ਕਨੇਡਾ ਚ ਕੁਦਰਤ ਦਾ ਨਵਾਂ ਕਹਿਰ, ਬਿਜਲੀ ਦੇ ਪੁੱਟੇ ਗਏ ਖੰਬੇ ਅਤੇ ਹਵਾਈ ਉਡਾਣਾਂ ਵੀ ਹੋਈਆਂ ਬੰਦ

ਪਿਛਲੇ ਦਿਨੀਂ ਕੈਨੇਡਾ ਦੇ ਪੂਰਬ ਵਿਚ ਆਏ ਫਿਓਨਾ ਤੂ ਫਾ ਨ ਨੇ ਜੋ ਨੁ ਕ ਸਾ ਨ ਕੀਤਾ ਹੈ ਉਸ ਤੋਂ ਬਾਅਦ ਅਜੇ ਤੱਕ ਹਾਲਾਤ ਆਮ ਵਰਗੇ ਨਹੀਂ ਹੋ ਸਕੇ। ਇਸ ਤੂਫਾਨ ਨੇ ਨੋਵਾਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਨਿਊ ਬ੍ਰੰਸਵਿਕ ਅਤੇ ਕਿਊਬਿਕ ਦੇ ਦੱਖਣ ਪੂਰਬੀ ਭਾਗਾਂ ਵਿੱਚ ਆਪਣਾ ਅਸਰ ਦਿਖਾਇਆ। ਜ਼ਿਆਦਾਤਰ ਦਰੱਖਤ ਪੁੱਟੇ ਗਏ। ਬਿਜਲੀ ਦੇ ਖੰਭੇ ਪੁੱਟੇ ਗਏ। 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਜਿਸ ਨੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ। ਏਅਰ ਕੈਨੇਡਾ ਅਤੇ ਵੈਸਟਜੈੱਟ ਨੂੰ ਆਪਣੀਆਂ ਹਵਾਈ ਸੇਵਾਵਾਂ ਰੱਦ ਕਰਨੀਆਂ ਪਈਆਂ।

ਮੁਲਕ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਆਪਣਾ ਜਪਾਨ ਦਾ ਦੌਰਾ ਵੀ ਰੱਦ ਕਰ ਦਿੱਤਾ ਸੀ। ਕੈਨੇਡਾ ਵਿੱਚ ਅਜੇ ਵੀ ਹਾਲਾਤ ਆਮ ਵਰਗੇ ਨਹੀਂ ਹੋ ਸਕੇ। ਨੋਵਾ ਸਕੋਸ਼ੀਆ ਦੇ 5 ਲੱਖ 25 ਹਜ਼ਾਰ ਘਰਾਂ ਵਿੱਚੋਂ 4 ਲੱਖ ਘਰਾਂ ਦੀ ਬਿਜਲੀ ਪ੍ਰਭਾਵਿਤ ਹੋਈ। ਮਿਲੀ ਜਾਣਕਾਰੀ ਮੁਤਾਬਕ ਅਜੇ ਵੀ ਇੱਥੇ 2 ਲੱਖ ਘਰਾਂ ਦੀ ਬਿਜਲੀ ਨਹੀਂ ਆਈ। ਪ੍ਰਿੰਸ ਐਡਵਰਡ ਆਈਲੈਂਡ ਦੇ 50 ਹਜ਼ਾਰ ਤੋਂ ਜ਼ਿਆਦਾ ਘਰਾਂ ਦੀ ਬਿਜਲੀ ਅਜੇ ਵੀ ਗੁੱਲ ਦੱਸੀ ਜਾਂਦੀ ਹੈ। ਤੂਫਾਨ ਪ੍ਰਭਾਵਤ ਇਲਾਕਿਆਂ ਵਿਚ ਫੌਜ ਸਰਗਰਮੀ ਨਾਲ ਹਾਲਾਤ ਨੂੰ ਆਮ ਵਰਗਾ ਬਣਾਉਣ ਲਈ ਕੰਮ ਕਰ ਰਹੀ ਹੈ।

ਬਿਜਲੀ ਦੇ ਖੰਭੇ ਅਤੇ ਦਰੱਖ਼ਤ ਸੜਕ ਤੇ ਟੁੱਟੇ ਪਏ ਹਨ। ਮਲਬਾ ਚੁੱਕਣ ਵਾਲਾ ਹੈ। ਨਿਊ ਫਾਊਂਡਲੈਂਡ ਐਂਡ ਲੈਬਰਡਾਰ ਅਤੇ ਕਿਊਬਿਕ ਦੇ ਦੱਖਣੀ ਹਿੱਸੇ ਵਿਚ ਹਾਲਾਤ ਕਾਫ਼ੀ ਹੱਦ ਤਕ ਠੀਕ ਹੋ ਚੁੱਕੀ ਹੈ। ਜਿੱਥੇ ਸਰਕਾਰ ਵੱਲੋਂ ਹਾਲਾਤ ਨੂੰ ਆਮ ਵਰਗਾ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ, ਉਥੇ ਹੀ ਗੁਰਦੁਆਰਾ ਸਾਹਿਬ ਵੱਲੋਂ ਵੀ ਇਸ ਕੰਮ ਵਿਚ ਵੱਧ ਚਡ਼੍ਹ ਕੇ ਹਿੱਸਾ ਪਾਇਆ ਜਾ ਰਿਹਾ। ਜ਼ਰੂਰਤਮੰਦਾਂ ਨੂੰ ਲੰਗਰ ਵਰਤਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *