1 ਮਹੀਨੇ ਤੋਂ ਪੁੱਤ ਦੀ ਮ੍ਰਿਤਕ ਦੇਹ ਨੂੰ ਤਰਸਦੇ ਮਾਪੇ, ਆਖਰੀ ਵਾਰੀ ਪੁੱਤ ਦਾ ਮੂੰਹ ਦੇਖ ਭੁੱਬਾਂ ਮਾਰ ਰੋਵੇ ਪਿਓ

ਪੰਜਾਬ ਤੋਂ ਨੌਜਵਾਨ ਸੁਨਹਿਰੀ ਭਵਿੱਖ ਦੀਆਂ ਉਮੀਦਾਂ ਲੇੈ ਕੇ ਵਿਦੇਸ਼ ਜਾਂਦੇ ਹਨ। ਕਈਆਂ ਦੀ ਕਿਸਮਤ ਤਾਂ ਵਿਦੇਸ਼ ਵਿੱਚ ਜਾ ਕੇ ਚਮਕਣ ਦੀ ਬਜਾਏ ਧੋ ਖਾ ਦੇ ਜਾਂਦੀ ਹੈ। ਇਸ ਤਰ੍ਹਾਂ ਹੀ ਹੋਇਆ ਬਟਾਲਾ ਦੇ ਹਸਨਪੁਰ ਨਾਲ ਸੰਬੰਧਤ ਇੱਕ ਨੌਜਵਾਨ ਮਲਕੀਤ ਸਿੰਘ ਨਾਲ। ਇਹ ਨੌਜਵਾਨ 7 ਸਾਲ ਪਹਿਲਾਂ ਵਿਦੇਸ਼ ਗਿਆ ਸੀ। ਉਸ ਸਮੇਂ ਮਲਕੀਤ ਸਿੰਘ ਦੀ ਉਮਰ 25 ਸਾਲ ਸੀ। ਮਲਕੀਤ ਸਿੰਘ ਨੇ ਅਜੇ ਵਿਆਹ ਨਹੀਂ ਸੀ ਕਰਵਾਇਆ। ਉਸ ਦੀ ਪੁਰਤਗਾਲ ਵਿੱਚ ਹੀ ਡੁੱਬਣ ਕਾਰਨ ਜਾਨ ਚਲੀ ਗਈ ਹੈ।

ਪਰਿਵਾਰ ਕੋਲ ਪੂਰੇ ਇੱਕ ਮਹੀਨੇ ਮਗਰੋਂ ਉਸ ਦੀ ਮ੍ਰਿਤਕ ਦੇਹ ਉਸ ਦੇ ਪਿੰਡ ਪਹੁੰਚੀ ਹੈ। ਜਿਸ ਦਾ ਪਿੰਡ ਵਿੱਚ ਸਸਕਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮਲਕੀਤ ਸਿੰਘ ਹਰ ਰੋਜ਼ ਕੰਮ ਤੋਂ ਵਿਹਲਾ ਹੋ ਕੇ ਪਰਿਵਾਰ ਨਾਲ ਫੋਨ ਤੇ ਗੱਲ ਕਰਦਾ ਸੀ। ਜਦੋਂ ਮਲਕੀਤ ਸਿੰਘ ਨੇ ਫੋਨ ਨਹੀਂ ਕੀਤਾ ਤਾਂ ਪਰਿਵਾਰ ਨੇ ਉਸ ਨੂੰ ਫੋਨ ਮਿਲਾਇਆ ਪਰ ਪਰਿਵਾਰ ਦਾ ਫੋਨ ਨਹੀਂ ਲੱਗਿਆ। ਜਿਸ ਕਰਕੇ ਮਲਕੀਤ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨੇ ਵਿਦੇਸ਼ ਰਹਿੰਦੇ ਆਪਣੇ ਪਿੰਡ ਦੇ ਹੋਰ ਮੁੰਡਿਆਂ ਨਾਲ ਸੰਪਰਕ ਕੀਤਾ।

ਪਤਾ ਕਰਨ ਤੇ ਇਨ੍ਹਾਂ ਮੁੰਡਿਆਂ ਨੂੰ ਦੱਸਿਆ ਗਿਆ ਕਿ ਮਲਕੀਤ ਸਿੰਘ ਨਦੀ ਵਿਚ ਨਹਾਉਣ ਗਿਆ ਸੀ। ਜਦੋਂ ਇਹ ਮੁੰਡੇ ਨਦੀ ਤੇ ਪਤਾ ਕਰਨ ਗਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇੱਥੇ ਇਕ ਨੌਜਵਾਨ ਦੀ ਡੁੱਬਣ ਨਾਲ ਜਾਨ ਚਲੀ ਗਈ ਹੈ। ਜਿਸ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਨ੍ਹਾਂ ਮੁੰਡਿਆਂ ਨੇ ਹਸਪਤਾਲ ਜਾ ਕੇ ਮ੍ਰਿਤਕ ਦੇਹ ਪਛਾਣੀ ਤਾਂ ਇਹ ਮਲਕੀਤ ਸਿੰਘ ਦੀ ਹੀ ਮਿ੍ਤਕ ਦੇਹ ਸੀ। ਮਲਕੀਤ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਆਉਣ ਵਿੱਚ ਪੂਰਾ ਇੱਕ ਮਹੀਨਾ ਲੱਗ ਗਿਆ।

ਪਰਿਵਾਰ ਇਕ ਮਹੀਨੇ ਤੋਂ ਉਡੀਕ ਕਰ ਰਿਹਾ ਸੀ। ਪਿੰਡ ਵਿੱਚ ਉਸ ਦਾ ਅੰਤਮ ਸੰਸਕਾਰ ਕੀਤਾ ਗਿਆ ਹੈ। ਪਰਿਵਾਰਕ ਜੀਆਂ, ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ-ਸਬੰਧੀਆਂ ਵੱਲੋਂ ਉਸ ਨੂੰ ਸਿੱਲ੍ਹੀਆਂ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ। ਪਰਿਵਾਰ ਤਾਂ ਉਸ ਦਾ ਵਿਆਹ ਕਰਨ ਦੀਆਂ ਸਕੀਮਾਂ ਬਣਾ ਰਿਹਾ ਸੀ ਪਰ ਕੋਈ ਨਹੀਂ ਸੀ ਜਾਣਦਾ ਕੀ ਹੋਣ ਵਾਲਾ ਹੈ?

Leave a Reply

Your email address will not be published. Required fields are marked *