ਇਸ ਸਿੰਘਣੀ ਨੂੰ ਹਰ ਕੋਈ ਕਰਦਾ ਸਲਾਮਾਂ, ਪੜ੍ਹ ਲਿਖ ਕੇ ਵੀ ਲਗਾ ਰਹੀ ਫਾਸਟ ਫੂਡ ਦੀ ਰੇੜ੍ਹੀ

ਅੱਜ ਅਸੀਂ ਤੁਹਾਨੂੰ ਕੇ.ਐੱਫ.ਸੀ ਤਰਨਤਾਰਨ ਭਾਵ ਖ਼ਾਲਸਾ ਫੂਡ ਕਾਰਨਰ ਤਰਨਤਾਰਨ ਬਾਰੇ ਜਾਣਕਾਰੀ ਦੇ ਰਹੇ ਹਾਂ। ਜਿੱਥੇ ਇੱਕ ਪੜ੍ਹਿਆ ਲਿਖਿਆ ਗੁਰਸਿੱਖ ਜੋੜਾ ਸ਼ੁੱਧ ਸ਼ਾਕਾਹਾਰੀ ਭੋਜਨ ਤਿਆਰ ਕਰਦਾ ਹੈ। ਪਤਨੀ ਨੇ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਤੋਂ ਇਕਨਾਮਿਕਸ ਅਤੇ ਸੋਸਾਇਲੋਜੀ ਵਿੱਚ ਐੱਮ.ਏ ਕੀਤੀ ਹੈ। ਜਦਕਿ ਪਤੀ ਬੀਰ ਖ਼ਾਲਸਾ ਗਰੁੱਪ ਵਿੱਚ ਗੱਤਕਾ ਖੇਡਦਾ ਰਿਹਾ ਹੈ। ਇਸੇ ਸਿਲਸਿਲੇ ਵਿਚ ਉਹ ਸਿੰਗਾਪੁਰ ਅਤੇ ਮਲੇਸ਼ੀਆ ਵੀ ਗਏ। ਉਹ ਕਲਰ ਟੀਵੀ ਤੇ ਆਪਣੀ ਕਲਾ ਦੇ ਜੌਹਰ ਦਿਖਾ ਚੁੱਕੇ ਹਨ।

ਇਨ੍ਹਾਂ ਦੀ ਨੂਰ ਜੋਤ ਕੌਰ ਨਾਮ ਦੀ ਇਕ ਛੋਟੀ ਜਿਹੀ ਬੱਚੀ ਹੈ। ਜੋ ਮਿਲਣ ਤੇ ਫਤਿਹ ਬੁਲਾਉਂਦੀ ਹੈ ਅਤੇ ਜ਼ੁਬਾਨੀ ਪਾਠ ਵੀ ਜਾਣਦੀ ਹੈ। ਪਹਿਲਾਂ ਇਨ੍ਹਾਂ ਨੇ ਕਰਿਆਨੇ ਦਾ ਕਾਰੋਬਾਰ ਸ਼ੁਰੂ ਕੀਤਾ ਪਰ ਲਾਕਡਾਊਨ ਦੇ ਦਿਨਾਂ ਵਿੱਚ ਕੰਮ ਬੰਦ ਹੋ ਜਾਣ ਕਾਰਨ ਇਨ੍ਹਾਂ ਨੂੰ ਘਾਟਾ ਪੈ ਗਿਆ ਅਤੇ ਇਨ੍ਹਾਂ ਦੇ ਸਿਰ ਕਾਫੀ ਕਰਜ਼ਾ ਚੜ੍ਹ ਗਿਆ। ਪੜ੍ਹਾਈ ਦੇ ਸਿਲਸਿਲੇ ਵਿੱਚ ਪਤੀ ਸਾਈਪ੍ਰਸ ਗਿਆ ਅਤੇ ਪਤਨੀ ਨੂੰ ਵਰਕ ਪਰਮਿਟ ਤੇ ਬੁਲਾ ਲਿਆ ਪਰ ਕੰਮ ਲੈਣ ਲਈ ਪਤਨੀ ਨੂੰ ਉੱਥੇ ਕੇਸਕੀ ਉਤਾਰਨ ਲਈ ਕਿਹਾ ਗਿਆ।

ਜਿਸ ਤੋਂ ਬਾਅਦ ਇਹ ਵਾਪਸ ਆ ਗਏ। ਸਤੰਬਰ 2020 ਵਿੱਚ ਇਨ੍ਹਾਂ ਨੇ ਸਪਰਿੰਗ ਰੋਲ, ਬਰਗਰ ਅਤੇ ਮੋਮੋਜ਼ ਬਣਾਉਣ ਦਾ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ। ਜਿਸ ਨੂੰ ਜਨਤਾ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਇਨ੍ਹਾਂ ਨੇ ਆਪਣਾ ਕਾਰੋਬਾਰ ਹੋਰ ਵਧਾ ਲਿਆ। ਹੁਣ ਪਤੀ ਪਤਨੀ ਦੋਵੇਂ ਮਿਲ ਕੇ ਮਲਾਈ ਚਾਂਪ, ਪੁਦੀਨਾ ਚਾਂਪ, ਮਸਾਲਾ ਚਾਂਪ, ਕੇ.ਐੱਫ.ਸੀ ਚਾਂਪ, ਸਪਰਿੰਗ ਰੋਲ ਅਤੇ ਮੋਮੋਜ਼ ਆਦਿ ਤਿਆਰ ਕਰਦੇ ਹਨ। ਇਹ ਸ਼ੁੱਧ ਸ਼ਾਕਾਹਾਰੀ ਭੋਜਨ ਤਿਆਰ ਕਰਦੇ ਹਨ।

ਉਹ ਨਾ ਤਾਂ ਮਾਸਾਹਾਰੀ ਖਾਣਾ ਖੁਦ ਖਾਂਦੇ ਹਨ ਤੇ ਨਾ ਹੀ ਤਿਆਰ ਕਰਦੇ ਹਨ। ਕੇ.ਐੱਫ.ਸੀ ਤੋਂ ਭਾਵ ਖ਼ਾਲਸਾ ਫੂਡ ਕਾਰਨਰ ਹੈ। ਜੋ ਕਿ ਕਮਲ ਹਸਪਤਾਲ ਦੇ ਨੇੜੇ ਹੈ। ਦੋਵੇਂ ਪਤੀ ਪਤਨੀ ਸਵੇਰੇ 3-4 ਵਜੇ ਉੱਠ ਕੇ ਕੰਮ ਸ਼ੁਰੂ ਕਰਦੇ ਹਨ ਅਤੇ ਰਾਤ ਦੇ 9-10 ਵਜੇ ਤੱਕ ਕੰਮ ਵਿੱਚ ਰੁੱਝੇ ਰਹਿੰਦੇ ਹਨ। ਸਿਰ ਤੇ 7-8 ਲੱਖ ਰੁਪਏ ਦਾ ਕਰਜ਼ਾ ਹੋਣ ਦੇ ਬਾਵਜੂਦ ਵੀ ਉਹ ਖ਼ੁਸ਼ ਹਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਵਾਹਿਗੁਰੂ ਉਨ੍ਹਾਂ ਦਾ ਕਰਜ਼ਾ ਜ਼ਰੂਰ ਉਤਾਰੇਗਾ। ਕਈ ਵਾਰੀ ਇਨ੍ਹਾਂ ਨੂੰ ਲੰਗਰ ਦਾ ਆਰਡਰ ਵੀ ਆਉਂਦਾ ਹੈ

ਜੋ ਇਹ ਖ਼ੁਸ਼ੀ ਖ਼ੁਸ਼ੀ ਭੁਗਤਾਉਂਦੇ ਹਨ। ਕਿਸੇ ਸਮੇਂ ਪਤਨੀ ਨੇ ਸਰਕਾਰੀ ਨੌਕਰੀ ਲਈ ਬਹੁਤ ਜੱਦੋ ਜਹਿਦ ਕੀਤੀ ਪਰ ਗੱਲ ਨਹੀਂ ਬਣੀ। ਉਨ੍ਹਾਂ ਨੇ ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾਇਆ। ਦੋਵੇਂ ਗੁਰਸਿੱਖ ਪਤੀ ਪਤਨੀ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ।

Leave a Reply

Your email address will not be published. Required fields are marked *