ਸੋਨਾ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਦੇਖੋ ਅੱਜ ਦੀਆਂ ਕੀਮਤਾਂ

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਬਦਲਾਅ ਆਉਂਦਾ ਰਹਿੰਦਾ ਹੈ। ਜੇਕਰ ਕੌਮਾਂਤਰੀ ਬਾਜ਼ਾਰ ਦੀ ਗੱਲ ਕੀਤੀ ਜਾਵੇ ਤਾਂ 2 ਦਿਨਾਂ ਤੋਂ ਲਗਾਤਾਰ ਇਨ੍ਹਾਂ ਮਹਿੰਗੀਆਂ ਧਾਤੂਆਂ ਦੀ ਕੀਮਤ ਵਿੱਚ ਕਮੀ ਦੇਖੀ ਜਾ ਰਹੀ ਹੈ। ਕੱਲ੍ਹ ਸੋਨੇ ਦੀ ਸਪਾਟ ਕੀਮਤ ਵਿੱਚ 0.21 ਫ਼ੀਸਦੀ ਦੀ ਕਮੀ ਦੇਖੀ ਗਈ ਸੀ ਪਰ ਅੱਜ ਕੀਮਤ ਹੋਰ ਵੀ ਘਟ ਗਈ ਹੈ । ਅੱਜ ਸੋਨੇ ਦੀ ਕੀਮਤ ਵਿੱਚ 0.86 ਫੀਸਦੀ ਕਮੀ ਦੇਖੀ ਗਈ ਹੈ। ਇਸ ਤਰ੍ਹਾਂ ਅੱਜ ਸੋਨੇ ਦੀ ਕੀਮਤ 1629.97 ਡਾਲਰ ਪ੍ਰਤੀ ਔੰਸ ਦਰਜ ਕੀਤੀ ਗਈ ਹੈ।

ਇਸ ਤਰ੍ਹਾਂ ਦੀ ਹੀ ਚਾਂਦੀ ਦੀ ਕੀਮਤ ਵਿੱਚ ਵੀ ਗਿਰਾਵਟ ਆਈ ਹੈ। ਕੱਲ੍ਹ ਚਾਂਦੀ ਦੀ ਕੀਮਤ 1.70 ਫ਼ੀਸਦੀ ਘਟ ਗਈ ਸੀ ਅਤੇ ਅੱਜ ਫੇਰ 1.60 ਫ਼ੀਸਦੀ ਘਟ ਗਈ। ਜਿਸ ਨਾਲ ਚਾਂਦੀ ਦੀ ਕੀਮਤ 18.48 ਡਾਲਰ ਪ੍ਰਤੀ ਔਂਸ ਤੇ ਪਹੁੰਚ ਗਈ। ਜੇਕਰ ਚੰਡੀਗਡ਼੍ਹ ਵਿੱਚ 24 ਕੈਰੇਟ ਸੋਨੇ ਦੀ ਪ੍ਰਤੀ ਗ੍ਰਾਮ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਹ 5013 ਰੁਪਏ ਹੈ। ਇਸ ਤੋਂ ਇਕ ਦਿਨ ਪਹਿਲਾਂ ਇਹ ਕੀਮਤ 5035 ਰੁਪਏ ਪ੍ਰਤੀ ਗ੍ਰਾਮ ਸੀ। ਚਾਂਦੀ ਦੀ ਕੀਮਤ ਵਿੱਚ ਵੀ

ਪ੍ਰਤੀ ਕਿਲੋਗ੍ਰਾਮ 800 ਰੁਪਏ ਦੀ ਗਿਰਾਵਟ ਵੇਖੀ ਗਈ ਹੈ। ਜਿਸ ਤੋਂ ਬਾਅਦ ਚਾਂਦੀ 60700 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਕਾਰੋਬਾਰ ਕਰ ਰਹੀ ਹੈ। ਕੋ ਰੋ ਨਾ ਕਾਲ ਦੌਰਾਨ 7 ਅਗਸਤ 2020 ਨੂੰ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 56200 ਰੁਪਏ ਤੇ ਪਹੁੰਚ ਗਈ ਸੀ। ਇਸੇ ਦਿਨ ਹੀ ਚਾਂਦੀ ਦੀ ਕੀਮਤ ਪ੍ਰਤੀ ਕਿਲੋਗ੍ਰਾਮ 77840 ਰੁਪਏ ਸੀ।

Leave a Reply

Your email address will not be published. Required fields are marked *