾ ਨਾਮ ਪ੍ਰਿੰਸ ਹੈ ਅਤੇ ਦੂਸਰੇ ਦਾ ਨਾਮ ਉਹ ਨਹੀਂ ਜਾਣਦਾ। ਉਹ ਇਨ੍ਹਾਂ ਲੜਕਿਆਂ ਦੇ ਨਾਲ ਟਰੇਨ ਤੇ ਬੈਠ ਕੇ ਇੱਥੇ ਪਹੁੰਚਿਆ ਹੈ। ਸੈਰ ਕਰਦੇ ਥਾਣਾ ਮੁਖੀ ਨੇ ਬੱਚੇ ਨੂੰ ਬਚਾ ਲਿਆ।

ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਬੱਚੇ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ ਹੈ। ਉਸ ਨੂੰ ਮਹਿਜ 22 ਘੰਟਿਆਂ ਵਿਚ ਲੱਭ ਲਿਆ ਗਿਆ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਬੱਚਾ ਥਾਣਾ ਜਮਾਲਪੁਰ ਤੋਂ ਲਾਪਤਾ ਹੋਇਆ ਸੀ। ਉਨ੍ਹਾਂ ਵੱਲੋਂ ਉਥੋਂ ਦੀ ਪੁਲਿਸ ਨਾਲ ਸੰਪਰਕ ਕਰਕੇ ਮਾਮਲੇ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਹਾਲਾਤਾਂ ਮੁਤਾਬਕ ਮਾਮਲਾ ਦਰਜ ਕੀਤਾ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *