ਬੱਚਿਆਂ ਨਾਲ ਭਰੀ ਬੱਸ ਨਾਲ ਵਾਪਰਿਆ ਵੱਡਾ ਭਾਣਾ, ਕਈਆਂ ਨੂੰ ਕਰਵਾਇਆ ਹਸਪਤਾਲ ਚ ਭਰਤੀ

ਲਿੰਕ ਸੜਕਾਂ ਦੇ ਕਿਨਾਰੇ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਬਹੁਤ ਘੱਟ ਜਗ੍ਹਾ ਛੱਡੀ ਹੁੰਦੀ ਹੈ। ਜਦੋਂ ਆਹਮੋ ਸਾਹਮਣੇ ਤੋਂ 4 ਪਹੀਆ ਬਾਹਰ ਆ ਜਾਂਦੇ ਹਨ ਤਾਂ ਉਨ੍ਹਾਂ ਦਾ ਲੰਘਣਾ ਸੌਖਾ ਨਹੀਂ ਹੁੰਦਾ। ਕਈ ਵਾਰ ਤਾਂ ਹਾਦਸਾ ਵੀ ਵਾਪਰ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਅਜਿਹੇ ਹਾਲਾਤਾਂ ਦੇ ਚੱਲਦੇ ਕਈ ਵਾਰ ਸਕੂਲ ਬੱਸਾਂ ਨਾਲ ਹਾਦਸੇ ਹੋਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਹੁਣ ਇਕ ਅਜਿਹੀ ਹੀ ਘਟਨਾ ਨਵਾਂਸ਼ਹਿਰ ਦੇ ਪਿੰਡ ਜੇਠੂ ਮਾਜਰਾ ਵਿਚ ਵਾਪਰੀ ਹੈ

ਜਿੱਥੇ ਇਕ ਸਕੂਲ ਬੱਸ ਖੇਤਾਂ ਵਿੱਚ ਪਲਟ ਗਈ। ਮਿਲੀ ਜਾਣਕਾਰੀ ਮੁਤਾਬਕ ਇਸ ਬੱਸ ਵਿੱਚ 2 ਦਰਜਨ ਦੇ ਲਗਭਗ ਬੱਚੇ ਸਵਾਰ ਸਨ। ਇਹ ਸਾਰੇ ਹੀ ਬੱਚੇ ਛੋਟੀਆਂ ਕਲਾਸਾਂ ਦੇ ਹਨ। ਜਦੋਂ ਇਹ ਬੱਸ ਕਿਸੇ ਹੋਰ ਵਾਹਨ ਨੂੰ ਲੰਘਣ ਲਈ ਸਾਈਡ ਦੇਣ ਲੱਗੀ ਤਾਂ ਖੇਤ ਵਿੱਚ ਪਲਟ ਗਈ। ਪਹਿਲਾਂ ਇਹ ਬੱਸ ਇੱਕ ਖੰਭੇ ਵਿੱਚ ਵੱਜੀ ਅਤੇ ਫਿਰ ਪਲਟ ਗਈ। ਜਦੋਂ ਬੱਸ ਖੇਤਾਂ ਵੱਲ ਸਿੱਧੀ ਹੋ ਗਈ ਤਾਂ ਬੱਚਿਆਂ ਨੇ ਇਕਦਮ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਖੇਤਾਂ ਵਿੱਚ ਕੰਮ ਕਰਦੇ ਵਿਅਕਤੀ ਵੀ ਦੌੜੇ ਆਏ।

ਪਲਟੀ ਹੋਈ ਬੱਸ ਵਿਚੋਂ ਬੱਚਿਆਂ ਨੂੰ ਕੱਢਿਆ ਗਿਆ। ਬੱਚਿਆਂ ਦੇ ਮਾਮੂਲੀ ਸੱ ਟਾਂ ਲੱਗੀਆਂ ਹਨ। ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਕੂਲ ਪ੍ਰਬੰਧਕ ਵੀ ਤੁਰੰਤ ਮੌਕੇ ਤੇ ਪਹੁੰਚੇ। ਸਰਕਾਰ ਨੂੰ ਚਾਹੀਦਾ ਹੈ ਕਿ ਸੜਕਾਂ ਦੀਆਂ ਪਟੜੀਆਂ ਦੇ ਨਾਲ ਨਾਲ ਮਿੱਟੀ ਲਗਵਾਈ ਜਾਵੇ ਤਾਂ ਕਿ ਜਦੋਂ 2 ਇਕੱਠੇ ਵਾਹਨ ਲੰਘਦੇ ਹਨ ਤਾਂ ਇਨ੍ਹਾਂ ਨੂੰ ਲੰਘਣ ਲਈ ਜਗ੍ਹਾ ਮਿਲ ਸਕੇ।

Leave a Reply

Your email address will not be published. Required fields are marked *