ਹੁਣੇ ਹੁਣੇ ਪੰਜਾਬ ਦੇ ਇਸ ਬੈਂਕ ਚ ਵੱਡਾ ਕਾਂਡ, ਪੁਲਿਸ ਨੂੰ ਪਾਈਆਂ ਭਾਜੜਾਂ

ਸੂਬੇ ਵਿੱਚ ਏ.ਟੀ.ਐੱਮ ਤੋੜਨ, ਰਾਹਗੀਰਾਂ ਤੋਂ ਮੋਬਾਈਲ, ਪਰਸ ਅਤੇ ਨਕਦੀ ਝ ਪ ਟ ਣ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਕਈ ਵਿਅਕਤੀ ਤਾਂ ਇਸ ਤੋਂ ਵੀ ਅੱਗੇ ਤਕ ਚਲੇ ਜਾਂਦੇ ਹਨ। ਉਹ ਤਾਂ ਬੈਂਕਾਂ ਵਿੱਚ ਵੀ ਹੱਥ ਸਾਫ਼ ਕਰ ਜਾਂਦੇ ਹਨ। ਕਪੂਰਥਲਾ ਦੇ ਪਿੰਡ ਭਵਾਨੀਪੁਰ ਵਿੱਚ ਐਕਸਿਸ ਬੈਂਕ ਦੀ ਬਰਾਂਚ ਵਿੱਚੋਂ ਕੋਈ ਨਾਮਲੂਮ ਵਿਅਕਤੀ ਲੱਖ ਰੁਪਏ ਤੋਂ ਵੱਧ ਦੀ ਰਕਮ ਲੈ ਕੇ ਰ ਫੂ ਚੱ ਕ ਰ ਹੋ ਗਏ ਹਨ। ਘਟਨਾ ਨੂੰ ਅੰਜਾਮ ਦੇਣ ਲਈ ਇਨ੍ਹਾਂ ਲੋਕਾਂ ਨੇ ਪਹਿਲਾਂ ਬੈਂਕ ਦੇ ਨਾਲ ਲੱਗਦੀ ਦੁਕਾਨ ਦੀ ਕੰਧ ਤੋੜੀ।

ਫੇਰ ਦੁਕਾਨ ਦੇ ਅੰਦਰ ਤੋਂ ਬੈਂਕ ਦੀ ਕੰਧ ਤੋ ਡ਼ ਕੇ ਬੈਂਕ ਵਿਚ ਚਲੇ ਗਏ। ਇਨ੍ਹਾਂ ਨੇ ਬੈਂਕ ਵਿੱਚੋਂ 30 ਲੱਖ ਰੁਪਏ ਤੋਂ ਵੱਧ ਦੀ ਰਕਮ ਚੁੱਕ ਲਈ। ਜਦੋਂ ਸਵੇਰੇ ਬੈਂਕ ਵਾਲੇ ਆਏ ਅਤੇ ਬੈਂਕ ਦਾ ਸ਼ਟਰ ਖੋਲ੍ਹ ਕੇ ਅੰਦਰ ਵੜੇ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਬੈਂਕ ਦੀ ਕੰਧ ਤੋ ਡ਼ ਕੇ ਦੁਕਾਨ ਵਿਚ ਨੂੰ ਰਸਤਾ ਕੀਤਾ ਹੋਇਆ ਸੀ। ਫੇਰ ਦੁਕਾਨ ਦੀ ਪਿਛਲੀ ਕੰਧ ਤੋੜੀ ਹੋਈ ਸੀ। ਖ਼ਿਆਲ ਕੀਤਾ ਜਾਂਦਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਖੇਤਾਂ ਵਿੱਚੋਂ ਦੀ ਹੋ ਕੇ ਆਏ ਅਤੇ ਪਿਛਲੇ

ਪਾਸੇ ਤੋਂ ਪਹਿਲਾਂ ਦੁਕਾਨ ਦੀ ਕੰਧ ਤੋੜ ਲਈ। ਫਿਰ ਉਹ ਅੰਦਰਲੇ ਪਾਸੇ ਤੋਂ ਕੰਧ ਤੋ ਡ਼ ਕੇ ਬੈਂਕ ਵਿੱਚ ਦਾਖ਼ਲ ਹੋ ਗਏ। ਬੈਂਕ ਅਧਿਕਾਰੀਆਂ ਨੇ ਪੁਲਿਸ ਨੂੰ ਇਤਲਾਹ ਕਰ ਦਿੱਤੀ। ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ। ਫਾਰੈਂਸਿਕ ਟੀਮ ਵੀ ਪਹੁੰਚ ਗਈ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਬੈਂਕ ਦੇ ਨੇੜਲੇ ਇਲਾਕੇ ਵਿਚ ਕੋਈ ਸੀ.ਸੀ.ਟੀ.ਵੀ ਵੀ ਨਹੀਂ ਹੈ। ਅਜੇ ਇਹ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਘਟਨਾ ਕਿਸ ਸਮੇਂ ਵਾਪਰੀ ਹੈ?

ਪੁਲਿਸ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਪੁਲਿਸ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਦਾ ਪਤਾ ਲਗਾ ਲਵੇਗੀ। ਸੂਬੇ ਵਿੱਚ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਅਜਿਹੇ ਵਿਅਕਤੀਆਂ ਨੂੰ ਪੁਲਿਸ ਦੀ ਕੋਈ ਪਰਵਾਹ ਨਹੀਂ। ਇਹ ਵਿਅਕਤੀ ਹੋਰਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਖੇਤਾਂ ਵਿੱਚੋਂ ਦੀ ਹੋ ਕੇ ਆਏ ਅਤੇ ਘਟਨਾ ਨੂੰ ਅੰਜਾਮ ਦੇ ਕੇ ਸਾਫ਼ ਬਚ ਕੇ ਨਿੱਕਲ ਗਏ।

Leave a Reply

Your email address will not be published. Required fields are marked *