ਭੁੱਖੇ ਭੇੜੀਏ ਵਾਂਗੂ ਟਰੈਕਟਰ ਤੇ ਆਉਂਦੇ ਮੁੰਡਿਆਂ ਪਿੱਛੇ ਪੈ ਗਏ ਮੋਟਰਸਾਈਕਲਾਂ ਵਾਲੇ

ਤਰਨਤਾਰਨ ਨਾਲ ਸੰਬੰਧਤ ਝੋਨਾ ਵੇਚ ਕੇ ਆ ਰਹੇ ਵਿਅਕਤੀਆਂ ਨਾਲ ਰਾਤ ਸਮੇਂ ਖਿੱਚ ਧੂਹ ਹੋਣ ਦੀ ਖਬਰ ਸਾਹਮਣੇ ਆਈ ਹੈ। ਇਨ੍ਹਾਂ ਦਾ ਟਰੈਕਟਰ ਵੀ ਭੰਨ ਦਿੱਤਾ ਗਿਆ। ਟਰੈਕਟਰ ਸਵਾਰਾਂ ਤੇ ਤਿੱਖੀਆਂ ਚੀਜ਼ਾਂ ਨਾਲ ਵਾਰ ਕੀਤੇ ਗਏ। ਜੋ ਹਸਪਤਾਲ ਵਿੱਚ ਭਰਤੀ ਹਨ। ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਪਰ ਅਜੇ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਟ੍ਰੈਕਟਰ ਸਵਾਰ ਇਕ ਵਿਅਕਤੀ ਦੇ ਦੱਸਣ ਮੁਤਾਬਕ ਉਹ ਰਾਤ 11 ਵਜੇ ਤਰਨਤਾਰਨ ਤੋਂ ਝੋਨਾ ਵੇਚ ਕੇ ਆ ਰਹੇ ਸੀ।

ਮੋੜ ਤੇ ਉਨ੍ਹਾਂ ਨੂੰ ਮੋਟਰਸਾਈਕਲ ਵਾਲੇ 3 ਬੰਦਿਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ। ਮੋਟਰਸਾਈਕਲ ਵਾਲੇ ਉਨ੍ਹਾਂ ਦਾ ਪਿੱਛਾ ਕਰਨ ਲੱਗੇ ਅਤੇ ਰਸਤੇ ਵਿਚ ਇਕ ਹੋਰ ਮੋਟਰਸਾਈਕਲ ਆ ਗਿਆ। ਇਸ ਤਰ੍ਹਾਂ 2 ਮੋਟਰਸਾਈਕਲਾਂ ਤੇ 5- 6 ਵਿਅਕਤੀ ਹੋ ਗਏ। ਇਨ੍ਹਾਂ ਨੇ ਕੁਝ ਅੱਗੇ ਪਹੁੰਚ ਕੇ ਉਨ੍ਹਾਂ ਤੇ ਇੱਟਾਂ ਰੋੜੇ ਚਲਾਏ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਟਰੈਕਟਰ ਭਜਾ ਕੇ ਪਿੰਡ ਤੱਕ ਪਹੁੰਚਾ ਦਿੱਤਾ। ਇੱਥੇ ਇਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਕਹੀਆਂ ਅਤੇ ਡਾਂਗਾਂ ਦੇ ਵਾਰ ਕਰਕੇ ਟਰੈਕਟਰ ਤੋੜ ਦਿੱਤਾ।

ਟਰੈਕਟਰ ਦੀ ਚਾਬੀ ਕੱਢ ਲਈ। ਝੋਨਾ ਵੇਚਿਆ ਹੋਣ ਕਾਰਨ ਉਸ ਕੋਲ 50 ਹਜ਼ਾਰ ਰੁਪਏ ਸਨ। ਉਨ੍ਹਾਂ ਦੀ ਰਕਮ ਤਾਂ ਬਚ ਗਈ ਪਰ ਉਨ੍ਹਾਂ ਦੀ ਖਿੱਚ ਧੂਹ ਬਹੁਤ ਕੀਤੀ ਗਈ। ਤਿੱਖੀਆਂ ਚੀਜ਼ਾਂ ਨਾਲ ਉਨ੍ਹਾਂ ਤੇ ਵਾਰ ਕੀਤੇ ਗਏ। ਇਸ ਵਿਅਕਤੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ 2 ਬੰਦਿਆਂ ਨੂੰ ਪਛਾਣ ਲਿਆ ਹੈ। ਟਰੈਕਟਰ ਸਵਾਰ ਦੂਜੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਰਾਤ ਸਮੇਂ ਝੋਨਾ ਵੇਚ ਕੇ ਤਰਨਤਾਰਨ ਤੋਂ ਆ ਰਹੇ ਸੀ। ਖਡੂਰ ਮੋੜ ਤੇ ਭੱਠੇ ਨੇੜੇ ਮੋਟਰਸਾਈਕਲ ਵਾਲੇ 3 ਵਿਅਕਤੀ ਖੜ੍ਹੇ ਸਨ।

ਇਨ੍ਹਾਂ ਨੇ ਟਰੈਕਟਰ ਰੋਕਣਾ ਚਾਹਿਆ ਪਰ ਉਨ੍ਹਾਂ ਨੇ ਟਰੈਕਟਰ ਨਹੀਂ ਰੋਕਿਆ ਅਤੇ ਭਜਾ ਲਿਆ। ਇਸ ਟਰੈਕਟਰ ਸਵਾਰ ਨੇ ਦੱਸਿਆ ਹੈ ਕਿ ਮੋਟਰਸਾਈਕਲ ਵਾਲਿਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਜਿਸ ਪਹੇ ਤੋਂ ਉਨ੍ਹਾਂ ਨੇ ਟਰੈਕਟਰ ਰਾਹੀਂ ਆਪਣੇ ਘਰ ਨੂੰ ਮੁੜਨਾ ਸੀ। ਉਸ ਪਹੇ ਤੇ ਵੀ ਬੰਦੇ ਖੜ੍ਹੇ ਸਨ। ਜਿਸ ਕਰਕੇ ਉਨ੍ਹਾਂ ਨੇ ਟਰੈਕਟਰ ਪਿੰਡ ਵਿਚ ਵਾੜ ਦਿੱਤਾ। ਉਨ੍ਹਾਂ ਦਾ ਖਿਆਲ ਸੀ ਕਿ ਉਹ ਪਿੰਡ ਦੇ ਉੱਤੋਂ ਦੀ ਘੁੰਮ ਕੇ ਆਪਣੇ ਘਰ ਆ ਜਾਣਗੇ ਪਰ ਇਨ੍ਹਾਂ ਮੋਟਰਸਾਈਕਲ ਸਵਾਰਾਂ ਨੇ ਅੱਗੇ ਲੰਘ ਕੇ ਉਨ੍ਹਾਂ ਦਾ ਟਰੈਕਟਰ ਰੋਕ ਲਿਆ।

ਇਨ੍ਹਾਂ ਨੇ ਡਾਂਗਾਂ, ਕਹੀਆਂ ਅਤੇ ਹੋਰ ਤਿੱਖੀਆਂ ਚੀਜ਼ਾਂ ਨਾਲ ਉਨ੍ਹਾਂ ਦਾ ਟਰੈਕਟਰ ਭੰਨਿਆ। ਟਰੈਕਟਰ ਦੀ ਚਾਬੀ ਕੱਢ ਲਈ, ਉਨ੍ਹਾਂ ਦਾ ਖਿਆਲ ਸੀ ਕਿ ਇਸ ਨਾਲ ਟਰੈਕਟਰ ਬੰਦ ਹੋ ਜਾਵੇਗਾ ਅਤੇ ਟਰੈਕਟਰ ਸਵਾਰ ਭੱਜ ਨਹੀਂ ਸਕਣਗੇ। ਟਰੈਕਟਰ ਦੀਆਂ ਲਾਈਟਾਂ ਬੰਦ ਹੋ ਗਈਆਂ ਪਰ ਟਰੈਕਟਰ ਬੰਦ ਨਹੀਂ ਹੋਇਆ। ਇਸ ਵਿਅਕਤੀ ਦੇ ਦੱਸਣ ਮੁਤਾਬਕ ਉਸ ਦੇ ਪੱਟ ਤੇ ਤਿੱਖੀ ਚੀਜ਼ ਦੇ ਵਾਰ ਕੀਤੇ ਗਏ। ਉਸ ਦੇ ਤਾਏ ਦੇ ਪੁੱਤਰ ਦੀ ਗਰਦਨ ਤੇ ਜਦੋਂ ਤਿੱਖੀ ਚੀਜ਼ ਦਾ ਵਾਰ ਕਰਨ ਲੱਗੇ ਤਾਂ ਉਸ ਨੇ ਬਾਂਹ ਅੱਗੇ ਕਰ ਦਿੱਤੀ।

ਉਸ ਦੀ ਬਾਂਹ ਦੀ ਹੱਡੀ ਟੁੱਟ ਗਈ। ਉਨ੍ਹਾਂ ਨੇ ਬੰਦੇ ਪਛਾਣ ਲਏ ਹਨ ਅਤੇ ਪੁਲਿਸ ਨੂੰ ਦਰਖਾਸਤ ਦੇ ਦਿੱਤੀ ਹੈ। ਉਹ ਨਹੀਂ ਜਾਣਦੇ ਕਿ ਪੁਲਿਸ ਨੇ ਕਿਸੇ ਨੂੰ ਫੜਿਆ ਹੈ ਜਾਂ ਨਹੀਂ, ਕਿਉਂਕਿ ਉਹ ਤਾਂ ਹਸਪਤਾਲ ਵਿਚ ਭਰਤੀ ਹਨ। ਇਸ ਵਿਅਕਤੀ ਦੀ ਮੰਗ ਹੈ ਕਿ ਇਨ੍ਹਾਂ ਮੋਟਰਸਾਈਕਲ ਸਵਾਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ। ਇਸ ਪਰਿਵਾਰ ਦੇ ਬਜ਼ੁਰਗ ਨੇ ਵੀ ਟਰੈਕਟਰ ਸਵਾਰਾਂ ਦੇ ਬਿਆਨਾਂ ਦੀ ਪੁਸ਼ਟੀ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਬਜ਼ੁਰਗ ਦਾ ਮੰਨਣਾ ਹੈ ਕਿ ਟਰੈਕਟਰ ਸਵਾਰਾਂ ਤੋਂ ਝੋਨੇ ਦੀ ਰਕਮ ਝ ਪ ਟ ਣ ਦੇ ਇਰਾਦੇ ਨਾਲ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *