ਇਸ ਔਰਤ ਨੇ 2 ਬੰਦਿਆਂ ਨਾਲ ਮਿਲਕੇ ਸ਼ੁਰੂ ਕਰਤੇ ਪੁੱਠੇ ਕੰਮ, ਅੱਜ ਚੜ੍ਹ ਗਈ ਪੁਲਿਸ ਦੇ ਧੱਕੇ ਤਾਂ ਖੁੱਲਗੇ ਸਾਰੇ ਰਾਜ

ਪਿਛਲੇ ਦਿਨੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਏਅਰ ਫੋਰਸ ਦੇ ਸੇਵਾਮੁਕਤ ਅਧਿਕਾਰੀ ਇੰਦਰਬੀਰ ਸਿੰਘ ਸਿਧਾਣਾ ਦੇ ਘਰ ਹੋਈ ਚੋ ਰੀ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ 2 ਮਰਦਾਂ ਅਤੇ ਇਕ ਔਰਤ ਨੂੰ ਕਾਬੂ ਕਰ ਲਿਆ ਹੈ। ਘਟਨਾ ਨੂੰ ਅੰਜਾਮ ਦੇਣ ਵਿੱਚ ਘਰ ਦੀਆਂ ਨੌਕਰਾਣੀਆਂ ਦਾ ਵੱਡਾ ਹੱਥ ਹੈ। ਜੋ ਕਿ ਰਿਸ਼ਤੇ ਵਿੱਚ ਸੱਸ ਨੂੰਹ ਹਨ। 30 ਲੱਖ ਵਿੱਚੋਂ 25 ਲੱਖ 25 ਹਜ਼ਾਰ ਦੀ ਨਕਦੀ ਬਰਾਮਦ ਹੋ ਗਈ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ

ਕਿ ਘਟਨਾ ਸਮੇਂ ਸੇਵਾਮੁਕਤ ਏਅਰ ਫੋਰਸ ਅਧਿਕਾਰੀ ਇੰਦਰਬੀਰ ਸਿੰਘ ਸਿਧਾਣਾ ਇਕੱਲੇ ਹੀ ਘਰ ਵਿੱਚ ਸਨ। ਇਸ ਘਰ ਵਿੱਚ 2 ਮੋਨੇ ਵਿਅਕਤੀ ਘਰ ਦੇ ਪਿਛਲੇ ਪਾਸੇ ਤੋਂ ਆ ਵੜੇ। ਇਨ੍ਹਾਂ ਨੇ ਘਰ ਦੇ ਮਾਲਕ ਦੇ ਮੂੰਹ ਵਿਚ ਕੱਪਡ਼ਾ ਦੇ ਦਿੱਤਾ ਅਤੇ ਉਸ ਦੇ ਹੱਥ ਪੈਰ ਬੰਨ੍ਹ ਦਿੱਤੇ। ਫੇਰ ਘਰ ਵਿੱਚੋਂ 200 ਗ੍ਰਾਮ ਸੋਨਾ, ਪੌਣੇ 7 ਲੱਖ ਦੇ ਕਰੀਬ ਭਾਰਤੀ ਕਰੰਸੀ, 10400 ਦੇ ਲਗਪਗ ਯੂ.ਐੱਸ ਕਰੰਸੀ ਅਤੇ ਕੁਝ ਹੋਰ ਨਕਦੀ ਚੁੱਕ ਕੇ ਲੈ ਗਏ। ਇਸ ਤਰ੍ਹਾਂ ਲਗਭਗ 30 ਲੱਖ ਰੁਪਏ ਇਨ੍ਹਾਂ ਦੇ ਹੱਥ ਲੱਗ ਗਏ।

ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਘਰ ਵਿੱਚ ਰਮਨਪ੍ਰੀਤ ਕੌਰ ਅਤੇ ਉਸ ਦੀ ਸੱਸ ਨਿਰਮਲਜੀਤ ਕੌਰ ਨੌਕਰਾਣੀ ਵਜੋਂ ਕੰਮ ਕਰਦੀਆਂ ਸਨ। ਇਨ੍ਹਾਂ ਨੂੰ ਪਤਾ ਸੀ ਕਿ ਇੰਦਰਬੀਰ ਸਿੰਘ ਸਿਧਾਣਾ ਦੀ ਪਤਨੀ 11 ਵਜੇ ਡਿਊਟੀ ਲਈ ਜਾਂਦੀ ਹੈ ਅਤੇ 3 ਵਜੇ ਵਾਪਸ ਆਉਂਦੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ ਨੇ ਘਰ ਦੇ ਪਿਛਲੇ ਪਾਸੇ ਵਾਲੇ ਦਰਵਾਜ਼ੇ ਦੀਆਂ ਕੁੰ ਡੀ ਆਂ ਖੁੱਲ੍ਹੀਆਂ ਛੱਡ ਦਿੱਤੀਆਂ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਰਮਨਪ੍ਰੀਤ ਕੌਰ ਦਾ ਪਤੀ ਬਿਕਰਮਜੀਤ ਸਿੰਘ ਅਤੇ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਦੀਪਕ ਸਿੰਘ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਆ ਗਏ।

ਇਨ੍ਹਾਂ ਨੇ ਘਰ ਦੇ ਮਾਲਕ ਨੂੰ ਬੰਨ੍ਹ ਦਿੱਤਾ ਅਤੇ ਉਪਰੋਕਤ ਸਾਮਾਨ ਘਰ ਵਿੱਚੋਂ ਚੁੱਕ ਕੇ ਲੈ ਗਏ। ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿਚ ਬਣੀ ਟੀਮ ਨੇ ਸਾਰਾ ਮਾਮਲਾ ਟ੍ਰੇਸ ਕਰ ਲਿਆ ਹੈ।ਇਸ ਮਾਮਲੇ ਵਿਚ ਹੁਣ ਤੱਕ ਬਿਕਰਮਜੀਤ ਸਿੰਘ, ਦੀਪਕ ਸਿੰਘ ਅਤੇ ਰਮਨਪ੍ਰੀਤ ਕੌਰ ਨੂੰ ਕਾਬੂ ਕਰ ਲਿਆ ਗਿਆ ਹੈ। ਇਹ ਸਾਰੇ ਰਾਜਾਸਾਂਸੀ ਦੇ ਰਹਿਣ ਵਾਲੇ ਹਨ। ਨਿਰਮਲਜੀਤ ਕੌਰ ਅਜੇ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਇਨ੍ਹਾਂ ਤੋਂ ਹੁਣ ਤੱਕ 25 ਲੱਖ 25 ਹਜ਼ਾਰ ਰੁਪਏ ਬਰਾਮਦ ਹੋ ਚੁੱਕੇ ਹਨ। ਸੀਨੀਅਰ ਪੁਲਿਸ ਅਧਿਕਾਰੀ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਵਿਅਕਤੀ ਕਾਬੂ ਕੀਤੇ ਜਾ ਸਕਦੇ ਹਨ। ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *