ਪੁਲਿਸ ਨੇ ਕਾਬੂ ਕੀਤੀਆਂ 6 ਔਰਤਾਂ, ਇਕੱਠੀਆਂ ਹੋ ਕੇ ਕਰਦੀਆਂ ਸੀ ਵੱਡੇ ਵੱਡੇ ਕਾਂਡ

ਹੁਸ਼ਿਆਰਪੁਰ ਪੁਲਿਸ ਨੇ ਔਰਤਾਂ ਦੇ ਅਜਿਹੇ ਇੱਕ ਗਰੁੱਪ ਦਾ ਪਤਾ ਲਗਾਇਆ ਹੈ ਜੋ ਭੀੜ ਭਾੜ ਵਾਲੀਆਂ ਥਾਵਾਂ ਤੇ ਜਾਂ ਬਾਜ਼ਾਰਾਂ ਆਦਿ ਵਿਚ ਘੁੰਮ ਕੇ ਜੇਬਾਂ ਵਿੱਚੋਂ ਪੈਸੇ ਕੱਢ ਲੈਂਦੀਆਂ ਸਨ। ਇਹ 6 ਔਰਤਾਂ ਸਾਰੀਆਂ ਹੀ ਮੱਧ ਪ੍ਰਦੇਸ਼ ਦੀਆਂ ਰਹਿਣ ਵਾਲੀਆਂ ਹਨ। ਪੁਲਿਸ ਨੇ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ 21 ਸਤੰਬਰ ਨੂੰ ਦਸੂਹਾ ਦੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ

ਵਿਚ ਅਮੋਲਕ ਸਿੰਘ ਨਾਮ ਦਾ 55 ਸਾਲਾ ਵਿਅਕਤੀ 60 ਹਜ਼ਾਰ ਰੁਪਏ ਕਢਵਾਉਣ ਲਈ ਆਇਆ ਸੀ। ਉਸ ਨੇ ਕੁਡ਼ਤਾ ਪਜਾਮਾ ਪਹਿਨਿਆ ਹੋਇਆ ਸੀ ਅਤੇ ਪੱਗ ਬੰਨ੍ਹੀ ਸੀ। ਉਹ ਪਿੰਡ ਸ਼ਰੀਂਹਪੁਰ ਦਾ ਰਹਿਣ ਵਾਲਾ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਅਮੋਲਕ ਸਿੰਘ ਨੇ 60 ਹਜ਼ਾਰ ਰੁਪਏ ਕਢਵਾ ਕੇ ਇਸ ਵਿੱਚੋਂ 50 ਹਜ਼ਾਰ ਰੁਪਏ ਕੁੜਤੇ ਦੇ ਖੀਸੇ ਵਿੱਚ ਪਾ ਲਏ ਅਤੇ ਬਾਕੀ 10 ਹਜ਼ਾਰ ਰੁਪਏ ਕੁੜਤੇ ਦੀ ਅੰਦਰਲੀ ਜੇਬ ਵਿੱਚ ਪਾ ਲਏ। ਜਦੋਂ ਅਮੋਲਕ ਸਿੰਘ ਬੈਂਕ ਵਿੱਚੋਂ ਬਾਹਰ ਨਿਕਲਿਆ

ਤਾਂ ਉਸ ਦੇ ਖੀਸੇ ਵਿੱਚ 50 ਹਜ਼ਾਰ ਨਹੀਂ ਸਨ। ਜਿਸ ਕਰਕੇ ਉਹ ਥਾਣੇ ਪਹੁੰਚ ਗਿਆ। ਇੰਸਪੈਕਟਰ ਨੇ ਆ ਕੇ ਸੀ.ਸੀ.ਟੀ.ਵੀ ਫੁਟੇਜ ਚੈੱਕ ਕੀਤੀ ਤਾਂ ਬੈਂਕ ਅੰਦਰ 4 ਔਰਤਾਂ ਨਜ਼ਰ ਆਈਆਂ। ਇਨ੍ਹਾਂ ਵਿੱਚੋਂ 2 ਅਮੋਲਕ ਸਿੰਘ ਵਿਚ ਵੱਜਦੀਆਂ ਹਨ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਇਨ੍ਹਾਂ ਔਰਤਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਇਸ ਤਰ੍ਹਾਂ ਪੁਲਿਸ ਇਕ ਆਟੋ ਚਾਲਕ ਤੱਕ ਪਹੁੰਚ ਗਈ। ਜਿਸ ਦੇ ਆਟੋ ਵਿਚ 6 ਔਰਤਾਂ ਬੈਠੀਆਂ ਦਿਖਾਈ ਦਿੰਦੀਆਂ ਹਨ।

ਪੁਲਿਸ ਨੇ ਆਟੋ ਚਾਲਕ ਨੂੰ ਕਾਬੂ ਕਰਕੇ ਉਸ ਦਾ ਆਟੋ ਵੀ ਕਬਜ਼ੇ ਵਿੱਚ ਲੈ ਲਿਆ। ਜਿਸ ਤੋਂ ਬਾਅਦ ਇਹ 6 ਔਰਤਾਂ ਵੀ ਫੜੀਆਂ ਗਈਆਂ। ਜੋ ਕਿ ਮੂਲ ਰੂਪ ਵਿਚ ਮੱਧ ਪ੍ਰਦੇਸ਼ ਦੀਆਂ ਰਹਿਣ ਵਾਲੀਆਂ ਹਨ। ਇਹ ਕਿਰਾਏ ਤੇ ਜਲੰਧਰ ਵਿਚ 10 ਦਿਨ ਕਿਤੇ ਅਤੇ 10 ਦਿਨ ਕਿਤੇ ਰਹਿੰਦੀਆਂ ਸਨ। ਇਹ ਆਟੋ ਵਿੱਚ ਸਵਾਰ ਹੋ ਕੇ ਜਲੰਧਰ ਤੋਂ 50 ਕਿਲੋਮੀਟਰ ਤੱਕ ਕਾਰਵਾਈਆਂ ਕਰਨ ਲਈ ਜਾਂਦੀਆਂ ਸਨ। ਇਹ ਨਵਾਂਸ਼ਹਿਰ, ਜਲੰਧਰ, ਨਕੋਦਰ, ਦਸੂਹਾ ਮੁਕੇਰੀਆਂ ਅਤੇ

ਅੰਮ੍ਰਿਤਸਰ ਆਦਿ ਤਕ ਜਾਂਦੀਆਂ ਸਨ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਨ੍ਹਾਂ ਔਰਤਾਂ ਨੇ ਕਾਫੀ ਕਾਰਵਾਈਆਂ ਕੀਤੀਆਂ ਹਨ। ਜਿਸ ਕਰਕੇ ਉਨ੍ਹਾਂ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਦੀ ਪੁਲਿਸ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਵੀ ਕਿਤੇ ਅਜਿਹੀ ਘਟਨਾ ਵਾਪਰੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ। ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹ ਜਲੰਧਰ ਤੋਂ ਹੀ ਪੁਲਿਸ ਦੇ ਕਾਬੂ ਆਈਆਂ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *