ਕਲਯੁੱਗੀ ਪਤੀ ਨੇ ਗਲੀ ਚ ਲਿਆਕੇ, ਸਭਦੇ ਸਾਹਮਣੇ ਦਿੱਤੀ ਪਤਨੀ ਨੂੰ ਮੋਤ

ਅਲੱਗ ਅਲੱਗ ਧਰਮਾਂ ਦੇ ਰੀਤੀ ਰਿਵਾਜ ਕਈ ਵਾਰ ਹੱਸਦੇ ਵੱਸਦੇ ਪਰਿਵਾਰ ਨੂੰ ਉ ਜਾ ੜ ਦਿੰਦੇ ਹਨ। ਇਹ ਉਦਾਹਰਣ ਮੁੰਬਈ ਦੇ ਤਿਲਕ ਨਗਰ ਵਿਚ ਦੇਖਣ ਨੂੰ ਮਿਲੀ। ਜਿੱਥੇ ਮੁਸਲਿਮ ਧਰਮ ਨਾਲ ਸਬੰਧਤ ਪਤੀ ਨੇ ਆਪਣੀ ਹਿੰਦੂ ਧਰਮ ਨਾਲ ਸਬੰਧਤ ਪਤਨੀ ਦੀ ਜਾਨ ਲੈ ਲਈ। ਅਸਲ ਵਿੱਚ 3 ਸਾਲ ਪਹਿਲਾਂ ਇਕ ਮੁਸਲਿਮ ਨੌਜਵਾਨ ਇਕਬਾਲ ਮੁਹੰਮਦ ਸ਼ੇਖ ਅਤੇ ਇੱਕ ਹਿੰਦੂ ਲੜਕੀ ਰੂਪਾਲੀ ਨੇ ਪ੍ਰੇਮ ਵਿਆਹ ਕਰਵਾਇਆ ਸੀ। ਇਨ੍ਹਾਂ ਦਾ 2 ਸਾਲ ਦਾ ਇੱਕ ਪੁੱਤਰ ਵੀ ਹੈ।

ਵਿਆਹ ਤੋਂ ਕੁਝ ਹੀ ਸਮੇਂ ਬਾਅਦ ਪਤੀ ਪਤਨੀ ਵਿਚਕਾਰ ਅਣਬਣ ਰਹਿਣ ਲੱਗੀ ਕਿਉਂਕਿ ਇਕਬਾਲ ਮੁਹੰਮਦ ਸ਼ੇਖ ਆਪਣੀ ਪਤਨੀ ਰੂਪਾਲੀ ਨੂੰ ਮੁਸਲਿਮ ਰੀਤੀ ਰਿਵਾਜ ਧਾਰਨ ਕਰਨ ਲਈ ਕਹਿੰਦਾ ਸੀ। ਇਕਬਾਲ ਚਾਹੁੰਦਾ ਸੀ ਕਿ ਰੂਪਾਲੀ ਬੁਰਕਾ ਧਾਰਨ ਕਰੇ ਪਰ ਰੁਪਾਲੀ ਨੂੰ ਇਹ ਮਨਜ਼ੂਰ ਨਹੀਂ ਸੀ। ਜਿਸ ਦੇ ਚੱਲਦੇ ਦੋਵੇਂ ਅਲੱਗ ਅਲੱਗ ਰਹਿਣ ਲੱਗੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਕਬਾਲ ਦਾ ਰੁਪਾਲੀ ਨਾਲ ਦੂਸਰਾ ਵਿਆਹ ਸੀ। ਇਕਬਾਲ ਦਾ ਆਪਣੀ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਾ ਸੀ।

ਜਿਸ ਤੋਂ ਬਾਅਦ ਇਕਬਾਲ ਅਤੇ ਰੁਪਾਲੀ ਵਿਚਕਾਰ ਪ੍ਰੇਮ ਚੱਕਰ ਚੱਲ ਪਿਆ। ਇਸ ਤੋਂ ਬਾਅਦ ਦੋਵਾਂ ਨੇ ਪ੍ਰੇਮ ਵਿਆਹ ਕਰਵਾ ਲਿਆ ਪਰ ਇਨ੍ਹਾਂ ਦੋਵਾਂ ਦੇ ਧਾਰਮਿਕ ਰੀਤੀ ਰਿਵਾਜ ਇਨ੍ਹਾਂ ਦੇ ਗ੍ਰਹਿਸਤੀ ਜੀਵਨ ਵਿੱਚ ਅੜਿੱਕਾ ਬਣ ਗਏ। ਘਟਨਾ ਸਮੇਂ ਇਕਬਾਲ ਆਪਣੀ ਪਤਨੀ ਰੁਪਾਲੀ ਨੂੰ ਮਨਾਉਣ ਲਈ ਗਿਆ ਸੀ। ਉੱਥੇ ਵੀ ਇਨ੍ਹਾਂ ਦੀ ਆਪਸ ਵਿੱਚ ਮੁਸਲਿਮ ਰੀਤੀ ਰਿਵਾਜਾਂ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ। ਜਿਸ ਤੋਂ ਬਾਅਦ ਰੁਪਾਲੀ ਨੇ ਤਲਾਕ ਲੈਣ ਦੀ ਗੱਲ ਆਖ ਦਿੱਤੀ। ਬੱਸ ਫੇਰ ਕੀ ਸੀ? ਇਕਬਾਲ ਆਪੇ ਤੋਂ ਬਾਹਰ ਹੋ ਗਿਆ।

ਉਹ ਰੁਪਾਲੀ ਨੂੰ ਗਲੀ ਵਿਚ ਖਿੱਚ ਲਿਆਇਆ। ਇਕਬਾਲ ਨੇ ਆਪਣੇ ਨਾਲ ਲਿਆਂਦੀ ਹੋਈ ਤਿੱਖੀ ਚੀਜ਼ ਨਾਲ ਰੁਪਾਲੀ ਤੇ ਵਾਰ ਕਰ ਦਿੱਤੇ। ਰੁਪਾਲੀ ਦਾ ਰੌਲਾ ਸੁਣ ਕੇ ਮੁਹੱਲੇ ਵਾਲੇ ਇਕੱਠੇ ਹੋ ਗਏ ਅਤੇ ਇਕਬਾਲ ਮੌਕੇ ਤੋਂ ਦੌੜ ਗਿਆ। ਮੁਹੱਲੇ ਵਾਲਿਆਂ ਨੇ ਪੁਲਿਸ ਨੂੰ ਇਤਲਾਹ ਕੀਤੀ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਰੁਪਾਲੀ ਅੱਖਾਂ ਮੀਟ ਗਈ। ਪੁਲਿਸ ਨੇ ਰੂਪਾਲੀ ਦੀ ਮ੍ਰਿਤਕ ਦੇਹ ਪੋ ਸ ਟ ਮਾ ਰ ਟ ਮ ਲਈ ਹਸਪਤਾਲ ਭੇਜ ਦਿੱਤੀ ਅਤੇ ਇਕਬਾਲ ਨੂੰ ਲੱਭ ਕੇ ਕਾਬੂ ਕਰ ਲਿਆ। ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Leave a Reply

Your email address will not be published. Required fields are marked *