ਫਿਲਮੀ ਅੰਦਾਜ ਚ ਮੁੰਡਿਆਂ ਨੇ ਰਿਸ਼ਤੇਦਾਰ ਬਣ ਕੇ ਲੱਖਾਂ ਰੁਪਏ ਕਰਤੇ ਗੋਲ, ਪੁਲਿਸ ਵੀ ਹੋਈ ਹੈਰਾਨ

ਕੇਂਦਰ ਸਰਕਾਰ ਤਾਂ ਡਿਜੀਟਲ ਭਾਰਤ ਬਣਾਉਣ ਦੀਆਂ ਗੱਲਾਂ ਕਰਦੀ ਹੈ ਪਰ ਕਈ ਪੜ੍ਹੇ ਲਿਖੇ ਲੋਕ ਘੱਟ ਪੜ੍ਹੇ ਲਿਖਿਆਂ ਨੂੰ ਚੂਨਾ ਲਗਾਈ ਜਾ ਰਹੇ ਹਨ। ਭੋਲੇ ਭਾਲੇ ਲੋਕਾਂ ਦੇ ਬੈਂਕ ਖਾਤਿਆਂ ਵਿੱਚੋਂ ਪੈਸੇ ਕੱਢੇ ਜਾ ਰਹੇ ਹਨ। ਸੰਗਰੂਰ ਪੁਲਿਸ ਨੇ ਉੱਤਰ ਪ੍ਰਦੇਸ਼ ਤੋਂ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜੋ ਬਿਹਾਰ ਦੇ ਰਹਿਣ ਵਾਲੇ ਹਨ। ਇਨ੍ਹਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਦੇ ਦੱਸਣ ਮੁਤਾਬਕ ਰੋਜ਼ਾਨਾ ਸਾਈਬਰ ਨਾਲ ਜੁੜੇ ਹੋਏ ਮਾਮਲਿਆਂ ਦੀ ਵਧਦੀ ਹੋਈ ਗਿਣਤੀ ਨੂੰ ਦੇਖਦੇ ਹੋਏ

ਉਨ੍ਹਾਂ ਵੱਲੋਂ ਸਾਈਬਰ ਸੈੱਲ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਕੋਲ ਮਈ ਮਹੀਨੇ ਵਿਚ ਇਕ ਅਜਿਹਾ ਮਾਮਲਾ ਆਇਆ ਜਿਸ ਵਿੱਚ 6 ਲੱਖ 75 ਹਜ਼ਾਰ ਰੁਪਏ ਕਿਸੇ ਨੂੰ ਇਹ ਕਹਿ ਕੇ ਆਪਣੇ ਖਾਤੇ ਵਿੱਚ ਪਵਾ ਲਏ ਗਏ ਕਿ ਉਸ ਨੇ ਤੁਹਾਡੀ ਥਾਂ ਤੇ ਪੇਮੈਂਟ ਕਰ ਦਿੱਤੀ ਹੈ। ਇੱਥੇ ਹੀ ਬਸ ਨਹੀਂ ਇਸ ਸ਼ਾ ਤ ਰ ਦਿਮਾਗ ਵਿਅਕਤੀ ਨੇ ਬੈਂਕ ਦੀਆਂ ਰਸੀਦਾਂ ਬਣਾ ਕੇ ਵੀ ਆਨ ਲਾਈਨ ਭੇਜ ਦਿੱਤੀਆਂ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਕਰਦੇ ਹੋਏ ਉਨ੍ਹਾਂ ਦੀ ਟੀਮ ਨੇ ਲਖਨਊ ਤੋਂ ਮੁਹੰਮਦ ਅਫ਼ਜ਼ਲ ਅਤੇ ਅਲਤਾਫ ਆਲਮ ਨੂੰ ਫੜ ਲਿਆ।

ਜਿਸ ਤੋਂ 21 ਬੈਂਕ ਖਾਤਿਆਂ ਬਾਰੇ ਪਤਾ ਲੱਗਾ ਹੈ। ਇਨ੍ਹਾਂ ਵਿੱਚੋਂ ਕੁਝ ਤਾਂ ਇਨ੍ਹਾਂ ਨੇ ਖਾਲੀ ਕਰ ਦਿੱਤੇ ਹਨ। ਇਨ੍ਹਾਂ ਖਾਤਿਆਂ ਵਿੱਚੋਂ ਪੈਸੇ ਅੱਗੇ ਟਰਾਂਸਫਰ ਹੋ ਗਏ ਹਨ ਅਤੇ ਕੁਝ ਖਾਤਿਆਂ ਵਿੱਚੋਂ 3 ਲੱਖ ਰੁਪਏ ਦੇ ਲਗਭਗ ਰਕਮ ਹੋਲਡ ਕਰਵਾਉਣ ਵਿੱਚ ਪੁਲਿਸ ਨੂੰ ਕਾਮਯਾਬੀ ਮਿਲੀ ਹੈ। ਬਾਕੀ ਬੈਂਕ ਦੀ ਡਿਟੇਲ ਮਿਲ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਮੰਨਣਾ ਹੈ ਕਿ ਜਨਤਾ ਅਜੇ ਜਾਗਰੂਕ ਨਹੀਂ ਹੋਈ। ਉਨ੍ਹਾਂ ਨੇ ਜਨਤਾ ਨੂੰ ਜਾਗਰੂਕ ਕੀਤਾ ਹੈ ਕਿ ਜੇਕਰ ਕੋਈ ਏ.ਟੀ.ਐੱਮ ਜਾਂ ਬੈਂਕ ਡਿਟੇਲ ਮੰਗਦਾ ਹੈ ਤਾਂ ਦੱਸੀ ਨਾ ਜਾਵੇ।

ਇਹ ਵਿਅਕਤੀ ਭੋਲੇ ਭਾਲੇ ਲੋਕਾਂ ਨੂੰ ਗੱਲਾਂ ਵਿੱਚ ਫਸਾ ਕੇ ਜਾਣਕਾਰੀ ਹਾਸਲ ਕਰ ਲੈਂਦੇ ਹਨ ਅਤੇ ਫਿਰ ਖਾਤਿਆਂ ਵਿੱਚੋਂ ਪੈਸੇ ਕੱਢ ਲੈਂਦੇ ਹਨ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਭਾਵੇਂ ਇਹ ਬੰਦੇ ਲਖਨਊ ਵਿੱਚੋਂ ਫੜੇ ਗਏ ਹਨ ਪਰ ਇਹ ਮੂਲ ਰੂਪ ਵਿੱਚ ਰਹਿਣ ਵਾਲੇ ਬਿਹਾਰ ਦੇ ਹਨ। ਜੋ ਕਿ ਉੱਤਰ ਪ੍ਰਦੇਸ਼ ਵਿਚ ਕਿਰਾਏ ਤੇ ਰਹਿ ਰਹੇ ਹਨ। ਪੰਜਾਬ ਪੁਲਿਸ ਨੇ ਕਈ ਦਿਨ ਉੱਤਰ ਪ੍ਰਦੇਸ਼ ਵਿੱਚ ਰਹਿ ਕੇ ਇਨ੍ਹਾਂ ਨੂੰ ਕਾਬੂ ਕੀਤਾ। ਅੱਗੇ ਤੋਂ ਅੱਗੇ ਜਾਂਚ ਕਰਦੀ ਹੋਈ ਪੁਲੀਸ ਇਨ੍ਹਾਂ ਤੱਕ ਪਹੁੰਚੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਕੋਈ ਐੱਮ.ਡੀ ਨਿਆਜ਼ ਨਾਮ ਦਾ ਬੰਦਾ ਹੈ।

ਜਿਸ ਨੂੰ ਫੜਿਆ ਜਾਣਾ ਅਜੇ ਬਾਕੀ ਹੈ। ਫੜੇ ਗਏ ਵਿਅਕਤੀਆਂ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਹੋਰ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਇਹ ਮਾਮਲਾ ਪੰਜਾਬ, ਉੱਤਰ ਪ੍ਰਦੇਸ਼ ਅਤੇ ਬਿਹਾਰ 3 ਸੂਬਿਆਂ ਨਾਲ ਜੁੜਿਆ ਹੋਇਆ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਹ ਲੋਕ ਆਪਣੇ ਜਾਲ ਵਿੱਚ ਫਸਾਉਣ ਲਈ ਕਹਿੰਦੇ ਹਨ ਕਿ ਉਸ ਨੇ ਪੇਮੈਂਟ ਕਰ ਦਿੱਤੀ ਹੈ ਜੋ ਕਿ ਬਹੁਤ ਜ਼ਰੂਰੀ ਸੀ। ਬੈਂਕ ਦੀਆਂ ਰਸੀਦਾਂ ਆਨਲਾਈਨ ਭੇਜ ਦਿੱਤੀਆਂ ਗਈਆਂ ਹਨ। ਤੁਸੀਂ ਮੈਨੂੰ ਪੈਸੇ ਭੇਜ ਦਿਓ। ਫੇਰ ਇਹ ਲੋਕ ਕੁਝ ਪੈਸੇ ਵਾਪਸ ਕਰਕੇ ਵਿਸਵਾਸ਼ ਬਣਾਉਂਦੇ ਹਨ। ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *