ਹਿਮਾਚਲ ਚ ਮੀਂਹ ਦਾ ਕਹਿਰ, ਘਰ ਡਿੱਗਣ ਨਾਲ ਪੂਰੇ ਪਰਿਵਾਰ ਦੀ ਮੋਤ

ਜਾਂਦੇ ਜਾਂਦੇ ਮਾਨਸੂਨ ਨੇ ਆਪਣੇ ਰੰਗ ਦਿਖਾ ਹੀ ਦਿੱਤੇ। ਹਿਮਾਚਲ ਪ੍ਰਦੇਸ਼ ਵਿੱਚ 16 ਵਿਅਕਤੀਆਂ ਦੀ ਜਾਨ ਚਲੀ ਗਈ ਹੈ ਜਦਕਿ 16 ਵਿਅਕਤੀਆਂ ਦੇ ਸੱ ਟਾਂ ਲੱਗੀਆਂ ਹਨ। ਇਸ ਤੋਂ ਬਿਨਾਂ 5 ਵਿਅਕਤੀ ਲੱਭ ਨਹੀਂ ਰਹੇ। ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਜਨਤਾ ਨੂੰ ਚੌਕਸ ਕੀਤਾ ਸੀ ਕਿ ਜ਼ਮੀਨ ਖਿਸਕ ਸਕਦੀ ਹੈ। ਰਸਤੇ ਬਲਾਕ ਹੋ ਸਕਦੇ ਹਨ। ਇਸ ਲਈ ਪਹਾੜੀ ਖੇਤਰਾਂ ਵਿੱਚ ਸਫ਼ਰ ਕਰਨ ਤੋਂ ਪਰਹੇਜ਼ ਕਰਨ ਲਈ ਕਿਹਾ ਸੀ।

ਸਿਰਮੌਰ ਦੇ ਰੋਨਾਹਟ ਅਧੀਨ ਪੈਂਦੇ ਪਿੰਡ ਖਿਜਵਾੜੀ ਵਿਚ ਭਾਰੀ ਮੀਂਹ ਦੇ ਚੱਲਦੇ ਰਾਤ ਸਮੇਂ ਸੌਂ ਰਹੇ ਇਕ ਪਰਿਵਾਰ ਤੇ ਛੱਤ ਡਿੱਗ ਪਈ। ਜਿਸ ਨਾਲ 6 ਜਾਨਾਂ ਚਲੀਆਂ ਗਈਆਂ। ਇਨ੍ਹਾਂ ਵਿੱਚ ਪਤੀ-ਪਤਨੀ, ਉਨ੍ਹਾਂ ਦੇ 3 ਬੱਚੇ ਅਤੇ ਇਕ ਭਤੀਜੀ ਸ਼ਾਮਿਲ ਹਨ। ਬੜੂ ਸਾਹਿਬ ਵਿੱਚ ਵੀ ਭਾਰੀ ਮੀਂਹ ਨੇ ਇਕ ਜਾਨ ਲਈ ਹੈ। ਇੱਥੇ ਕੁਝ ਵਾਹਨਾਂ ਦੇ ਪਾਣੀ ਵਿਚ ਰੁੜ੍ਹ ਜਾਣ ਦੀ ਵੀ ਖ਼ਬਰ ਹੈ। ਇਸ ਤਰ੍ਹਾਂ ਹੀ ਕੁੱਲੂ ਤੋਂ ਇੱਕ ਸੜਕ ਹਾਦਸੇ ਦੀ ਖ਼ਬਰ ਹੈ। ਜਿਸ ਵਿੱਚ 7 ਜਾਨਾਂ ਚਲੀਆਂ ਗਈਆਂ ਹਨ।

ਮੋਜਾ ਮੰਡੀ ਵਿੱਚ ਇੱਕ ਵਿਅਕਤੀ ਅਤੇ ਸੋਲਨ ਵਿਚ ਇਕ ਪੁਲਿਸ ਮੁਲਾਜ਼ਮ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ। ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਖ ਦ ਸ਼ਾ ਹੈ ਕਿ ਹੋ ਸਕਦਾ ਹੈ ਇਹ ਪਾਣੀ ਵਿੱਚ ਰੁੜ੍ਹ ਗਏ ਹੋਣ। ਚੰਬਾ ਵਿੱਚ ਵੀ 3 ਵਿਅਕਤੀ ਲਾਪਤਾ ਦੱਸੇ ਜਾਂਦੇ ਹਨ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅਜੇ ਵੀ 3-4 ਦਿਨ ਹੋਰ ਮੀਂਹ ਪੈ ਸਕਦਾ ਹੈ। ਇਹ ਮਾਨਸੂਨ ਦੀ ਵਾਪਸੀ ਦਾ ਸਮਾਂ ਹੈ। ਇਸ ਵਾਰ ਮਾਨਸੂਨ ਦੇ ਆਖ਼ਰੀ ਦੌਰ ਵਿੱਚ ਭਰਵੀਂ ਬਾਰਸ਼ ਹੋਈ ਹੈ। ਜਿੱਥੇ ਇਸ ਬਾਰਸ਼ ਨੇ ਪਿਛਲੇ ਰਿਕਾਰਡ ਤੋੜੇ ਹਨ ਉੱਥੇ ਹੀ ਨੁਕਸਾਨ ਵੀ ਕੀਤਾ ਹੈ।

Leave a Reply

Your email address will not be published. Required fields are marked *