ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਇਸ ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ

ਭਾਵੇਂ ਸਤੰਬਰ ਮਹੀਨਾ ਸਮਾਪਤ ਹੋ ਗਿਆ ਹੈ ਅਤੇ ਅਕਤੂਬਰ ਦੀ ਸ਼ੁਰੂਆਤ ਹੋ ਰਹੀ ਹੈ ਪਰ ਉੱਤਰੀ ਭਾਰਤ ਦੇ 2 ਪਹਾੜੀ ਸੂਬਿਆਂ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਅਜੇ ਵੀ ਮਾਨਸੂਨ ਸਰਗਰਮ ਹੈ। ਆਮ ਤੌਰ ਤੇ ਹਿਮਾਚਲ ਪ੍ਰਦੇਸ਼ ਵਿੱਚ ਸਤੰਬਰ ਮਹੀਨੇ ਦੇ ਅਖੀਰ ਤੱਕ ਮਾਨਸੂਨ ਦੀ ਵਾਪਸੀ ਹੋ ਜਾਂਦੀ ਹੈ ਪਰ ਇਸ ਵਾਰ ਅਜਿਹੇ ਆਸਾਰ ਨਹੀਂ ਜਾਪਦੇ। ਮਾਨਸੂਨ ਮਾਹਿਰਾਂ ਦਾ ਮੰਨਣਾ ਹੈ ਕਿ 6 ਅਤੇ 7 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਪੈ ਸਕਦਾ ਹੈ।

4 ਅਕਤੂਬਰ ਤੱਕ ਮੌਸਮ ਸਾਫ ਰਹੇਗਾ ਪਰ ਇਸ ਤੋਂ ਬਾਅਦ ਮੌਸਮ ਵਿਚ ਤਬਦੀਲੀ ਦਿਖਾਈ ਦੇਵੇਗੀ। ਮੌਸਮ ਮਾਹਿਰਾਂ ਦਾ ਅੰਦਾਜ਼ਾ ਹੈ ਕਿ 6-7 ਅਕਤੂਬਰ ਦੀ ਬਾਰਸ਼ ਤੋਂ ਬਾਅਦ ਮਾਨਸੂਨ ਦੀ ਵਾਪਸੀ ਹੋ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ 29 ਜੂਨ ਨੂੰ ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਨੇ ਦਸਤਕ ਦਿੱਤੀ ਸੀ। ਇਨ੍ਹਾਂ 3 ਮਹੀਨਿਆਂ ਵਿਚ ਸੂਬੇ ਵਿੱਚ ਕਿਤੇ ਨਾ ਕਿਤੇ 55 ਦਿਨ ਮੀਂਹ ਪੈਂਦਾ ਰਿਹਾ ਹੈ। ਜਿਸ ਦਾ ਭਾਵ ਹੈ ਕਿ ਇਸ ਵਾਰ ਸੂਬੇ ਵਿੱਚ ਚੰਗੀ ਬਾਰਸ਼ ਹੋਈ ਹੈ। 3 ਸਾਲ ਪਹਿਲਾਂ ਵੀ ਹਿਮਾਚਲ ਪ੍ਰਦੇਸ਼ ਵਿਚ ਅਜਿਹੇ ਹਾਲਾਤ ਬਣੇ ਸਨ,

ਜਦੋਂ 2019 ਵਿੱਚ 11 ਅਕਤੂਬਰ ਤੱਕ ਮਾਨਸੂਨ ਸਰਗਰਮ ਰਿਹਾ ਸੀ। ਇਸ ਵਾਰ ਸਮਝਿਆ ਜਾ ਰਿਹਾ ਹੈ ਕਿ ਅਕਤੂਬਰ ਦਾ ਪਹਿਲਾ ਹਫ਼ਤਾ ਤਾ ਮਾਨਸੂਨ ਸੂਬੇ ਵਿੱਚ ਆਪਣਾ ਰੰਗ ਦਿਖਾਵੇਗਾ ਹੀ। ਇਸ ਤੋਂ ਬਾਅਦ ਮਾਨਸੂਨ ਕੀ ਕਰਵਟ ਬਦਲਦਾ ਹੈ? ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ 7 ਅਕਤੂਬਰ ਤੋਂ ਬਾਅਦ ਮਾਨਸੂਨ ਸੂਬੇ ਵਿੱਚੋਂ ਰਵਾਨਾ ਹੋ ਜਾਵੇਗਾ। ਜੇਕਰ 6-7 ਅਕਤੂਬਰ ਨੂੰ ਬਾਰਸ਼ ਆਉਂਦੀ ਹੈ ਤਾਂ ਇਸ ਨਾਲ ਮੌਸਮ ਵਿੱਚ ਤਬਦੀਲੀ ਜ਼ਰੂਰ ਆਵੇਗੀ।

Leave a Reply

Your email address will not be published. Required fields are marked *